ETV Bharat / lifestyle

ਗੱਡੀ 'ਚ ਬੈਠਦੇ ਹੀ ਹੋਣ ਲੱਗਦੀ ਹੈ ਘੁਟਣ? ਰਾਹਤ ਪਾਉਣ ਲਈ ਅਪਣਾਓ ਇਹ 4 ਘਰੇਲੂ ਨੁਸਖ਼ੇ - MOTION SICKNESS MEDICINE

ਸਫ਼ਰ ਦੌਰਾਨ ਕਈ ਲੋਕਾਂ ਨੂੰ ਘੁਟਣ ਅਤੇ ਉਲਟੀ ਦੀ ਸਮੱਸਿਆ ਹੋਣ ਲੱਗਦੀ ਹੈ ਪਰ ਕੁਝ ਘਰੇਲੂ ਉਪਾਅ ਅਪਣਾ ਕੇ ਇਸਨੂੰ ਠੀਕ ਕੀਤਾ ਜਾ ਸਕਦਾ ਹੈ।

MOTION SICKNESS MEDICINE
MOTION SICKNESS MEDICINE (Getty Images)
author img

By ETV Bharat Lifestyle Team

Published : Nov 25, 2024, 6:54 PM IST

ਕਈ ਲੋਕਾਂ ਨੂੰ ਕਾਰ, ਰੇਲ ਜਾਂ ਬੱਸ ਰਾਹੀਂ ਸਫ਼ਰ ਕਰਨ 'ਤੇ ਘੁਟਣ ਅਤੇ ਉਲਟੀ ਦੀ ਸਮੱਸਿਆ ਹੋਣ ਲੱਗਦੀ ਹੈ, ਜਿਸ ਕਾਰਨ ਸਾਰਾ ਸਫ਼ਰ ਖਰਾਬ ਹੋ ਜਾਂਦਾ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖ਼ੇ ਅਜ਼ਮਾ ਸਕਦੇ ਹੋ।

ਡਾਕਟਰ ਇਮਰਾਨ ਅਹਿਮਦ ਅਨੁਸਾਰ ਉਲਟੀਆਂ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮੋਸ਼ਨ ਸਿਕਨੇਸ, ਫੂਡ ਪੋਇਜ਼ਨਿੰਗ, ਖਰਾਬ ਪਾਚਨ ਆਦਿ। ਅਜਿਹੀਆਂ ਸਥਿਤੀਆਂ ਵਿੱਚ ਕੁਝ ਘਰੇਲੂ ਉਪਾਅ ਉਲਟੀਆਂ ਨੂੰ ਬਹੁਤ ਆਸਾਨੀ ਨਾਲ ਕਾਬੂ ਕਰਨ ਵਿੱਚ ਮਦਦ ਕਰ ਸਕਦੇ ਹਨ।-ਡਾਕਟਰ ਇਮਰਾਨ ਅਹਿਮਦ

ਉਲਟੀ ਤੋਂ ਛੁਟਕਾਰਾ ਪਾਉਣ ਲਈ 4 ਘਰੇਲੂ ਉਪਚਾਰ

ਇਲਾਇਚੀ: ਹਰੀ ਇਲਾਇਚੀ ਉਲਟੀ ਤੋਂ ਰਾਹਤ ਪਾਉਣ ਲਈ ਇੱਕ ਵਧੀਆ ਉਪਾਅ ਹੋ ਸਕਦਾ ਹੈ। ਤੁਸੀਂ ਇਲਾਇਚੀ ਨੂੰ ਮੂੰਹ ਵਿੱਚ ਰੱਖ ਸਕਦੇ ਹੋ, ਜਿਸ ਨਾਲ ਤੁਹਾਨੂੰ ਕਈ ਲਾਭ ਮਿਲ ਸਕਦੇ ਹਨ।

ਨਿੰਬੂ: ਨਿੰਬੂ ਵੀ ਉਲਟੀ ਅਤੇ ਘੁਟਣ ਦੀ ਸਮੱਸਿਆ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਇਸ ਸਮੱਸਿਆ ਨੂੰ ਦੂਰ ਕਰਦਾ ਹੈ।

ਸੌਂਫ: ਜਦੋਂ ਤੁਸੀਂ ਕਿਸੇ ਹੋਟਲ ਜਾਂ ਰੈਸਟੋਰੈਂਟ ਵਿੱਚ ਭੁਗਤਾਨ ਕਰਦੇ ਹੋ, ਤਾਂ ਉੱਥੇ ਤੁਹਾਨੂੰ ਬਾਅਦ 'ਚ ਸੌਂਫ ਖਾਣ ਨੂੰ ਦਿੱਤੀ ਜਾਂਦੀ ਹੈ। ਇਹ ਭਾਰੀ ਭੋਜਨ ਖਾਣ ਤੋਂ ਬਾਅਦ ਪਾਚਨ ਵਿੱਚ ਮਦਦ ਕਰਦੀ ਹੈ ਅਤੇ ਉਲਟੀਆਂ ਨੂੰ ਰੋਕਣ ਵਿੱਚ ਵੀ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦੀ ਹੈ। ਇਸ ਲਈ ਤੁਸੀਂ ਗੱਡੀ ਚਲਾਉਣ ਜਾਂ ਬੈਠਣ ਤੋਂ ਪਹਿਲਾਂ ਸੌਫ ਖਾ ਸਕਦੇ ਹੋ। NIH ਖੋਜ ਦੇ ਅਨੁਸਾਰ, ਸੌਂਫ ਐਬਸਟਰੈਕਟ (FvE) ਅਤੇ ਫਲੇਵੋਨੋਇਡਜ਼ (Fvf) ਦੀਆਂ ਰਸਾਇਣਕ ਵਿਸ਼ੇਸ਼ਤਾਵਾਂ ਸੰਭਾਵੀ ਐਂਟੀ-ਮੋਸ਼ਨ ਸੀਕਨੇਸ ਏਜੰਟ ਵਜੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।

ਲੌਂਗ: ਲੌਂਗ ਇੱਕ ਅਜਿਹਾ ਤੱਤ ਹੈ ਜੋ ਉਲਟੀ ਨੂੰ ਰੋਕਣ ਲਈ ਇੱਕ ਪ੍ਰਭਾਵਸ਼ਾਲੀ ਸਮੱਗਰੀ ਮੰਨਿਆ ਜਾਂਦਾ ਹੈ। ਇਸ ਲਈ ਤੁਸੀਂ ਲੌਂਗ ਦਾ ਵੀ ਇਸਤੇਮਾਲ ਕਰ ਸਕਦੇ ਹੋ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.