ਬਠਿੰਡਾ: ਇੱਕ ਕਹਾਵਤ ਬੇਹਦ ਮਸ਼ਹੂਰ ਹੈ ਕਿ 'ਸਿੱਖਿਆ ਵਿਚਾਰੀ ਕਿਵੇਂ, ਬਣੂ ਪਰਉਪਕਾਰੀ', ਪਰ ਉੱਥੇ ਹੀ ਬਠਿੰਡਾ ਦੇ ਇੱਕ ਨੌਜਵਾਨ ਵੱਲੋਂ ਸਿੱਖਿਆ ਹਰ ਵਰਗ ਲਈ ਉਪਲਬਧ ਕਰਾਉਣ ਲਈ ਬਸਤੀ ਵਿੱਚ ਕਰੀਬ ਤਿੰਨ ਦਹਾਕੇ ਪਹਿਲਾਂ ਇੱਕ ਪ੍ਰਾਈਵੇਟ ਸਕੂਲ ਖੋਲ੍ਹਿਆ ਗਿਆ, ਤਾਂ ਜੋ ਸਮਾਜ ਦਾ ਹਰ ਵਰਗ ਸਿੱਖਿਅਤ ਹੋ ਸਕੇ। ਇਹ ਨੌਜਵਾਨ ਸੀ ਬਠਿੰਡੇ ਦਾ ਰਹਿਣ ਵਾਲਾ ਹਰੀਓਮ ਠਾਕੁਰ ਹੈ ਜਿਸ ਦੇ ਮਾਤਾ ਪਹਿਲਾਂ ਸਿੱਖਿਆ ਖੇਤਰ ਨਾਲ ਜੁੜੇ ਹੋਏ ਸਨ।
ਬਠਿੰਡਾ ਦੀ ਅਮਰਪੁਰਾ ਬਸਤੀ ਵਿੱਚ ਕਿਰਨ ਪਬਲਿਕ ਸਕੂਲ ਚਲਾਉਣ ਵਾਲੇ ਹਰੀਓਮ ਠਾਕੁਰ ਵੱਲੋਂ ਗਰੀਬ ਘਰਾਂ ਬੱਚੇ-ਬੱਚੀਆਂ ਨੂੰ ਬਹੁਤ ਹੀ ਘੱਟ ਮਾਰਜਨ ਉੱਤੇ, ਜਿੱਥੇ ਸਿੱਖਿਆ ਪ੍ਰਦਾਨ ਕੀਤੀ ਗਈ, ਉੱਥੇ ਹੀ ਲੋੜਵੰਦਾਂ ਨੂੰ ਸਕਾਲਰਸ਼ਿਪ ਉਪਲਬਧ ਕਰਵਾ ਕੇ ਉਨ੍ਹਾਂ ਦਾ ਭਵਿੱਖ ਸੰਵਾਰਨ ਦਾ ਜਿੰਮਾ ਚੁੱਕਿਆ ਗਿਆ।
ਪ੍ਰੈਕਟੀਕਲ ਉੱਤੇ ਜ਼ਿਆਦ ਜ਼ੋਰ: ਹਰੀਓਮ ਠਾਕੁਰ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਕਿਸੇ ਵਿਅਕਤੀ ਨੂੰ ਦੋ ਟਾਈਮ ਦੀ ਰੋਟੀ ਮਿਲੇ ਨਾ ਮਿਲੇ, ਪਰ ਉਸ ਨੂੰ ਸਿੱਖਿਆ ਜ਼ਰੂਰ ਮਿਲਣੀ ਚਾਹੀਦੀ ਹੈ। ਉਨ੍ਹਾਂ ਵੱਲੋਂ ਆਪਣੇ ਪ੍ਰਾਈਵੇਟ ਸਕੂਲ ਵਿੱਚ ਪ੍ਰੈਕਟੀਕਲ ਉੱਤੇ ਸਭ ਤੋਂ ਵੱਧ ਜ਼ੋਰ ਦਿੱਤਾ ਜਾਂਦਾ ਹੈ ਅਤੇ ਹਰ ਵਾਰ ਨਵੇਂ ਨਵੇਂ ਤਜ਼ਰਬੇ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਸਕੂਲੀ ਵਿਦਿਆਰਥੀਆਂ ਨੂੰ ਭੂਤ ਪ੍ਰੇਤ ਨਹੀਂ ਹੁੰਦੇ, ਉਨ੍ਹਾਂ ਨੂੰ ਸ਼ਮਸ਼ਾਨ ਘਾਟ ਲੈ ਜਾ ਕੇ ਉੱਥੇ ਬੈਠ ਕੇ ਪੜ੍ਹਾਈ ਕਰਵਾਈ ਜਾਂਦੀ ਹੈ।
ਵੱਡੀਆਂ ਇਮਾਰਤਾਂ ਦੀ ਬਜਾਏ ਲੋੜੀਂਦੀ ਸਹੂਲਤ ਦੇਣ ਦੀ ਲੋੜ: ਇਸ ਤੋਂ ਇਲਾਵਾ ਮੈਜਿਕ ਨੂੰ ਲੈ ਕੇ ਵੀ ਸਿਖਾਇਆ ਜਾਂਦਾ ਹੈ ਕਿ ਕੋਈ ਜਾਦੂ ਨਹੀਂ ਹੁੰਦਾ, ਸਗੋਂ ਹੱਥਾਂ ਦੀ ਸਫਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਬਣੇ ਵੱਡੇ-ਵੱਡੇ ਸਕੂਲਾਂ ਵਿੱਚ ਜ਼ਿਆਦਾ ਜ਼ੋਰ ਇਮਾਰਤਾਂ ਬਣਾਉਣ ਉੱਤੇ ਦਿੱਤਾ ਜਾਂਦਾ ਹੈ, ਪਰ ਉਸ ਦੀ ਥਾਂ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਿੱਖਿਆ ਦੇਣ ਉੱਤੇ ਖ਼ਰਚ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲ ਅਤੇ ਸਟਾਫ ਦੀ ਮਿਹਨਤ ਦਾ ਨਤੀਜਾ ਹੈ ਕਿ ਉਨਾਂ ਦੇ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਬਠਿੰਡਾ ਅਰਬਨ ਵਿੱਚੋਂ ਪਹਿਲਾਂ ਅਤੇ ਦੂਜਾ ਸਥਾਨ ਹਾਸਿਲ ਕੀਤੀ ਹੈ।
ਸਾਡਾ ਸਕੂਲ ਸਭ ਤੋਂ ਵਧੀਆ: ਹਰੀਓਮ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਬਠਿੰਡਾ ਦੇ ਕਿਰਨ ਪਬਲਿਕ ਸਕੂਲ ਦੀਆਂ ਦੋ ਲੜਕੀਆਂ ਬਠਿੰਡਾ ਸ਼ਹਿਰੀ ਖੇਤਰ ਦੀ ਮੈਰਿਟ ਲਿਸਟ ਵਿੱਚੋਂ ਪਹਿਲੇ ਅਤੇ ਦੂਸਰੇ ਸਥਾਨ ਤੇ ਆਈਆਂ ਹਨ। ਇਸ ਦੌਰਾਨ ਦੋਨਾਂ ਵਿਦਿਆਰਥਣਾਂ ਨੇ ਵੀ ਗੱਲ ਕਰਦਿਆ ਕਿਹਾ ਕਿ ਉਨ੍ਹਾਂ ਦਾ ਸਕੂਲ ਹੋਰਨਾਂ ਵੱਡੇ ਪ੍ਰਾਈਵੇਟ ਸਕੂਲਾਂ ਨਾਲੋਂ ਬਹੁਤ ਵਧੀਆ ਹੈ। ਉਹ ਆਪਣੇ ਸਕੂਲ ਦੇ ਅਧਿਆਪਿਕਾਂ ਤੇ ਮਾਂ-ਬਾਪ ਦਾ ਧੰਨਵਾਦ ਕਰਦੇ ਹਨ। ਵਿਦਿਆਰਥਣਾਂ ਨੇ ਕਿਹਾ ਕਿ ਸਕੂਲ ਵਿੱਚ ਹੀ ਅਧਿਆਪਕਾਂ ਵਲੋਂ ਇੰਨੀ ਮਿਹਨਤ ਕਰਵਾਈ ਜਾਂਦੀ ਹੈ ਕਿ ਸਾਨੂੰ ਕਦੇ ਟਿਊਸ਼ਨ ਦੀ ਲੋੜ ਵੀ ਮਹਿਸੂਸ ਨਹੀਂ ਹੋਈ।
ਮਾਂ-ਪਿਉ ਵਿੱਚ ਖੁਸ਼ੀ ਦਾ ਮਾਹੌਲ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ ਜਿਸ ਨੂੰ ਲੈ ਕੇ ਬਠਿੰਡਾ ਸ਼ਹਿਰੀ ਖੇਤਰ ਦੀ ਮੈਰਿਟ ਲਿਸਟ ਵਿੱਚੋ ਕਿਰਨ ਪਬਲਿਕ ਸਕੂਲ ਦੀਆਂ ਦੋ ਵਿਦਿਆਰਥਣਾਂ ਅਮਰੀਨ ਪਹਿਲੇ ਅਤੇ ਹਰਮੀਤ ਕੌਰ ਦੂਜੇ ਸਥਾਨ ਉੱਤੇ ਆਈਆਂ ਹਨ। ਹਰਮੀਤ ਦੀ ਮਾਂ ਨੇ ਦੱਸਿਆ ਕਿ ਉਸ ਦੇ ਪਤੀ ਵੀ ਇਸੇ ਸਕੂਲ ਵਿੱਚ ਪੜ੍ਹੇ ਹਨ ਤੇ ਉਸ ਤੋਂ ਬਾਅਦ ਹਰਮੀਤ ਵੀ ਨਰਸਰੀ ਤੋਂ ਲੈ ਕੇ ਹੁਣ 10ਵੀਂ ਤੱਕ ਇੱਥੇ ਹੀ ਪੜ੍ਹੀ ਹੈ। ਦੂਜੇ ਪਾਸੇ, ਅਮਰੀਨ ਨੇ ਮਾਮਾ ਨੇ ਦੱਸਿਆ ਕਿ ਅਮਰੀਨ ਤਿੰਨ ਭੈਣਾਂ ਹੀ ਹਨ, ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਭੈਣ ਨੂੰ ਬੱਚੀਆਂ ਸਣੇ ਰੱਖਣ ਤੋਂ ਇਨਕਾਰ ਕਰ ਦਿੱਤਾ ਤੇ ਸਾਡੇ ਕੋਲ ਆ ਗਏ। ਉਹ ਕੁੜੀਆਂ ਨੂੰ ਚੰਗਾ ਨਹੀਂ ਸਮਝਦੇ ਸੀ, ਪਰ ਅੱਜ ਅਮਰੀਨ ਨੇ ਉਨ੍ਹਾਂ ਨੂੰ ਚੰਗਾ ਸਬਕ ਦਿੱਤਾ ਹੈ।