ਪਟਿਆਲਾ 'ਚ ਕੇਂਦਰੀ ਮੰਤਰੀ ਰਵਨੀਤ ਬਿੱਟੂ ਖਿਲਾਫ ਕਾਂਗਰਸ ਦਾ ਪ੍ਰਦਰਸ਼ਨ, ਰਾਹੁਲ ਗਾਂਧੀ ਬਾਰੇ ਦਿੱਤੇ ਵਿਵਾਦਿਤ ਬਿਆਨ ਤੋਂ ਭੜਕੇ ਕਾਂਗਰਸ ਆਗੂ - protest against Ravneet Bittu - PROTEST AGAINST RAVNEET BITTU
ਪਟਿਆਲਾ ਵਿੱਚ ਕੇਂਦਰੀ ਮੰਤਰੀ ਰਵਨੀਤ ਬਿੱਟੂ ਖਿਲਾਫ ਯੂਥ ਕਾਂਗਰਸ ਦੇ ਆਗੂਆਂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਕਾਂਗਰਸ ਆਗੂਆਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸਿਆਸਤ ਵਿੱਚ ਰਵਨੀਤ ਬਿੱਟੂ ਨੂੰ ਪਹਿਚਾਣ ਦਿਵਾਈ ਅਤੇ ਹੁਣ ਉਨ੍ਹਾਂ ਨੂੰ ਹੀ ਬਿੱਟੂ ਅੱਤਵਾਦੀਆਂ ਨਾਲ ਜੋੜ ਰਹੇ ਹਨ।


Published : Sep 17, 2024, 6:52 AM IST
ਪਟਿਆਲਾ: ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਵਿਸ਼ਾਲ ਪ੍ਰਦਰਸ਼ਨ ਕੀਤਾ ਗਿਆ। ਰੋਸ ਵਜੋਂ ਰਵਨੀਤ ਬਿੱਟੂ ਦਾ ਪੁਤਲਾ ਫੂਕਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬੋਲਦਿਆਂ ਯੂਥ ਕਾਂਗਰਸ ਦੇ ਪ੍ਰਧਾਨ ਸੰਜੀਵ ਕਾਲੂ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਨੂੰ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਅਤੇ ਤਿੰਨ ਵਾਰ ਲੋਕ ਸਭਾ ਮੈਂਬਰ ਵੀ ਬਣਾਇਆ। ਹੁਣ ਮਿਲੇ ਮਾਣ-ਸਨਮਾਨ ਨੂੰ ਭੁੱਲ ਕੇ ਬਿੱਟੂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
ਪੁਤਲਾ ਫੂਕ ਪ੍ਰਦਰਸ਼ਨ
ਸੰਜੀਵ ਕਾਲੂ ਨੇ ਬਿੱਟੂ ਵੱਲੋਂ ਰਾਹੁਲ ਗਾਂਧੀ ਦੀ ਤੁਲਨਾ ਅੱਤਵਾਦੀਆਂ ਨਾਲ ਕਰਨ ਸਬੰਧੀ ਦਿੱਤੇ ਬਿਆਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਅਜਿਹਾ ਬਿਆਨ ਦੇਣਾ ਰਵਨੀਤ ਬਿੱਟੂ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਜੇਕਰ ਰਵਨੀਤ ਬਿੱਟੂ ਜਨਤਕ ਤੌਰ 'ਤੇ ਮੁਆਫ਼ੀ ਨਹੀਂ ਮੰਗਦਾ, ਤਾਂ ਅਸੀਂ ਰਵਨੀਤ ਬਿੱਟੂ ਨੂੰ ਘੇਰ ਲਵਾਂਗੇ। ਉਨ੍ਹਾਂ ਭਾਜਪਾ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਨੂੰ ਵੀ ਇਸ ਬਿਆਨ 'ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਇਸ ਮੌਕੇ ਯੂਥ ਕਾਂਗਰਸ ਦੀ ਸਮੁੱਚੀ ਟੀਮ ਨੇ ਰਵਨੀਤ ਬਿੱਟੂ ਦਾ ਪੁਤਲਾ ਫੂਕ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ।
- ਡੇਰਾ ਬਿਆਸ 'ਚ 16-17 ਸਤੰਬਰ ਨੂੰ ਹੋਣ ਵਾਲੇ ਪ੍ਰੋਗਰਾਮ ਸਬੰਧੀ ਵੱਡੀ ਅਪਡੇਟ - Radha Soami Satsang Dera Beas
- ਜ਼ਿਮਨੀ ਚੋਣ ਤੋਂ ਪਹਿਲਾਂ ਬੈਕ ਫੁੱਟ 'ਤੇ ਸੱਤਾਧਿਰ, ਗੁਰਜੀਤ ਰਾਮਨਵਾਸੀਆ ਨਗਰ ਕੌਂਸਲ ਬਰਨਾਲਾ ਦੇ ਬਣੇ ਰਹਿਣਗੇ ਪ੍ਰਧਾਨ - Gurjit Ramnavasia President
- ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ ਦੇਣ ਦੇ ਮੂਡ 'ਚ ਕੇਂਦਰ ਸਰਕਾਰ ... - 8TH PAY COMMISSION
ਤਮਾਮ ਕਾਂਗਰਸੀ ਆਗੂ ਰਹੇ ਹੋਏ ਸ਼ਾਮਿਲ
ਇਸ ਮੌਕੇ ਕੌਂਸਲਰ ਸੇਵਕ ਸਿੰਘ ਝੀਲ, ਕੌਂਸਲਰ ਅਮਰਪ੍ਰੀਤ ਸਿੰਘ ਬੋਬੀ, ਕੌਂਸਲਰ ਹਰਦੀਪ ਸਿੰਘ ਖਹਿਰਾ, ਕੌਂਸਲਰ ਅਰੁਣ ਤਿਵਾੜੀ, ਮੀਤ ਪ੍ਰਧਾਨ ਭੁਵੇਸ਼ ਤਿਵਾੜੀ, ਪ੍ਰਧਾਨ ਯੂਥ ਕਾਂਗਰਸ ਹਲਕਾ ਪਟਿਆਲਾ ਦਿਹਾਤੀ ਮਾਧਵ ਸਿੰਗਲਾ, ਪ੍ਰਧਾਨ ਯੂਥ ਕਾਂਗਰਸ ਹਲਕਾ ਪਟਿਆਲਾ ਸ਼ਹਿਰੀ ਅਭਿਨਵ ਸ਼ਰਮਾ, ਅਨਿਲ ਮਹਿਤਾ, ਗੁਰਮੀਤ ਸ. ਚੌਹਾਨ ਚੇਅਰਮੈਨ ਬੀ.ਸੀ.ਸੈੱਲ, ਸੰਨੀ ਬੰਗਾ ਸੀਨੀਅਰ ਕਾਂਗਰਸ ਆਗੂ, ਪਰਮਵੀਰ ਸਿੰਘ ਟਵਾਨਾ, ਗੁਰਮੀਤ ਸਿੰਘ ਪੰਜਾਬ ਕਨਵੀਨਰ ਜਵਾਹਰ ਬਾਲ ਮੰਚ, ਪਰਵੀਨ ਰਾਵਤ ਚੇਅਰਮੈਨ ਜਵਾਹਰ ਬਾਲ ਮੰਚ ਜ਼ਿਲ੍ਹਾ ਪਟਿਆਲਾ, ਤਨੁਜ ਮੋਦੀ, ਅਭਿਨਵ ਬਾਂਸਲ, ਲੁਗੇਸ਼ ਬਾਂਸਲ, ਰੋਹਿਤ ਸ਼ਰਮਾ ਵਕੀਲ, ਗੁਰਨਾਮ ਸਿੰਘ ਅਬਲੋਵਾਲ, ਸੂਬਾ ਸਿੰਘ ਵਾਰਡ ਨੰਬਰ 2, ਅਮਰਪਾਲ ਬੰਟੀ, ਰੋਹਿਤ ਗੋਇਲ, ਰਜਿੰਦਰ ਸਿੰਘ ਰਾਣਾ, ਰਿਧਮ ਸ਼ਰਮਾ, ਵਿਵੇਕ ਸ਼ਰਮਾ, ਦੀਪਨ ਬਾਂਸਲ, ਗੀਤਾਂਸ਼ੂ ਯੋਗੀ, ਗੌਰਵ ਸੂਦ, ਹੇਮੰਤ ਪਾਠਕ, ਅਸ਼ੀਸ਼ ਸ਼ਿਸ਼ੀ, ਅਨੁਜ ਮੋਦੀ, ਰੂਬੀ ਪੇਡਨੀ, ਦਕਸ਼ ਗੁਪਤਾ, ਰਵੀ ਮੱਟੂ, ਸੋਨੀਆ ਸਿੰਘ, ਸੋਰਵ ਵਾਲੀਆ, ਮੁਕੇਸ਼ ਕੁਮਾਰ ਆਦਿ ਹਾਜ਼ਰ ਸਨ।