ਅੰਮ੍ਰਿਤਸਰ : ਲੋਕ ਸਭਾ ਚੋਣਾਂ 2024 ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮਿਲੀ ਹਾਰ ਤੋਂ ਬਾਅਦ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਅਤੇ ਵਾਹਿਗੁਰੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਕਈ ਜੁਝਾਰੂ ਲੀਡਰ ਵੀ ਮੌਜੂਦ ਰਹੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਤੋਂ ਇਨ੍ਹਾਂ ਪਿਆਰ ਦਿਖਾਇਆ ਗਿਆ।
ਮੋਦੀ ਸਰਕਾਰ ਨੂੰ ਥੱਲੇ ਸੁੱਟਣ ਦਾ ਨਾਰਾ: ਉਨ੍ਹਾਂ ਕਿਹਾ ਕਿ 2 ਸਾਲ ਦੇ ਗ੍ਰਾਫ਼ ਵਿੱਚ ਪਾਰਟੀਆਂ ਦਾ ਮਿਆਰ ਬਹੁਤ ਉੱਚਾ ਹੋਇਆ ਹੈ। 2019 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੰਨੀ ਵੋਟ ਨਹੀਂ ਸੀ ਮਿਲੀ ਜਿੰਨੀ ਵੋਟ ਇਸ ਵਾਰ ਮਿਲੀ ਹੈ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜੋ ਅੰਮ੍ਰਿਤਸਰ ਵਿੱਚ ਗੰਦੇ ਨਾਲੇ ਦਾ ਮੁੱਦਾ ਸੀ, ਉਸ ਦੇ ਉੱਤੇ ਉਹ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਨਾਲ ਮਿਲ ਕੇ ਕੰਮ ਕਰਨਗੇ ਅਤੇ ਲੋੜ ਪਈ ਤਾਂ ਮੁੱਖ ਮੰਤਰੀ ਪੰਜਾਬ ਨੂੰ ਨਾਲ ਲੈ ਕੇ ਦਿੱਲੀ ਤੱਕ ਵੀ ਜਾਣਗੇ। ਉਨ੍ਹਾਂ ਕਿਹਾ ਕਿ ਜੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ 13-0 ਦਾ ਨਾਅਰਾ ਦਿੱਤਾ ਗਿਆ ਸੀ ਉਹ ਨਾਰਾ ਸਿਰਫ ਮੋਦੀ ਸਰਕਾਰ ਦੇ ਖਿਲਾਫ ਸੀ ਅਤੇ ਮੋਦੀ ਸਰਕਾਰ ਨੂੰ ਥੱਲੇ ਸੁੱਟਣ ਦਾ ਨਾਰਾ ਸੀ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨੂੰ ਬਹੁਤ ਕੁਝ ਵੰਡਿਆ ਹੈ ਅਤੇ ਆਮ ਆਦਮੀ ਪਾਰਟੀ ਨੇ ਨਾ ਸ਼ਰਾਬ ਵੰਡੀ ਹੈ ਨਾ ਹੀ ਪੈਸੇ ਵੰਡੇ ਹਨ। ਸਿਰਫ ਵਿਕਾਸ ਦੇ ਆਧਾਰ 'ਤੇ ਵੋਟ ਮੰਗੀ ਸੀ, ਆਖਿਰ ਵਿੱਚ ਉਨ੍ਹਾਂ ਨੇ ਕਿਹਾ ਕਿ 13-0 ਨਾਰਾ ਫੇਲ੍ਹ ਨਹੀਂ ਹੋਇਆ ਸਿਰਫ਼ ਮੋਦੀ ਸਰਕਾਰ ਹੀ ਫੇਲ੍ਹ ਹੋਈ ਹੈ।
ਸਿਆਸਤ ਗਰਮਾਉਂਦੀ ਹੋਈ ਨਜ਼ਰ ਆਵੇਗੀ: ਇੱਥੇ ਦੱਸਣ ਯੋਗ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਦੂਸਰੇ ਨੰਬਰ 'ਤੇ ਆਏ ਸਨ ਅਤੇ ਇਸ ਤੋਂ ਪਹਿਲਾਂ ਦੀ ਚੋਣਾਂ ਦੇ ਵਿੱਚ ਉਨ੍ਹਾਂ ਨੂੰ ਕਰਾਰੀ ਸ਼ਿਕਤ ਦਾ ਸਾਹਮਣਾ ਕਰਨਾ ਪਿਆ ਸੀ, ਪਰ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਦਿੱਤੇ ਗਏ 13-0 ਦੇ ਬਿਆਨ 'ਤੇ ਇੱਕ ਵਾਰ ਫਿਰ ਤੋਂ ਹੁਣ ਸਿਆਸਤ ਗਰਮਾਉਂਦੀ ਹੋਈ ਨਜ਼ਰ ਆਵੇਗੀ ਕਿਉਂਕਿ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਸਿਰਫ਼ ਨਰਿੰਦਰ ਮੋਦੀ ਨੂੰ ਡਰਾਉਣ ਵਾਸਤੇ 13-0 ਦਾ ਨਾਰਾ ਦਿੱਤਾ ਗਿਆ ਸੀ।
ਸਮੂਹ ਲੀਡਰਸ਼ਿਪ ਵਾਲਾ 13-0 ਦਾ ਨਾਰਾ ਦਿੱਤਾ: ਹੁਣ ਵੇਖਣਾ ਹੋਵੇਗਾ ਕਿ ਪੰਜਾਬ ਦੇ ਵਿੱਚ ਹੁਣ ਇਸ ਬਿਆਨ ਨੂੰ ਲੈ ਕੇ ਕਿਸ ਤਰ੍ਹਾਂ ਦੀ ਸਿਆਸਤ ਗਰਮਾਉਂਦੀ ਹੋਈ ਨਜ਼ਰ ਆਉਂਦੀ ਹੈ, ਲੋਕ ਸਭਾ ਚੋਣਾਂ ਦੇ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅਤੇ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਵਾਲਾ 13-0 ਦਾ ਨਾਰਾ ਦਿੱਤਾ ਗਿਆ ਸੀ, ਉਸ 'ਤੇ ਹੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਬੇਸ਼ੱਕ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਉਨ੍ਹਾਂ ਵੱਲੋਂ ਹਾਰ ਤੋਂ ਬਾਅਦ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ।
- ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ 'ਚ ਚੱਲੀਆਂ ਅੰਨੇਵਾਹ ਗੋਲੀਆਂ, ਇਲਾਕੇ ਵਿੱਚ ਫੈਲਿਆ ਦਹਿਸ਼ਤ ਦਾ ਮਾਹੌਲ - Shots fired between the two sides
- ਇੱਕ ਕਲਿੱਕ ਵਿੱਚ ਜਾਣੋ, ਪੀਐੱਮ ਮੋਦੀ ਦੇ ਕਿਹੜੇ-ਕਿਹੜੇ ਨੇਤਾਵਾਂ ਨੂੰ ਮਿਲੀ ਕਰਾਰੀ ਹਾਰ, ਕਿਸ ਨੂੰ ਮਿਲੀ ਜਿੱਤ - Lok Sabha Election Results 2024
- PUNJAB LOK SABHA Election Results Live: ਸੀਐਮ ਮਾਨ ਦਾ 13-0 ਦਾਅਵਾ ਹੋਇਆ ਫਲੋਪ, ਕਾਂਗਰਸ ਨੇ ਮਾਰੀ ਬਾਜ਼ੀ - LOK SABHA ELECTIONS 2024