ਲੁਧਿਆਣਾ: ਸ਼ਹਿਰ ਦੇ ਟਰਾਂਸਪੋਰਟ ਨਗਰ 'ਚ ਸਥਿਤ ਧਾਗਾ ਫੈਕਟਰੀ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਕਰੀਬ 5 ਘੰਟਿਆ ਦੀ ਮੁਸ਼ੱਕਤ ਤੋਂ ਬਾਅਦ ਅੱਗ ਬੁਝਾਊ ਦਸਤੇ ਵਲੋਂ ਅੱਗ ਉੱਤੇ ਕਾਬੂ ਪਾਇਆ ਗਿਆ। ਇਸ ਦੌਰਾਨ ਅੱਗ ਬੁਝਾਓ ਕਰਮਚਾਰੀ ਵੀ ਇਸ ਹਾਦਸੇ ਵਿੱਚ ਬੇਹੋਸ਼ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਭੇਜਿਆ ਗਿਆ ਹੈ। ਅੱਗ ਨਾਲ ਲੱਖਾਂ ਰੁਪਏ ਦਾ ਧਾਗਾ ਸੜ ਕੇ ਸੁਆਹ ਹੋ ਗਿਆ। ਫੈਕਟਰੀ ਦੇ ਅੰਦਰ 6 ਟਨ ਤੋਂ ਵੱਧ ਧਾਗਾ ਸਟੋਰ ਕੀਤਾ ਗਿਆ ਸੀ।
ਦੂਜੇ ਪਾਸੇ, ਅੱਗ ਬੁਝਾ ਰਹੇ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 10 ਵਜੇ ਦੇ ਕਰੀਬ ਉਨ੍ਹਾ ਨੂੰ ਫੋਨ ਉੱਤੇ ਪਤਾ ਲੱਗਿਆ ਕਿ ਇਲਾਕੇ ਵਿੱਚ ਅੱਗ ਲੱਗੀ ਹੋਈ ਸੀ, ਧਾਗਾ ਫੈਕਟਰੀ ਚ ਕਰਮਚਾਰੀ ਨੇ ਦੱਸਿਆ ਕਿ ਇੱਕ ਅੱਗ ਬੁਝਾ ਰਿਹਾ ਕਰਮਚਾਰੀ ਅਚਾਨਕ ਬੇਹੋਸ਼ ਹੋ ਗਿਆ ਜਿਸ ਨੂੰ ਇਲਾਜ ਲਈ ਡਾਕਟਰ ਕੋਲ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਅੱਗ ਉੱਤੇ 50 ਫੀਸਦੀ ਤੋਂ ਵੱਧ ਕਾਬੂ ਪਾ ਲਿਆ ਗਿਆ ਹੈ।ਹੁਣ ਤੱਕ 5-7 ਗੱਡੀਆਂ ਨੇ ਅੱਗ ਉੱਤੇ ਕਾਬੂ ਪਾਇਆ ਹੈ।
ਉੱਥੇ ਹੀ ਅੱਗ ਲੱਗਣ ਕਰਕੇ ਇਮਾਰਤ ਵੀ ਕਾਫੀ ਨੁਕਸਾਨੀ ਗਈ ਹੈ। ਇਮਾਰਤ ਦੇ ਹੇਠਲੇ ਫਲੋਰ ਉੱਤੇ ਅੱਗ ਲੱਗੀ ਹੈ, ਜਿੱਥੇ ਧਾਗੇ ਦਾ ਸਟਾਕ ਰੱਖਿਆ ਹੋਇਆ ਸੀ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਇਲਾਕੇ ਦੇ ਨੇੜੇ ਤੇੜੇ ਖੜੇ ਲੋਕਾਂ ਨੂੰ ਪਾਸੇ ਕੀਤਾ ਅਤੇ ਨਾਕੇਬੰਦੀ ਕਰਕੇ ਗੋਦਾਮ ਨੂੰ ਆਉਣ ਵਾਲਾ ਰਸਤਾ ਰੋਕ ਦਿੱਤਾ, ਤਾਂ ਜੋ ਅੱਗ ਉੱਤੇ ਕਾਬੂ ਪਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।