ETV Bharat / entertainment

ਪਿਆਰ ਹੋਵੇ ਤਾਂ ਅਜਿਹਾ...ਪਤੀ ਦੀ ਜਾਨ ਬਚਾਉਣ ਲਈ ਇਸ 57 ਸਾਲਾਂ ਪੰਜਾਬੀ ਹਸੀਨਾ ਨੇ ਦਾਨ ਕੀਤਾ ਸੀ ਆਪਣਾ ਗੁਰਦਾ, ਜਾਣੋ ਕੌਣ ਹੈ ਇਹ ਅਦਾਕਾਰਾ - PUNJABI ACTRESS

ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਅਮਰ ਨੂਰੀ ਨੇ ਆਪਣੇ ਸਟਾਰ ਪਤੀ ਸਰਦੂਲ ਸਿਕੰਦਰ ਨੂੰ ਆਪਣਾ ਇੱਕ ਗੁਰਦਾ ਦੇ ਦਿੱਤਾ ਸੀ।

ਅਮਰ ਨੂਰੀ ਅਤੇ ਸਰਦੂਲ ਸਿਕੰਦਰ
ਅਮਰ ਨੂਰੀ ਅਤੇ ਸਰਦੂਲ ਸਿਕੰਦਰ (Photo: Instagram)
author img

By ETV Bharat Entertainment Team

Published : Feb 25, 2025, 12:53 PM IST

Updated : Feb 25, 2025, 12:59 PM IST

ਚੰਡੀਗੜ੍ਹ: 24 ਫ਼ਰਵਰੀ 2021 ਦਾ ਉਹ ਦਿਨ, ਜਿਸ ਨੇ ਸਾਡੇ ਤੋਂ ਸਦਾ ਲਈ ਇੱਕ ਫ਼ਨਕਾਰ ਖੋਹ ਲਿਆ, ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ, ਜੀ ਹਾਂ...ਅਸੀਂ ਦਿੱਗਜ ਪੰਜਾਬੀ ਗਾਇਕ ਸਰਦੂਲ ਸਿਕੰਦਰ ਬਾਰੇ ਗੱਲ ਕਰ ਰਹੇ ਹਾਂ, ਜਿੰਨ੍ਹਾਂ ਅੱਜ ਤੋਂ 4 ਸਾਲ ਪਹਿਲਾਂ ਸਾਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ। ਆਪਣੀ ਗਾਇਕੀ ਦੇ ਨਾਲ ਨਾਲ ਇਹ ਫ਼ਨਕਾਰ ਆਪਣੀ ਖੂਬਸੂਰਤ ਪਤਨੀ ਅਤੇ ਅਦਾਕਾਰਾ ਅਮਰ ਨੂਰੀ ਨਾਲ ਪਿਆਰ ਲਈ ਵੀ ਜਾਣਿਆ ਜਾਂਦਾ ਸੀ।

ਭਾਵੇਂ ਕਿ ਅੱਜ ਗਾਇਕ ਸਾਡੇ ਵਿੱਚ ਨਹੀਂ ਹਨ, ਪਰ ਗਾਇਕਾ ਅਮਰ ਨੂਰੀ ਪਲ਼-ਪਲ਼ ਆਪਣੇ ਪਤੀ ਨਾਲ ਪਿਆਰ ਦਾ ਇਜ਼ਹਾਰ ਸ਼ੋਸਲ ਮੀਡੀਆ ਉਤੇ ਕਰਦੀ ਰਹਿੰਦੀ ਹੈ, ਇਸੇ ਤਰ੍ਹਾਂ ਬੀਤੇ ਦਿਨ ਵੀ ਅਦਾਕਾਰਾ ਨੇ ਇਸ ਫ਼ਨਕਾਰ ਦੀ ਬਰਸੀ ਉਤੇ ਖਾਸ ਪੋਸਟਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਪ੍ਰਮਾਤਮਾ ਮੇਰੀ ਪਿਆਰੀ ਜਿਹੀ ਰੂਹ ਨੂੰ ਸਕੂਨ ਬਖ਼ਸ਼ੇ ਅਤੇ ਉਹ ਹਮੇਸ਼ਾ ਖੁਸ਼ ਰਹਿਣ, ਮੇਰੀ ਇਹੀ ਦੁਆ ਹੈ।

ਹੁਣ ਪ੍ਰਸ਼ੰਸਕ ਵੀ ਇਸ ਵੀਡੀਓ ਉਤੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਪਿਆਰ ਹੋਵੇ ਤਾਂ ਅਜਿਹਾ।' ਇੱਕ ਹੋਰ ਨੇ ਲਿਖਿਆ, 'ਮੈਡਮ ਅਸੀਂ ਤੁਹਾਡੇ ਵਿੱਚ ਸਰਦੂਲ ਸਰ ਨੂੰ ਦੇਖਿਆ ਹੈ।' ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਿਆਰ ਦੀ ਵਰਖਾ ਕਰ ਰਹੇ ਹਨ।

ਅਮਰ ਨੂਰੀ ਨੇ ਦਿੱਤਾ ਸੀ ਸਰਦੂਲ ਸਿਕੰਦਰ ਨੂੰ ਆਪਣਾ ਗੁਰਦਾ

ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਅਮਰ ਨੂਰੀ ਨੇ ਆਪਣੇ ਫ਼ਨਕਾਰ ਪਤੀ ਨੂੰ ਇੱਕ ਗੁਰਦਾ ਦਿੱਤਾ ਸੀ, ਜੀ ਹਾਂ, ਇੱਕ ਸ਼ੋਅ ਦੌਰਾਨ ਜਦੋਂ ਉਨ੍ਹਾਂ ਤੋਂ ਇਸ ਬਾਰੇ ਪੁੱਛਿਆ ਗਿਆ ਸੀ ਤਾਂ ਉਸ ਨੇ ਕਿਹਾ, 'ਇਹ (ਸਰਦੂਲ ਸਿਕੰਦਰ) ਜਦੋਂ ਡਾਕਟਰ ਸਾਹਿਬ ਕੋਲ ਗਏ ਤਾਂ ਇਹ ਬਹੁਤ ਡਿਪੈਰਸ਼ਨ ਵਿੱਚ ਚੱਲੇ ਗਏ ਸਨ ਕਿ ਹੁਣ ਕੀ ਹੋਵੇਗਾ, ਪਰ ਮੈਂ ਇਹਨਾਂ ਨੂੰ ਕਿਹਾ ਕਿ ਕੁੱਝ ਨਹੀਂ ਹੋਵੇਗਾ, ਮੈਨੂੰ ਪ੍ਰਮਾਤਮਾ ਉਤੇ ਭਰੋਸਾ ਹੈ।' ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ, 'ਮੈਂ ਡਾਕਟਰ ਨੂੰ ਕਿਹਾ ਕਿ ਜਦੋਂ ਦਿਲ ਮਿਲ ਸਕਦੇ ਹਨ ਤਾਂ ਕਿ ਗੁਰਦੇ ਨੀ ਮਿਲ ਸਕਦੇ? ਬਸ ਫਿਰ ਮੈਂ ਦੇ ਦਿੱਤਾ।'

ਸਰਦੂਲ ਸਿਕੰਦਰ ਅਤੇ ਅਮਰ ਨੂਰੀ ਦੀ ਪਿਆਰ ਕਹਾਣੀ

ਇੱਕ ਸ਼ੋਅ ਦੌਰਾਨ ਦੋਵੇਂ ਫ਼ਨਕਾਰਾਂ ਨੇ ਆਪਣੀ ਪਿਆਰ ਕਹਾਣੀ ਬਾਰੇ ਖੁੱਲ੍ਹ ਕੇ ਦੱਸਿਆ ਸੀ ਅਤੇ ਕਿਹਾ ਸੀ ਕਿ ਸਰਦੂਲ ਸਿਕੰਦਰ ਨੇ ਅਮਰ ਨੂਰੀ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਦੀ ਹਿੰਮਤ ਜੁਟਾਈ ਸੀ, ਪਰ ਜਦੋਂ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਉਹ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਨਾ ਕਰ ਸਕਿਆ ਤਾਂ ਉਸਨੇ ਕੁਝ ਵੱਖਰਾ ਕਰਨ ਦਾ ਫੈਸਲਾ ਕੀਤਾ ਸੀ।

ਉਸ ਡਾਇਰੀ ਵਿੱਚ ਪਿਆਰ ਦਾ ਸੁਨੇਹਾ ਲਿਖ ਕੇ ਉਸ ਨੇ ਅਮਰ ਨੂਰੀ ਦੇ ਮੇਜ਼ 'ਤੇ ਵਾਪਸ ਰੱਖ ਦਿੱਤਾ। ਹੁਣ ਅਮਰ ਨੂਰੀ ਦੀ ਵਾਰੀ ਸੀ ਕਿ ਉਹ ਉਸ ਸੰਦੇਸ਼ 'ਤੇ ਆਪਣੇ ਪਿਆਰ ਦੀ ਮੋਹਰ ਲਗਾਵੇ। ਅਮਰ ਨੂਰੀ ਦੇ ਵੀ ਦਿਲ ਵਿੱਚ ਸਰਦੂਲ ਸਿਕੰਦਰ ਲਈ ਪਿਆਰ ਸੀ, ਜਿਸ ਦਾ ਉਸ ਨੇ ਵੀ ਪ੍ਰਗਟਾਵਾ ਨਹੀਂ ਕੀਤਾ। ਅਮਰ ਨੂਰੀ ਨੇ ਉਸ ਡਾਇਰੀ ਵਿੱਚ ਆਪਣਾ ਸੰਦੇਸ਼ ਲਿਖ ਕੇ ਸਰਦੂਲ ਸਿਕੰਦਰ ਨੂੰ ਦਿੱਤਾ। ਜਿਵੇਂ ਹੀ ਸਰਦੂਲ ਨੇ ਉਹ ਸੰਦੇਸ਼ ਪੜ੍ਹਿਆ, ਉਹ ਖੁਸ਼ੀ ਨਾਲ ਨੱਚਣ ਲੱਗਾ ਕਿਉਂਕਿ ਅਮਰ ਨੂਰੀ ਨੇ ਸਰਦੂਲ ਸਿਕੰਦਰ ਦੇ ਸੰਦੇਸ਼ ਦਾ 'ਹਾਂ' ਵਿੱਚ ਜਵਾਬ ਦਿੱਤਾ ਸੀ।

ਉਲੇਖਯੋਗ ਹੈ ਕਿ ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਪੰਜਾਬੀ ਸੰਗੀਤ ਜਗਤ ਦੀ ਇੱਕ ਅਜਿਹੀ ਜੋੜੀ ਸੀ, ਜਿਨ੍ਹਾਂ ਨੇ ਪੰਜਾਬ ਦੇ ਹਰ ਘਰ ਵਿੱਚ ਆਪਣੀ ਖਾਸ ਥਾਂ ਬਣਾਈ ਸੀ। 1980 ਦੇ ਦਹਾਕੇ ਦੇ ਸ਼ੁਰੂ ਵਿੱਚ ਆਪਣੀ ਐਲਬਮ 'ਰੋਡਵੇਜ਼ ਦੀ ਲਾਰੀ' ਨਾਲ ਰੇਡੀਓ ਅਤੇ ਟੈਲੀਵਿਜ਼ਨ 'ਤੇ ਡੈਬਿਊ ਕਰਨ ਵਾਲੇ ਸਰਦੂਲ ਸਿਕੰਦਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਦੱਸ ਦੇਈਏ ਕਿ ਸਰਦੂਲ ਸਿਕੰਦਰ ਪਟਿਆਲਾ ਦੇ ਸੰਗੀਤ ਘਰਾਣੇ ਨਾਲ ਸੰਬੰਧਤ ਸਨ।

ਇਹ ਵੀ ਪੜ੍ਹੋ:

Last Updated : Feb 25, 2025, 12:59 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.