ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਉੱਤੇ ਭਾਜਪਾ ਆਗੂ ਸ਼ਵੇਤ ਮਲਿਕ ਨੇ ਤਿੱਖੇ ਤੰਜ ਕੱਸੇ। ਉਨ੍ਹਾਂ ਆਖਿਆ ਕਿ ਅਨਿਲ ਜੋਸ਼ੀ ਵਿੱਚ ਹੰਕਾਰ ਹੈ ਅਤੇ ਇਹ ਕਦੀ ਵੀ ਮੁੱਕ ਨਹੀਂ ਸਕਦਾ। ਉਹਨਾਂ ਕਿਹਾ ਕਿ ਲਗਾਤਾਰ ਹੀ ਅਨਿਲ ਜੋਸ਼ੀ ਦੋ ਚੋਣਾਂ ਹਾਰ ਚੁੱਕੇ ਹਨ ਅਤੇ ਹੁਣ ਤੀਸਰੀ ਵਾਰ ਚੋਣ ਹਾਰਨ ਤੋਂ ਬਾਅਦ ਉਹ ਆਪਣਾ ਸਿਆਸੀ ਕਰੀਅਰ ਖਤਮ ਕਰ ਦੇਣਗੇ।
ਅਨਿਲ ਜੋਸ਼ੀ ਹੰਕਾਰੀ ਉਮੀਦਵਾਰ: ਭਾਰਤੀ ਜਨਤਾ ਪਾਰਟੀ ਦੇ ਸਮੇਂ ਲੋਕਲ ਬਾਡੀ ਮਨਿਸਟਰ ਰਹਿ ਚੁੱਕੇ ਅਨਿਲ ਜੋਸ਼ੀ ਉੱਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੱਲੋਂ ਤਿੱਖੇ ਸ਼ਬਦੀ ਹਮਲੇ ਲਗਾਤਾਰ ਕੀਤੇ ਗਏ। ਸ਼ਵੇਤ ਮਲਿਕ ਨੇ ਅੱਗੇ ਕਿਹਾ ਕਿ ਅਨਿਲ ਜੋਸ਼ੀ ਦੋ ਵਾਰ ਹਾਰ ਚੁੱਕੇ ਹਨ ਅਤੇ ਇੱਕ ਵਾਰ ਪਹਿਲਾਂ ਉਹ ਸੁਨੀਲ ਦੱਤੀ ਤੋਂ 13 ਹਜਾਰ ਦੀ ਲੀਡ ਨਾਲ ਹਾਰੇ ਸਨ ਅਤੇ ਦੂਸਰੀ ਵਾਰ 38 ਹਜਾਰ ਦੀ ਲੀਡ ਨਾਲ ਕੁਵਰ ਵਿਜੇ ਪ੍ਰਤਾਪ ਸਿੰਘ ਤੋ ਹਾਰੇ ਸਨ। ਤੀਜੀ ਵਾਰ ਵੀ ਹੁਣ ਅਨਿਲ ਜੋਸ਼ੀ ਹਾਰਨ ਜਾ ਰਹੇ ਹਨ।
- ਮੁੱਲਾਪੁਰ ਵਿੱਚ ਰਾਹੁਲ ਗਾਂਧੀ ਦੀ ਰੈਲੀ, ਕਿਹਾ-ਕਿਸਾਨਾਂ ਦਾ ਕਰਜ਼ਾ ਕਰਾਂਗੇ ਮੁਆਫ, ਮਹਿਲਾਵਾਂ ਨੂੰ 8 ਹਜ਼ਾਰ 500 ਹਰ ਦੇਵਾਂਗਾ ਪ੍ਰਤੀ ਮਹੀਨਾ - Rahul Gandhi rally in Punjab
- ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਬਲੋੋਲੀ 'ਚ ਆਪ ਪਾਰਟੀ ਨੂੰ ਲੱਗਿਆ ਵੱਡਾ ਝਟਕਾ, ਸਰਕਲ ਪ੍ਰਧਾਨ ਸਮੇਤ ਦਰਜਨਾਂ ਲੋਕ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਿਲ - AAP party suffered
- ਹੁਸ਼ਿਆਰਪੁਰ ਵਿੱਚ ਕਿਸ ਦੀ ਚੱਲੇਗੀ 'ਹੁਸ਼ਿਆਰੀ' ? ਇਸ ਹਲਕੇ ਦੇ ਉਮੀਦਵਾਰਾਂ 'ਤੇ ਇੱਕ ਝਾਤ - Lok Sabha Election 2024
ਤੀਜੀ ਵਾਰ ਹਾਰਨ ਲਈ ਤਿਆਰ: ਸ਼ਵੇਤ ਮਲਿਕ ਮੁਤਾਬਿਕ ਅਨਿਲ ਜੋਸ਼ੀ ਆਪਣੇ ਆਪ ਨੂੰ ਵਿਕਾਸ ਪੁਰਸ਼ ਲਿਖਦੇ ਹਨ, ਵਿਕਾਸ ਪੁਰਸ਼ ਦਾ ਮਤਲਬ ਹੀ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ। ਆਪਣੇ ਆਪ ਨੂੰ ਤਾਂ ਹਰ ਇੱਕ ਵਿਅਕਤੀ ਮਹਾਨ ਲਿਖ ਸਕਦਾ ਹੈ ਪਰ ਲੋਕ ਉਸ ਬਾਰੇ ਕੀ ਸੋਚਦੇ ਹਨ ਇਹ ਵੀ ਜਾਨਣਾ ਚਾਹੀਦਾ ਹੈ। ਅੱਗੇ ਬੋਲਦੇ ਹੋਏ ਉਹਨਾਂ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ, ਤੀਸਰੀ ਵਾਰ ਹਾਰਨ ਤੋਂ ਬਾਅਦ ਹੀ ਅਨਿਲ ਜੋਸ਼ੀ ਹੁਣ ਆਪਣੇ ਸਿਆਸੀ ਕੈਰੀਅਰ ਨੂੰ ਅਲਵਿਦਾ ਕਹਿਣਗੇ। ਇੱਥੇ ਦੱਸਣ ਯੋਗ ਹੈ ਕੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਲਗਾਤਾਰ ਹੀ ਅੰਮ੍ਰਿਤਸਰ ਦੇ ਸਾਰੇ ਉਮੀਦਵਾਰਾਂ ਦੇ ਉੱਤੇ ਕਿੰਤੂ-ਪ੍ਰੰਤੂ ਅਤੇ ਤੰਜ ਭਰੇ ਅੰਦਾਜ਼ ਦੇ ਨਾਲ ਸਵਾਲ ਪੁੱਛੇ ਜਾ ਰਹੇ ਹਨ। ਉਥੇ ਹੀ ਅੱਜ ਉਹਨਾਂ ਵੱਲੋਂ ਆਪਣੇ ਪੁਰਾਣੇ ਸਾਥੀ ਅਨਿਲ ਜੋਸ਼ੀ ਦੇ ਉੱਤੇ ਵੀ ਕਈ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ ਹਨ।