ਮੋਗਾ: ਮੋਗਾ ਦੇ ਪਿੰਡ ਭਿੰਡਰ ਕਲਾਂ ਦੇ ਵਿੱਚ ਸਦੀ ਦੇ ਮਹਾਨ ਸ਼ਾਇਰ ਡਾਕਟਰ ਸੁਰਜੀਤ ਪਾਤਰ ਨੂੰ ਸਮਰਪਿਤ ਇੱਕ ਬਾਗ ਰਸਮੀ ਆਗਾਜ਼ ਕੀਤਾ ਗਿਆ। ਢਾਈ ਏਕੜ ਦੀ ਜ਼ਮੀਨ ਦੇ ਵਿੱਚ ਇਸ ਬਾਗ ਨੂੰ ਬਣਾਇਆ ਗਿਆ। ਇਹ ਬਾਗ ਪੰਜਾਬੀ ਮਾਂ ਬੋਲੀ ਅਤੇ ਕੁਦਰਤ ਨਾਲ ਜੋੜੇਗਾ। ਜਿਸ ਦਾ ਨਾਂਅ ‘ਬਾ਼ਗ-ਏ-ਅਦਬ’ ਰੱਖਿਆ ਗਿਆ ਹੈ। ਇਸ ਮੌਕੇ ‘ਤੇ ਕਾਫੀ ਸੰਖਿਆਂ ਦੇ ਵਿੱਚ ਸਾਹਿਤ ਨਾਲ ਜੁੜੇ ਪ੍ਰੇਮੀ ਪਹੁੰਚੇ। ਉੱਥੇ ਹੀ ਡਾਕਟਰ ਬਲਜਿੰਦਰ ਸਿੰਘ ਅਤੇ ਸੰਤ ਗੁਰਮੀਤ ਸਿੰਘ ਪੰਜਾਬੀ ਅਦਾਕਾਰ ਮਲਕੀਤ ਰੌਣੀ ਦੇ ਵੱਲੋਂ ਇਸ ਬਾਗ ਦਾ ਰਸਮੀ ਉਦਘਾਟਨ ਕੀਤਾ ਗਿਆ।
ਦੱਸਦਈਏ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਵਿਖੇ ਪਿੰਡ ਦੇ ਸਰਪੰਚ ਹਰਿੰਦਰ ਸਿੰਘ ਸਰਾਂ ਵੱਲੋਂ ਮਰਹੂਮ ਕਵੀ ਸੁਰਜੀਤ ਪਾਤਰ ਜੀ ਦੀ ਯਾਦ ਵਿੱਚ ਬਾਗ-ਏ-ਅਦਬ ਪਾਰਕ ਬਣਾਉਣ ਲਈ ਆਪਣੀ ਜਮੀਨ ਵਿੱਚੋਂ ਸਵਾ ਦੋ ਏਕੜ ਜਮੀਨ ਦਾਨ ਕੀਤੀ ਗਈ। ਖੇਤੀਬਾੜੀ ਵਿਭਾਗ ਮੋਗਾ ਤੋਂ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀਆ ਦੀ ਰਹਿਨੁਮਾਈ ਹੇਠ ਸੋਚ ਸੰਸਥਾ ਦੇ ਸਹਿਯੋਗ ਨਾਲ ਬਾਗ-ਏ-ਅਦਬ ਪਾਰਕ ਬਣਾਉਣ ਦੀ ਸ਼ੁਰੂਆਤ ਕੀਤੀ।
ਪੱਥਰਾਂ 'ਤੇ ਹੀ ਅੰਕਿਤ ਤਸਵੀਰ
ਉੱਥੇ ਇਸ ਤੋਂ ਬਾਅਦ ਪੱਥਰਾਂ 'ਤੇ ਅੰਕਿਤ ਕਰਕੇ ਡਾਕਟਰ ਸੁਰਜੀਤ ਪਾਤਰ ਦੀ ਤਸਵੀਰ ਬਣਾਈ ਗਈ ਅਤੇ ਪੱਥਰਾਂ 'ਤੇ ਹੀ ਅੰਕਿਤ ਕਰਕੇ ਪੰਜਾਬੀ ਸਾਹਿਤ ਅਤੇ ਮਾਂ ਬੋਲੀ ਲਿਖੀ ਗਈ। ਉੱਥੇ ਹੀ ਇਸ ਬਾਗ ਦੇ ਵਿੱਚ ਸਾਹਿਤ ਨਾਲ ਜੁੜੇ ਪੰਜਾਬੀ ਮਾਂ ਬੋਲੀ ਦੇ ਪ੍ਰੇਮੀਆਂ ਦੁਆਰਾ ਇਸ ਨੂੰ ਸਜਾਇਆ ਗਿਆ। ਜਿੱਥੇ ਪੰਜਾਬੀ ਮਾਂ ਬੋਲੀ ਦੇ ਹਰ ਅੱਖਰ ਦੇ ਅੱਗੇ ਪੌਦਾ ਵੀ ਲਗਾਇਆ ਜਾਵੇਗਾ। ਪੰਜਾਬੀ ਮਾਂ ਬੋਲੀ ਦੇ 35 ਅੱਖਰ ਅਤੇ 35 ਹੀ ਪੌਦੇ ਉਥੇ ਲਗਾਏ ਜਾਣਗੇ। ਜਲਦ ਹੀ ਇਹ ਬਾਗ ਲੋਕਾਂ ਨੂੰ ਸਮਰਪਿਤ ਹੋਵੇਗਾ।
ਖਾਸ ਚਿਹਰਿਆਂ ਨੇ ਕੀਤੀ ਸ਼ਿਰਕਤ
ਇਸ ਪਾਰਕ ਦੀ ਸ਼ੁਰੂਆਤ ਸਮੇਂ ਸਾਦਾ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸੁਰਜੀਤ ਪਾਤਰ ਵੱਲੋਂ ਲਿਖੀਆਂ ਗਜ਼ਲਾਂ ਅਤੇ ਕਵਿਤਾਵਾਂ ਗਾ ਕੇ ਸ਼ੁਰੂਆਤ ਕੀਤੀ ਗਈ ,ਇਸ ਪ੍ਰੋਗਰਾਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੈਡਮ ਰਵਨੀਤ ਕੌਰ ਐਸਐਸਪੀ,ਸੰਤ ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲੇ ਮਲਕੀਤ ਸਿੰਘ ਰੌਣੀ ਫਿਲਮ ਅਦਾਕਾਰ ਤੋਂ ਇਲਾਵਾ ਮਰਹੂਮ ਕਵੀ ਸਰਜੀਤ ਪਾਤਰ ਜੀ ਦੇ ਪਰਿਵਾਰਕ ਮੈਂਬਰਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
- ਅੰਮ੍ਰਿਤਸਰ ਦੇ ਸਾਹਿਬਜ਼ਾਦਾ ਜੁਝਾਰ ਐਵਨਿਊ 'ਚ ਹੋਇਆ ਧਮਾਕਾ, ਪੁਲਿਸ ਦਾ ਦਾਅਵਾ- ਬੋਤਲ ਟੁੱਟਣ ਦੀ ਸੀ ਅਵਾਜ਼
- 1 ਕਿੱਲੋ 20 ਗ੍ਰਾਮ ਹੈਰੋਇਨ ਸਮੇਤ ਐਕਟਿਵਾ ਸਵਾਰ ਤਸਕਰ ਕਾਬੂ, ਹੈਰੋਇਨ ਦੀ ਕੀਮਤ ਲਗਭਗ 6 ਕਰੋੜ ਰੁਪਏ
- ਮਾਘੀ ਮੌਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੀਆਂ ਸੰਗਤਾਂ, ਕੀਤੀ ਅਰਦਾਸ
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪੁੱਜੇ ਐਸਐਸਪੀ ਰਵਨੀਤ ਕੌਰ ਨੇ ਕਿਹਾ ਕਿ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਜੰਮਦਿਆਂ ਸਾਰ ਹੀ ਬੱਚਿਆਂ ਦੇ ਮਾਪਿਆਂ ਵੱਲੋਂ ਉਹਨਾਂ ਨੂੰ ਛੋਟੀ ਉਮਰੇ ਹੀ ਮੋਬਾਇਲਾਂ ਦਾ ਸਹਾਰਾ ਦੇਖ ਕੇ ਆਪਣਾ ਫਰਜ਼ ਨਿਭਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿਸ ਬੱਚੇ ਦੇ ਹੱਥ ਕਿਤਾਬਾਂ ਦੀ ਥਾਂ ਮੋਬਾਇਲ ਫੜਾ ਦਿੱਤਾ ਜਾਂਦਾ ਹੈ। ਉਹਨਾਂ ਤੋਂ ਗਿਆਨ ਅਤੇ ਐਜੂਕੇਸ਼ਨ ਦੀ ਆਸ ਕਿੱਥੇ ਰੱਖੀ ਜਾ ਸਕਦੀ ਹੈ ਉਹਨਾਂ ਕਿਹਾ ਕਿ ਅੱਜ ਲੋੜ ਹੈ ਸਾਨੂੰ ਬੱਚਿਆਂ ਦੇ ਹੱਥ ਮੋਬਾਈਲਾਂ ਦੀ ਜਗ੍ਹਾ ਕਿਤਾਬਾਂ ਦੇਣ ਦੀ ਲੋੜ ਹੈ ।