ਰੂਪਨਗਰ: ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੰਵਰਪਾਲ ਸਿੰਘ ਰਾਣਾ ਵੱਲੋਂ ਅੱਜ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਪਾਰਲੀਮੈਂਟ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਉੱਤੇ ਬਿਆਨ ਜਾਰੀ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕੰਗਨਾ ਰਣੌਤ ਇੱਕ ਨਿਹਾਇਤ ਗੈਰ ਜ਼ਿੰਮੇਦਾਰ ਕਲਾਕਾਰ ਹੈ।
ਪੰਜਾਬ ਦਾ ਅਤੇ ਮੁਲਕ ਦਾ ਨੁਕਸਾਨ: ਸਾਬਕਾ ਸਪੀਕਰ ਨੇ ਕਿਹਾ ਹੈ ਕਿ ਉਹ ਕੰਗਰਾ ਰਣੌਤ ਅਤੇ ਭਾਰਤੀ ਜਨਤਾ ਪਾਰਟੀ ਨੂੰ ਕਹਿਣਾ ਚਾਹੁੰਦੇ ਹਨ ਕਿ ਤੁਸੀਂ ਬੇਵਜਹਾ ਪੰਜਾਬ ਦੇ ਮਸਲਿਆਂ ਵਿੱਚ ਦਖਲ ਨਾ ਦੇਵੇ। ਪੰਜਾਬੀਆਂ ਨੇ ਪਹਿਲਾਂ ਹੀ ਬਹੁਤ ਵੱਡੀ ਕੀਮਤ ਅਦਾ ਕਰ ਚੁੱਕੀ ਹੈ। ਕਈ ਮਸਲੇ ਨੂੰ ਲੈ ਕੇ ਪਹਿਲਾਂ ਹੀ ਪੰਜਾਬ ਦਾ ਅਤੇ ਮੁਲਕ ਦਾ ਨੁਕਸਾਨ ਹੋ ਚੁੱਕਿਆ ਹੈ।
ਪੰਜਾਬ ਦੇ ਵਿੱਚ ਅੱਗ ਲਗਾਉਣਾ ਚਾਹੁੰਦੀ ਹੈ ਕੰਗਨਾ : ਸਾਬਕਾ ਸਪੀਕਰ ਕੰਵਰਪਾਲ ਸਿੰਘ ਰਾਣਾ ਨੇ ਕਿਹਾ ਕਿ ਤੁਸੀਂ ਕਦੇ ਕਿਸਾਨੀ ਦੀ ਗੱਲ ਕਰਦੇ ਹੋ ਕਦੇ ਰੇਪ ਦੇ ਇਲਜ਼ਾਮਾਂ ਦੀ ਗੱਲ ਕਰਦੇ ਹੋ, ਕਦੇ ਤੁਸੀਂ ਪੰਜਾਬੀਅਤ ਦੀ ਗੱਲ ਕਰਦੇ ਹੋ, ਇਹ ਬਿਲਕੁਲ ਹੀ ਗੈਰ ਜ਼ਿੰਮੇਦਾਰ ਰਵੱਈਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਹਾਈ ਕਮਾਂਡ ਨੂੰ ਕਹਿਣਾ ਚਾਹੁੰਦੇ ਹਨ ਕਿ ਇਸ ਬੀਬੀ ਨੂੰ ਨੱਥ ਪਾਈ ਜਾਵੇ। ਇਹ ਪੰਜਾਬ ਦੇ ਵਿੱਚ ਅੱਗ ਲਗਾਉਣਾ ਚਾਹੁੰਦੀ ਹੈ ਅਤੇ ਇਸ ਨੂੰ ਕਿਹਾ ਜਾਵੇ ਕਿ ਇਹ ਬਾਜ ਆ ਜਾਵੇ।
ਪੰਜਾਬ ਵਿੱਚ ਰਾਜਨੀਤਿਕ ਮਾਇਨੇ ਵੀ ਕੱਢੇ ਜਾਣੇ ਸ਼ੁਰੂ ਹੋ ਗਏ: ਨਗੌਰਤਲਬ ਹੈ ਕਿ ਕੰਗਨਾ ਰਣੌਤ ਵੱਲੋਂ ਲਗਾਤਾਰ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ। ਜਿਨਾਂ ਦਾ ਸਿੱਧੇ ਅਤੇ ਅਸਿੱਧੇ ਤੌਰ 'ਤੇ ਤਾਲੁਕ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਹੈ। ਜਿਸ ਤੋਂ ਬਾਅਦ ਪੰਜਾਬ ਵਿੱਚ ਇਸ ਦੇ ਰਾਜਨੀਤਿਕ ਮਾਇਨੇ ਵੀ ਕੱਢੇ ਜਾਣੇ ਸ਼ੁਰੂ ਹੋ ਗਏ ਹਨ। ਇਸੇ ਬਾਬਤ ਇਸ ਬਿਆਨ ਨੂੰ ਵੀ ਦੇਖਿਆ ਜਾ ਰਿਹਾ ਜੋ ਸਾਬਕਾ ਵਿਧਾਨ ਸਭਾ ਸਪੀਕਰ ਵੱਲੋਂ ਦਿੱਤਾ ਗਿਆ ਹੈ ਅਤੇ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਇਹ ਨਾ ਤਾਂ ਪਹਿਲਾ ਹੈ ਬਿਆਨ ਜੋ ਇਸ ਵਕਤ ਦਿੱਤਾ ਗਿਆ ਹੈ ਅਤੇ ਨਾ ਹੀ ਆਖਰੀ ਬਿਆਨ ਹੋਵੇਗਾ।
ਫਿਲਮ ਐਂਮਰਜੈਂਸੀ ਦਾ ਵਿਰੋਧ: ਦੂਜੇ ਪਾਸੇ ਕਈ ਜਥੇਬੰਦੀਆਂ ਵੱਲੋਂ ਕੰਗਨਾ ਰਣੌਤ ਦੀ ਫਿਲਮ ਐਂਮਰਜੈਂਸੀ ਦਾ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਉਸ ਫਿਲਮ ਨੂੰ ਲੈ ਕੇ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਪੰਜਾਬ ਦੇ ਵਿੱਚ ਉਸ ਫਿਲਮ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆ ਸਕਦੇ ਹਨ।
ਪੰਜਾਬ ਦੇ ਕਿਸਾਨਾਂ ਨੂੰ ਆਪਣੇ ਨਿਸ਼ਾਨੇ ਉੱਤੇ ਰੱਖਿਆ ਗਿਆ: ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਮੈਂਬਰ ਪਾਰਲੀਮੈਂਟ ਵੜਨ ਤੋਂ ਪਹਿਲਾਂ ਅਤੇ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਤੋਂ ਪਹਿਲਾਂ ਕੰਗਨਾ ਵੱਲੋਂ ਪਹਿਲਾਂ ਵੀ ਕਈ ਅਜਿਹੇ ਬਿਆਨ ਦਿੱਤੇ ਗਏ ਹਨ। ਜਿੱਥੇ ਉਨ੍ਹਾਂ ਵੱਲੋਂ ਸਿੱਧੇ ਅਤੇ ਅਸਿੱਧੇ ਤੌਰ 'ਤੇ ਪੰਜਾਬ ਪੰਜਾਬੀਅਤ ਅਤੇ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਨਿਸ਼ਾਨੇ ਉੱਤੇ ਰੱਖਿਆ ਗਿਆ ਹੈ।