ਚੰਡੀਗੜ੍ਹ: ਇੱਕ ਪਾਸੇ ਜਿਥੇ ਐਮਐਸਪੀ ਗਰੰਟੀ ਦੀ ਮੰਗ ਨੂੰ ਲੈਕੇ ਕਿਸਾਨ ਲਗਾਤਾਰ ਕੇਂਦਰ ਦੀ ਸਰਕਾਰ ਨੂੰ ਘੇਰ ਰਹੇ ਹਨ. ਤਾਂ ਉਥੇ ਹੀ ਬੀਤੇ ਦਿਨੀਂ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਮਾਲਵੇ ਦੇ ਕਿਸਾਨਾਂ ਨੂੰ ਦੋ ਸਾਲ ਤੱਕ ਐਮਐਸਪੀ ਦੇਣ ਦੇ ਬਿਆਨ ਤੋਂ ਬਾਅਦ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਰਾਣਾ ਗੁਰਜੀਤ ਦੇ ਬਿਆਨ 'ਤੇ ਉਨ੍ਹਾਂ ਦੀ ਆਪਣੀ ਹੀ ਪਾਰਟੀ ਦੇ ਆਗੂ ਸੁਖਪਾਲ ਖ਼ਹਿਰਾ ਨੇ ਇਤਰਾਜ਼ ਜਤਾਇਆ ਹੈ ਅਤੇ ਹੈਰਾਨੀ ਪ੍ਰਗਟ ਕਰਦੇ ਹੋਏ ਇਸ ਨੂੰ ਸਾਜਿਸ਼ ਕਰਾਰ ਦਿੱਤਾ ਹੈ।
ਸੁਖਪਾਲ ਖਹਿਰਾ ਨੇ ਕੀਤਾ ਵਿਰੋਧ !
ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ (ਟਵੀਟ) ਉੱਤੇ ਪ੍ਰਤੀਕ੍ਰਿਆ ਦਿੰਦੇ ਹੋਏ ਲਿਖਿਆ ਕਿ "ਮੈਂ ਦੁੱਖੀ ਹਾਂ ਕਿ ਸਾਡੇ ਕਾਂਗਰਸ ਦੇ ਇੱਕ ਆਗੂ ਪੰਜਾਬ ਵਿੱਚ ਭਾਜਪਾ-ਅਡਾਨੀ ਮਾਡਲ ਦੀ ਨਿੱਜੀ ਖਰੀਦ ਪ੍ਰਣਾਲੀ ਨੂੰ ਵਧਾਵਾ ਦੇਣ ਦਾ ਕੰਮ ਕਰ ਰਹੇ ਹਨ, ਕਿਉਂਕਿ ਇਹ ਨਿੱਜੀ ਖਰੀਦ ਪ੍ਰਣਾਲੀ ਦਾ ਬਿਲਕੁਲ ਸਹੀ ਮਾਡਲ ਹੈ ਜੋ ਭਾਜਪਾ ਦੁਆਰਾ ਸਥਾਪਤ ਮੰਡੀ-ਕਰਨ ਪ੍ਰਣਾਲੀ ਦੇ ਮੁਕਾਬਲੇ ਕਾਰਪੋਰੇਟਾਂ ਨੂੰ ਖਰੀਦ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨ ਲਈ 3 ਕਾਲੇ ਕਾਨੂੰਨਾਂ ਵਿੱਚੋਂ ਇੱਕ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ? ਉਹ ਇਸ ਗੱਲ 'ਤੇ ਜ਼ੋਰ ਦੇ ਰਹੇ ਹਨ ਕਿ ਉਹ ਪੰਜਾਬ ਵਿੱਚ ਮੱਕੀ ਦੀ ਫਸਲ 'ਤੇ 2 ਸਾਲਾਂ ਲਈ ਨਿੱਜੀ ਐਮਐਸਪੀ ਅਦਾ ਕਰਨਗੇ, ਕਿਉਂਕਿ ਉਹ ਖੁਦ ਇੱਕ ਈਥਾਨੌਲ ਉਦਯੋਗ ਦੇ ਮਾਲਕ ਹੈ ਅਤੇ ਉਨ੍ਹਾਂ ਨੂੰ ਆਪਣੇ ਉਦਯੋਗ ਲਈ ਮੱਕੀ ਦੀ ਫਸਲ ਦੀ ਜ਼ਰੂਰਤ ਹੈ! ਕੀ ਉਹ ਪੂਰੇ ਪੰਜਾਬ ਨੂੰ 2 ਸਾਲਾਂ ਲਈ ਮੱਕੀ ਦੀ ਪੂਰੀ ਫਸਲ ਲਈ ਐਮਐਸਪੀ ਦੇਣ ਦਾ ਵਾਅਦਾ ਕਰਦੇ ਹਨ? ਮੈਨੂੰ ਇਸ ਕਾਂਗਰਸੀ ਆਗੂ ਵੱਲੋਂ ਪੰਜਾਬ ਵਿੱਚ ਪਾਰਟੀ ਨੂੰ ਅਸਥਿਰ ਕਰਨ ਦੀ ਇੱਕ ਡੂੰਘੀ ਸਾਜ਼ਿਸ਼ ਮਹਿਸੂਸ ਹੋ ਰਹੀ ਹੈ। ਮੈਨੂੰ ਉਮੀਦ ਹੈ ਕਿ ਸਾਡੀ ਲੀਡਰਸ਼ਿਪ ਆਪਣੀ ਯੋਜਨਾ ਬਣਾ ਸਕੇਗੀ।"
ਸੁਖਪਾਲ ਖਹਿਰਾ ਦੇ ਇਸ ਟਵੀਟ ਤੋਂ ਸਾਫ ਜ਼ਾਹਿਰ ਹੂੰਦਾ ਹੈ ਕਿ ਉਨ੍ਹਾਂ ਨੇ ਭਾਵੇਂ ਹੀ ਨਾਮ ਨਾ ਲਿਆ ਹੋਵੇ, ਪਰ ਉਨ੍ਹਾਂ ਨੂੰ ਰਾਣਾ ਗੁਰਜੀਤ ਦਾ ਇਹ ਬਿਆਨ ਭਾਜਪਾ ਅਤੇ ਅੰਬਾਨੀ ਅਡਾਨੀ ਦੀ ਖ਼ਰੀਦ ਤੋਂ ਪ੍ਰਭਾਵਿਤ ਨਜ਼ਰ ਆ ਰਿਹਾ ਹੈ ।
I’m saddened that one of our @INCIndia leader of Punjab is propagating Bjp-Adani model of private purchase of crops in Punjab
— Sukhpal Singh Khaira (@SukhpalKhaira) February 24, 2025
Bcoz this is the exact model of private purchase system being imposed by Bjp thru one of the 3 black laws to encourage corporates to enter procurement…
ਰਾਣਾ ਗੁਰਜੀਤ ਦਾ ਖਹਿਰਾ ਨੂੰ ਜਵਾਬ
ਖਹਿਰਾ ਦੇ ਇਸ ਟਵੀਟ ਤੋਂ ਬਾਅਦ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਉਥੇ ਹੀ, ਖਹਿਰਾ ਨੂੰ ਜਵਾਬ ਦਿੰਦੇ ਹੋਏ ਰਾਣਾ ਗੁਰਜੀਤ ਨੇ ਕਿਹਾ ਕਿ "ਮੈਂ ਨੋਜਵਾਨ ਪੀੜ੍ਹੀ ਨੂੰ ਕਿਵੇਂ ਕਾਰੋਬਾਰੀ ਬਣਾਉਣਾ ਹੈ, ਇਸ ਟੀਚੇ ਨੂੰ ਲੈਕੇ ਸੋਚਦਾ ਹਾਂ ਮੈਂ ਛੋਟੀਆਂ ਗੱਲਾਂ ਤੋਂ ਭਟਕਨ ਵਾਲਾ ਨਹੀਂ ਹਾਂ, ਮੈਂ ਉਚੀ ਸੋਚ ਨੂੰ ਲੈਕੇ ਚੱਲਣ ਵਾਲਾ ਹਾਂ, ਮੈਂ ਕਿਸਾਨਾਂ ਨੂੰ ਵੱਡੇ ਪਧਰ 'ਤੇ ਲੈਕੇ ਜਾਣਾ ਚਾਹੁੰਦਾ ਹਾਂ, ਮੈਂ ਬੋਲਣ ਦੀ ਬਜਾਏ ਕਰਨ 'ਚ ਯਕੀਨ ਕਰਦਾ ਹਾਂ।"
- "ਸਰਕਾਰ ਦੇਵੇ ਜਾਂ ਨਾ ਦੇਵੇ ਮਾਲਵੇ ਦੇ ਕਿਸਾਨਾਂ ਨੂੰ ਰਾਣਾ ਦੇਵੇਗਾ ਮੱਕੀ 'ਤੇ MSP" ਵਿਧਾਇਕ ਰਾਣਾ ਗੁਰਜੀਤ ਨੇ ਕੀਤਾ ਵੱਡਾ ਐਲਾਨ - MSP ON MAIZE CROP FOR TWO YEARS
- ਲਾਈਵ ਪੰਜਾਬ ਵਿਧਾਨਸਭਾ ਸੈਸ਼ਨ: ਸਦਨ ਦੀ ਕਾਰਵਾਈ ਜਾਰੀ, ਦੇਖੋ ਲਾਈਵ, ਸੀਐਮ ਮਾਨ ਅੱਜ ਵੀ ਗੈਰ ਹਾਜ਼ਿਰ
- BSF ਨੇ 'ਬੋਰਡਰਮੈਨ ਮੈਰਾਥਨ 2025' ਦੀ ਕੀਤੀ ਸ਼ੁਰੂਆਤ, ਜਾਣੋ ਕਿਹੜੀਆਂ ਖੇਡਾਂ ਦਾ ਕੀਤਾ ਗਿਆ ਆਯੋਜਨ ਅਤੇ ਜੇਤੂ ਨੂੰ ਕੀ ਮਿਲੇਗਾ ਇਨਾਮ?
ਕੀ ਸੀ ਰਾਣਾ ਗੁਰਜੀਤ ਦਾ ਬਿਆਨ
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਮੋੜ ਮੰਡੀ ਪਹੁੰਚੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨੇ ਕਿਹਾ ਕਿ ਵੈਸੇ ਐੱਮਐੱਸਪੀ ਦੇਣਾ ਸਰਕਾਰਾਂ ਦਾ ਕੰਮ ਹੈ, ਪਰ ਉਹ ਇੱਕ ਕਾਰੋਬਾਰੀ ਵੀ ਹਨ। ਪੰਜਾਬ ਦੇ ਕਿਸਾਨਾਂ ਦਾ ਦਰਦ ਸਮਝਦੇ ਹੋਏ ਉਹ ਪੰਜਾਬ ਦੀ ਡੁੱਬ ਰਹੀ ਕਿਸਾਨੀ ਨੂੰ ਮੁੜ ਪ੍ਰਫੁੱਲਿਤ ਕਰਨ ਲਈ ਅਜਿਹੀਆਂ ਫਸਲਾਂ ਬੀਜਣ ਲਈ ਪ੍ਰੇਰਿਤ ਕਰ ਰਹੇ ਹਨ। ਕਿਉਂਕਿ, ਮੱਕੀ ਦੀ ਕਾਰਪੋਰੇਟ ਸੈਕਟਰ ਦੇ ਵਿੱਚ ਵੱਡੀ ਲੋੜ ਹੈ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ "ਮਾਲਵਾ ਖੇਤਰ ਵਿੱਚ ਜਿੰਨੇ ਵੀ ਕਿਸਾਨ ਮੱਕੀ ਦੀ ਫਸਲ ਬੀਜਣਗੇ ਉਹ ਉਨ੍ਹਾਂ ਕਿਸਾਨਾਂ ਤੋਂ 2 ਸਾਲ ਲਈ ਐੱਮਐੱਸਪੀ 'ਤੇ ਮੱਕੀ ਖਰੀਦਣਗੇ। ਬਕਾਇਦਾ ਉਨ੍ਹਾਂ ਦੀਆਂ ਟੀਮਾਂ ਮਾਲਵੇ ਵਿੱਚ ਕੰਮ ਕਰ ਰਹੀਆਂ ਹਨ, ਤਾਂ ਜੋ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾ ਸਕੇ। ਮੱਕੀ ਦੀ ਫਸਲ ਲਾਉਣ ਨਾਲ ਸਰਕਾਰ ਦੀ ਬਿਜਲੀ ਦੀ ਬੱਚਤ ਹੁੰਦੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਤੀ ਏਕੜ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪੰਜਾਬ ਸਰਕਾਰ ਅਤੇ 15000 ਕੇਂਦਰ ਸਰਕਾਰ ਕਿਸਾਨਾਂ ਨੂੰ ਦੇਵੇ।"