ਰੂਪਨਗਰ/ ਮੋਰਿੰਡਾ : 21 ਦਸੰਬਰ ਨੂੰ ਪੰਜਾਬ ਚ ਹੋਣ ਵਾਲੀਆਂ ਨਗਰ ਪੰਚਾਇਤੀ ਆਮ ਆਦਮੀ ਪਾਰਟੀ ਨੇ ਘੜੂੰਆਂ ਨਗਰ ਪੰਚਾਇਤ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਹੈ। ਘੜੂੰਆਂ ਨਗਰ ਪੰਚਾਇਤ ’ਚ ਕੁੱਲ ਗਿਆਰਾਂ ਵਾਰਡਾਂ ਦੇ ਉਮੀਦਵਾਰਾਂ ਦੀ ਸੂਚੀ ਆਪ ਵੱਲੋਂ ਜਾਰੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਘੜੂੰਆਂ ਪਿੰਡ ’ਚ ਘੰੜੂਆਂ ਨਗਰ ਪੰਚਾਇਤ ਦਾ ਦਰਜਾ 2021 ਵਿਚ ਉਸ ਸਮੇਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤਾ ਗਿਆ ਸੀ। ਵਾਰਡ ਨੰਬਰ 1 ਤੋਂ ਮਨਮੀਤ ਕੌਰ, ਵਾਰਡ ਨੰਬਰ 2 ਤੋਂ ਅੰਮ੍ਰਿਤਪਾਲ ਸਿੰਘ, ਵਾਰਡ ਨੰਬਰ 3 ਤੋਂ ਜਸਵਿੰਦਰ ਕੌਰ, ਵਾਰਡ ਨੰਬਰ 4 ਤੋਂ ਹਰਪ੍ਰੀਤ ਸਿੰਘ ਭੰਡਾਰੀ, ਵਾਰਡ ਨੰਬਰ 5 ਤੋਂ ਰੀਆ, ਵਾਰਡ ਨੰਬਰ 6 ਤੋਂ ਮਨਪ੍ਰੀਤ ਸਿੰਘ, ਵਾਰਡ ਨੰਬਰ 7 ਤੋਂ ਜਸਵਿੰਦਰ ਕੌਰ, ਵਾਰਡ ਨੰਬਰ 8 ਤੋਂ ਨਰਿੰਦਰ ਸਿੰਘ, ਵਾਰਡ ਨੰਬਰ 9 ਤੋਂ ਸੁਖਜੀਤ ਕੌਰ, ਵਾਰਡ ਨੰਬਰ 10 ਤੋਂ ਹਰਵਿੰਦਰ ਸਿੰਘ ਅਤੇ ਵਾਰਡ ਨੰਬਰ 11 ਤੋਂ ਇੰਦਰਜੀਤ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਪਹਿਲੀ ਵਾਰੀ ਨਗਰ ਪੰਚਾਇਤ ਦੀ ਚੋਣ
ਮੋਰਿੰਡਾ ਦੇ ਬਲਾਕ ਘੜੂੰਆਂ ਦੇ ਵਿੱਚ ਪਹਿਲੀ ਵਾਰੀ ਨਗਰ ਪੰਚਾਇਤ ਦੀ ਚੋਣ ਹੋਣ ਜਾ ਰਹੀ ਹੈ। ਇਸ ਚੋਣ ਮੌਕੇ ਹਲਕਾ ਵਿਧਾਇਕ ਵੱਲੋਂ ਖਾਸ ਤੌਰ ਦੇ ਉੱਤੇ ਘੜੂਆਂ ਵਿੱਚ ਪਹੁੰਚ ਕੇ ਆਮ ਆਦਮੀ ਪਾਰਟੀ ਵੱਲੋਂ 11 ਉਮੀਦਵਾਰਾਂ ਨੂੰ ਚੋਣ ਵਿੱਚ ਉਤਾਰਿਆ ਗਿਆ। ਨਾਮਜ਼ਦਗੀ ਦੇ ਆਖਰੀ ਦਿਨ ਬਲਾਕ ਮਰਿੰਡਾ ਦੇ ਵਿੱਚ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ।
ਲੋਕਾਂ ਨੂੰ ਅਪੀਲ
ਜੇਕਰ ਗੱਲ ਕੀਤੀ ਜਾਵੇ ਨਗਰ ਕੌਂਸਲ ਮੋਰਿੰਡਾ ਦੀ ਤਾਂ ਨਗਰ ਕੌਂਸਲ ਮੋਰਿੰਡਾ ਦੇ ਵਿੱਚ ਕੁੱਲ ਚੋਣਾਂ ਲੜਨ ਦੇ ਲਈ ਪੰਜ ਉਮੀਦਵਾਰਾਂ ਵੱਲੋਂ ਨੋਮੀਨੇਸ਼ਨ ਭਰੇ ਗਏ ਹਨ। ਇਹਨਾਂ ਵਿੱਚੋਂ ਇੱਕ ਆਮ ਆਦਮੀ ਪਾਰਟੀ, ਇੱਕ ਭਾਰਤੀ ਜਨਤਾ ਪਾਰਟੀ, ਇੱਕ ਕਾਂਗਰਸ ਅਤੇ ਦੋ ਅਜ਼ਾਦ ਉਮੀਦਵਾਰ ਹਨ। ਇਸ ਮੌਕੇ ਐਸਡੀਐਮ ਮੋਰਿੰਡਾ ਵੱਲੋਂ ਕਿਹਾ ਗਿਆ ਕਿ ਉਹ ਆਮ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਜਿਨ੍ਹਾਂ ਦੀ ਵਾਰਡਾਂ ਦੇ ਵਿੱਚ ਚੋਣਾਂ ਹੋਣੀਆਂ ਹਨ ਉਹ ਲੋਕ ਵੱਧ ਚੜ੍ਹ ਕੇ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਪਾਉਣ ਅਤੇ ਚੋਣਾਂ ਦੇ ਇਸ ਤਿਉਹਾਰ ਨੂੰ ਸੁਚੱਜੇ ਤਰੀਕੇ ਨਾਲ ਵੋਟ ਦੇਕੇ ਸਫ਼ਲ ਬਣਾਉਣ।
ਇਸਕੋਨ ਗਵਰਨਿੰਗ ਬਾਡੀ ਕਮਿਸ਼ਨ ਦੇ ਮੈਂਬਰ ਗੌਰੰਗ ਦਾਸ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਜਗਜੀਤ ਡੱਲੇਵਾਲ ਦੇ ਮਰਨ ਵਰਤ 'ਤੇ SC ਵਲੋਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ, ਦਿੱਤੇ ਇਹ ਹੁਕਮ
'ਆਪ' ਨੂੰ ਮਿਲੇਗਾ ਹੂਲਾਰਾ
ਇਸ ਮੌਕੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਨੇ ਕਿਹਾ ਕਿ ਘੜੂੰਏ ਵਿੱਚ ਪਹਿਲੀ ਵਾਰੀ ਇਹ ਚੋਣਾਂ ਹੋਣ ਜਾ ਰਹੀਆਂ ਹਨ। ਇਸ ਮੌਕੇ ਲੋਕਾਂ ਵਿੱਚ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਵੱਡੇ ਪੱਧਰ ਉੱਤੇ ਆਮ ਆਦਮੀ ਪਾਰਟੀ ਇਹਨਾਂ ਚੋਣਾਂ ਦੌਰਾਨ ਸਾਰੀਆਂ ਸੀਟਾਂ ਉੱਤੇ ਜਿੱਤ ਕੇ ਆਵੇਗੀ ਅਤੇ ਇਲਾਕੇ ਦੀ ਜੋ ਦਿੱਕਤ ਪਰੇਸ਼ਾਨੀ ਹੋਵੇਗੀ ਉਸ ਨੂੰ ਅਧਾਰ ਉੱਤੇ ਹੱਲ ਕੀਤਾ ਜਾਵੇਗਾ।