ਫ਼ਿਰੋਜ਼ਪੁਰ : ਜਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਰਾਮਪੁਰ ਦੇ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਕੈਨੇਡਾ ਦੇ ਸ਼ਹਿਰ ਸਰੀ ਦੇ ਨਜ਼ਦੀਕ ਬੀ ਸੀ ਹਾਈਵੇ 5 ਦੇ ਨੇੜੇ ਕਲੀਅਰ ਵਾਟਰ ਕੋਲ ਦੋ ਟਰੱਕਾਂ ਵਿਚਾਲੇ ਭਿਆਨਕ ਟੱਕਰ ਹੋਣ ਨਾਲ ਟਰੱਕਾਂ ਨੂੰ ਅੱਗ ਲੱਗ ਗਈ ਸੀ। ਜਿਸ ਦੌਰਾਨ ਫਿਰੋਜ਼ਪੁਰ ਦੇ ਪਿੰਡ ਰਾਮਪੁਰ ਦਾ ਰਹਿਣ ਵਾਲਾ ਇੱਕ ਨੌਜਵਾਨ ਧਰਮਿੰਦਰ ਸਿੰਘ (37 ਸਾਲ) ਪੁੱਤਰ ਬਖਸ਼ੀਸ਼ ਸਿੰਘ ਦੀ ਮੌਤ ਹੋ ਗਈ ਹੈ। ਮੌਤ ਦੀ ਖਬਰ ਸੁਣ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।
ਧਰਮਿੰਦਰ ਸਿੰਘ ਨੇ 11 ਸਾਲ ਸਿੰਘਾਪੁਰ 'ਚ ਲਗਾਏ ਸਨ : ਮ੍ਰਿਤਕ ਧਰਮਿੰਦਰ ਸਿੰਘ ਅਪਣੇ ਪਿੱਛੇ ਬਜ਼ੁਰਗ ਮਾਂ ਬਾਪ, ਪਤਨੀ ਅਤੇ ਇੱਕ 8 ਸਾਲ ਦੀ ਧੀ ਨੂੰ ਰੋਂਦਿਆਂ ਕੁਰਲਾਉਂਦਿਆ ਛੱਡ ਗਿਆ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਧਰਮਿੰਦਰ ਸਿੰਘ ਨੇ 11 ਸਾਲ ਸਿੰਘਾਪੁਰ 'ਚ ਲਗਾਏ ਸਨ ਅਤੇ ਪਿਛਲੇ ਸਵਾ ਕੁ ਸਾਲ ਤੋਂ ਕਨੇਡਾ ਰਹਿ ਰਿਹਾ ਸੀ। ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਬੀਤੀ ਰਾਤ ਉਨ੍ਹਾਂ ਨੂੰ ਧਰਮਿੰਦਰ ਸਿੰਘ ਦੇ ਦੋਸਤ ਨੇ ਇਸ ਸੜਕ ਹਾਦਸੇ ਦੀ ਖ਼ਬਰ ਫੋਨ ਕਰਕੇ ਦੱਸੀ ਹੈ।
- ਮੈਚ ਤੋਂ ਬਾਅਦ ਸੰਜੂ ਨੇ ਜੁਰੇਲ ਨੂੰ ਕਹੀ ਮਜ਼ੇਦਾਰ ਗੱਲ, ਕਿਹਾ- 'ਘਰ 'ਚ ਹੀ ਕਮਬੈਕ ਮਾਰ ਦਿੱਤੀ ਭਰਾ' - IPL 2024
- ਪੰਥਕ ਸੀਟ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਚੋਣ ਮੈਦਾਨ 'ਚ ਉਤਾਰਿਆ - Lok Sabha Elections
- ਸਰਹਾਲੀ ਸਥਿਤ ਡੇਰਾ ਬਾਬਾ ਭੀਮ ਨਾਥ ਦੇ ਪ੍ਰਬੰਧਕਾਂ 'ਤੇ ਹੋਇਆ ਜਾਨਲੇਵਾ ਹਮਲਾ,ਇੱਕ ਰਾਤ 'ਚ ਤਿੰਨ ਵਾਰ ਕੀਤੀ ਫਾਇਰਿੰਗ - Dera Baba Bhim Nath