ਲੁਧਿਆਣਾ: ਇੱਕ ਪਾਸੇ ਜਿੱਥੇ ਅੱਜ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਦੇ ਪੀਆਈਯੂ ਸਟੇਡੀਅਮ ਦੇ ਵਿੱਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ, ਉੱਥੇ ਹੀ ਦੂਜੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਹਰ ਵੇਰਕਾ ਦੇ ਨੇੜੇ ਏਡਸ ਕੰਟਰੋਲ ਸੁਸਾਇਟੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਅਤੇ ਨਾਲ ਹੀ ਸਿਹਤ ਮਹਿਕਮੇ ਦੇ ਕੱਚੇ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਲੀਆਂ ਝੰਡੀਆਂ ਹੱਥਾਂ ਦੇ ਵਿੱਚ ਲੈ ਕੇ ਇਹਨਾਂ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦੱਸੀਆਂ ਅਤੇ ਨਾਲ ਹੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਵੀ ਉਹਨਾਂ ਦੀ ਸਰਕਾਰ ਬਣੇਗੀ ਤਾਂ ਉਨ੍ਹਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਅਜਿਹਾ ਨਹੀਂ ਕੀਤਾ।
ਕੱਚੇ ਮੁਲਾਜ਼ਮਾਂ ਨੇ ਘੇਰੀ ਮਾਨ ਸਰਕਾਰ: ਇਸ ਮੌਕੇ ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਸੈਨੀਟੇਸ਼ਨ ਦਾ ਕੰਮ ਕਰਦੇ ਹਾਂ ਤੇ ਪਿਛਲੇ ਸੱਤ ਸਾਲ ਤੋਂ ਅਸੀਂ ਸੇਵਾ ਕਰ ਰਹੇ ਹਾਂ ਪਰ ਸਾਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਹੁਣ ਸਾਡੀ ਉਮਰ ਵੀ ਲੰਘਦੀ ਜਾ ਰਹੀ ਹੈ, ਉੱਥੇ ਹੀ ਸਿਹਤ ਮਹਿਕਮੇ ਦੇ ਕੱਚੇ ਮੁਲਾਜ਼ਮਾਂ ਨੇ ਕਿਹਾ ਕਿ ਸਾਨੂੰ ਪਿਛਲੀ ਸਰਕਾਰ ਦੇ ਵਿੱਚ ਅਤੇ ਇਸ ਸਰਕਾਰਾਂ ਦੇ ਵਿੱਚ ਕੋਈ ਫਰਕ ਨਹੀਂ ਹੈ। ਇਸ ਸਰਕਾਰ ਨੇ ਵੀ ਸਾਨੂੰ ਲਾਰੇ ਹੀ ਲਗਾਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਘੱਟੋ ਘੱਟ ਪਿਛਲੀਆਂ ਸਰਕਾਰਾਂ ਲਾਰੇ ਨਹੀਂ ਲਗਾਉਂਦੀਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਦਾ ਇਲਜ਼ਾਮ ਹੈ ਕਿ ਮੁੱਖ ਮੰਤਰੀ ਵਲੋਂ ਕਈ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੁਲਾਕਾਤ ਹੀ ਨਹੀਂ ਕੀਤੀ ਗਈ।
ਮਹਿਲਾਵਾਂ ਵੀ ਕਰ ਰਹੀਆਂ ਪ੍ਰਦਰਸ਼ਨ: ਇਸ ਦੌਰਾਨ ਮਹਿਲਾਵਾਂ ਵੀ ਪ੍ਰਦਰਸ਼ਨ ਕਰਦੀਆਂ ਹੋਈਆਂ ਵਿਖਾਈ ਦਿੱਤੀਆਂ। ਜਿਨਾਂ ਨੇ ਕਿਹਾ ਕਿ ਅੱਜ ਛੁੱਟੀ ਹੋਣ ਦੇ ਬਾਵਜੂਦ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪ੍ਰਦਰਸ਼ਨ ਕਰਨ ਲਈ ਸੜਕਾਂ 'ਤੇ ਉਤਰਨ ਲਈ ਮਜਬੂਰ ਹੈ, ਕਿਉਂਕਿ ਅਜਿਹਾ ਕਰਨ ਲਈ ਉਹਨਾਂ ਨੂੰ ਸਰਕਾਰ ਨੇ ਮਜਬੂਰ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕਈ ਦੌਰ ਦੀਆਂ ਮੀਟਿੰਗਾਂ ਦਾ ਸਮਾਂ ਦੇਣ ਦੇ ਬਾਵਜੂਦ ਸਰਕਾਰ ਵੱਲੋਂ ਮੀਟਿੰਗ ਨਹੀਂ ਕੀਤੀ ਜਾ ਰਹੀ। ਜਿਸ ਦੇ ਸਿੱਟੇ ਵਜੋਂ ਅੱਜ ਉਹਨਾਂ ਨੂੰ ਸੜਕਾਂ 'ਤੇ ਉਤਰਨਾ ਪਿਆ ਹੈ। ਉਹਨਾਂ ਵੱਲੋਂ ਇਸੇ ਤਰ੍ਹਾਂ ਸੰਘਰਸ਼ ਜਾਰੀ ਰਹੇਗਾ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ।
ਮੁੱਖ ਮੰਤਰੀ ਨਾਲ ਕਰਵਾਈ ਜਾਵੇਗੀ ਮੀਟਿੰਗ: ਉਧਰ ਦੂਜੇ ਪਾਸੇ ਪੁਲਿਸ ਦੇ ਸੀਨੀਅਰ ਅਫਸਰ ਵੀ ਮੌਕੇ 'ਤੇ ਪਹੁੰਚੇ। ਜਿਨਾਂ ਨੇ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਦੀ ਮੁੱਖ ਮੰਤਰੀ ਦੇ ਨਾਲ ਮੀਟਿੰਗ ਕਰਵਾਈ ਜਾਏਗੀ। ਅਧਿਕਾਰੀ ਨੇ ਕਿਹਾ ਕਿ ਯੂਨੀਅਨ ਦੇ ਚਾਰ ਨੁਮਾਇੰਦੇ ਉਹ ਆਪਣੇ ਨਾਲ ਲੈ ਕੇ ਜਾਣਗੇ ਤੇ ਮੁੱਖ ਮੰਤਰੀ ਪੰਜਾਬ ਦੇ ਨਾਲ ਮੁਲਾਕਾਤ ਕਰਵਾਈ ਜਾਵੇਗੀ।
- ਪੰਜਾਬ ਸਰਕਾਰ ਵਲੋਂ ਅਯੁੱਧਿਆ 'ਚ ਹੋਏ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮਾਂ ਦਾ ਬਾਈਕਾਟ !, ਨਾ ਕੀਤੀ ਛੁੱਟੀ ਤੇ ਨਾ ਹੀ ਕਰਵਾਇਆ ਕੋਈ ਸੂਬਾ ਪੱਧਰੀ ਸਮਾਗਮ
- Ram Rahim Parole: ਹਰਿਆਣਾ ਸਰਕਾਰ ਦਾ ਐਲਾਨ, 10 ਦਿਨ ਹੋਰ ਵਧੀ ਰਾਮ ਰਹੀਮ ਦੀ ਪੈਰੋਲ ਤੇ ਹੁਣ 2 ਮਹੀਨੇ ਰਹੇਗਾ ਜੇਲ੍ਹ ਤੋਂ ਬਾਹਰ
- ਮਾਰਚ ਮਹੀਨੇ ਪਿਤਾ ਬਣਨ ਜਾ ਰਹੇ ਹਨ ਸੀਐਮ ਮਾਨ, ਪਤਨੀ ਡਾ. ਗੁਰਪ੍ਰੀਤ ਕੌਰ ਨੇ ਗਰਭਵਤੀ