ਸੰਗਰੂਰ: ਸਥਾਨਕ ਪਿੰਡ ਧਾਂਦਰਾ ਵਿੱਚ ਚਰਚ ਦੀ ਸਥਾਪਨਾ ਨੂੰ ਲੈ ਕੇ ਦੋ ਗੁੱਟਾਂ ਵਿੱਚ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਜਿਹੇ 'ਚ ਦੋਵਾਂ ਧੜਿਆਂ ਵੱਲੋਂ ਵਰਤੇ ਡੰਡਿਆਂ ਤੇ ਤੇਜ਼ਧਾਰ ਹਥਿਆਰਾਂ ਕਾਰਨ ਕਾਰਨ ਕਈ ਵਿਅਕਤੀ ਜ਼ਖਮੀ ਹੋ ਗਏ ਹਨ। ਇਨ੍ਹਾਂ 'ਚੋਂ 2 ਜ਼ਖਮੀ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪਿੰਡ ਦੇ ਈਸਾਈ ਭਾਈਚਾਰੇ ਦੇ ਲੋਕਾਂ ਦਾ ਦੋਸ਼ ਹੈ ਕਿ ਕੁਝ ਲੋਕ ਉਨ੍ਹਾਂ ਨੂੰ ਚਰਚ ਜਾਣ ਤੋਂ ਜ਼ਬਰਦਸਤੀ ਰੋਕ ਰਹੇ ਹਨ, ਜਦਕਿ ਦੂਜੇ ਧੜੇ ਦਾ ਦੋਸ਼ ਹੈ ਕਿ ਪਿੰਡ 'ਚ ਪ੍ਰਸ਼ਾਸਨ ਨੇ ਚਰਚ 'ਤੇ ਪਾਬੰਦੀ ਲਗਾਈ ਹੋਈ ਹੈ, ਜਿਸ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 25 ਦਸੰਬਰ ਨੂੰ ਵੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਸਮੇਂ ਵੀ ਪਿੰਡ ਵਿੱਚ ਇਨ੍ਹਾਂ ਨੇ ਚਰਚ ਕੀਤੀ ਸੀ, ਉਸ ਸਮੇਂ ਮਾਹੌਲ ਖ਼ਰਾਬ ਹੋਇਆ ਸੀ।
ਮਾਹੌਲ ਖ਼ਰਾਬ ਕਰਨ ਦੀ ਕੀਤੀ ਕੋਸ਼ਿਸ਼
ਉਸ ਸਮੇਂ ਪਿੰਡ ਦੇ ਲੋਕਾਂ ਤੇ ਪ੍ਰਸ਼ਾਸਨ ਦੇ ਵਿੱਚ ਸਹਿਮਤੀ ਬਣੀ ਸੀ ਕਿ ਜਦੋਂ ਤੱਕ ਪਿੰਡ ਦੇ ਲੋਕ ਸਹਿਮਤ ਨਹੀਂ ਹੋਣਗੇ, ਉਦੋਂ ਤੱਕ ਇਹ ਚਰਚ ਨਹੀਂ ਲਾਈ ਜਾਏਗੀ ਪਰ ਐਤਵਾਰ ਨੂੰ ਜਾਣ ਬੁਝ ਕੇ ਫਿਰ ਮਾਹੌਲ ਖ਼ਰਾਬ ਕਰਨ ਦੇ ਲਈ ਬੱਕਰੀਆਂ ਵਾਲੇ ਬਾੜੇ ‘ਚ ਇਹ ਚਰਚ ਲਾਈ ਗਈ, ਜਿਸ ਦਾ ਅਸੀਂ ਵਿਰੋਧ ਕੀਤਾ। ਅਸੀਂ ਸਿਰਫ਼ ਜਾ ਕੇ ਬੇਨਤੀ ਕੀਤੀ ਕਿ ਇਹ ਪ੍ਰਸ਼ਾਸਨ ਦੇ ਧਿਆਨ ‘ਚ ਵੀ ਹੈ। ਤੁਸੀਂ ਇਸ ਤਰ੍ਹਾਂ ਨਾ ਕਰੋ ਤਾਂ ਉਸ ਤੋਂ ਬਾਅਦ ਉਹ ਸਾਡੇ ਨਾਲ ਹੱਥੋਪਾਈ ਹੋਏ। ਉਨ੍ਹਾਂ ਨੇ ਕਿਹਾ ਕੋਈ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀ ਜਿਸ ਤਰ੍ਹਾਂ ਦਾ ਬਣਾਇਆ ਜਾ ਰਿਹਾ।
- ਲਾਈਵ ਪੰਜਾਬ ਵਿਧਾਨਸਭਾ ਸੈਸ਼ਨ: ਪੰਜਾਬ ਵਿਧਾਨ ਸਭਾ 'ਚ ਮੰਡੀਕਰਨ ਡ੍ਰਾਫਟ ਖਿਲਾਫ ਮਤਾ ਪੇਸ਼, ਚਰਚਾ ਜਾਰੀ
- MSP ਦੇਣ ਦੇ ਦਾਅਵੇ 'ਤੇ ਸੁਖਪਾਲ ਖਹਿਰਾ ਨੇ ਰਾਣਾ ਗੁਰਜੀਤ ਦੀ ਮਨਸ਼ਾ 'ਤੇ ਜਤਾਇਆ ਸ਼ੱਕ, ਕਿਹਾ- ਇਸ ਪਿੱਛੇ ਡੂੰਘੀ ਸਾਜਿਸ਼
- ਪੁਲਿਸ ਤੇ ਗੁਰਗਿਆਂ ਵਿਚਾਲੇ ਮੁੱਠਭੇੜ, ਦੋਨੋਂ ਗੁਰਗੇ ਜਖ਼ਮੀ, ਇਸ ਗੈਂਗਸਟਰ ਦੇ ਕਹਿਣ 'ਤੇ ਮੰਗਦੇ ਸੀ ਫਿਰੌਤੀਆਂ
ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ
ਥਾਣਾ ਸਦਰ ਧੂਰੀ ਦੇ ਐਸਐਚਓ ਕਰਮਜੀਤ ਸਿੰਘ ਨੇ ਦੱਸਿਆ ਕਿ ਚਰਚ ਦੀ ਉਸਾਰੀ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਪਹਿਲਾਂ ਵੀ ਝਗੜਾ ਚੱਲ ਰਿਹਾ ਸੀ। ਐਤਵਾਰ ਨੂੰ ਘਟਨਾ ਦਾ ਪਤਾ ਲੱਗਦਿਆਂ ਹੀ ਉਹ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ। ਦੋਵੇਂ ਧਿਰਾਂ ਸ਼ਾਂਤ ਹੋ ਗਈਆਂ ਅਜੇ ਤੱਕ ਕਿਸੇ ਨੇ ਵੀ ਉਨ੍ਹਾਂ ਦੇ ਬਿਆਨ ਦਰਜ ਨਹੀਂ ਕਰਵਾਏ ਹਨ। ਬਿਆਨਾਂ ਤੋਂ ਬਾਅਦ ਹੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।