ETV Bharat / lifestyle

OMG! ਕੁੱਕਰ 'ਚ ਤਾਂ ਨਹੀਂ ਪਕਾ ਰਹੇ ਇਹ 8 ਚੀਜ਼ਾਂ? ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਹ ਭੋਜਨ! ਜਾਣ ਲਓ ਕੀ ਕਹਿੰਦੇ ਨੇ ਡਾਕਟਰ - AVOID COOKING THESE FOODS IN COOKER

ਲੋਕ ਖਾਣਾ ਪਕਾਉਣ ਲਈ ਜ਼ਿਆਦਾਤਰ ਕੁੱਕਰ ਦਾ ਇਸਤੇਮਾਲ ਕਰਦੇ ਹਨ ਪਰ ਇਸ 'ਚ ਹਰ ਚੀਜ਼ ਬਣਾਉਣਾ ਸਿਹਤ ਲਈ ਫਾਇਦੇਮੰਦ ਨਹੀਂ ਹੈ।

AVOID COOKING THESE FOODS IN COOKER
AVOID COOKING THESE FOODS IN COOKER (Getty Images)
author img

By ETV Bharat Health Team

Published : Jan 16, 2025, 2:25 PM IST

ਅੱਜ ਦੇ ਸਮੇਂ 'ਚ ਕੁੱਕਰ ਨੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ, ਪਰ ਇਸ ਵਿੱਚ ਕੁਝ ਚੀਜ਼ਾਂ ਨੂੰ ਪਕਾਉਣਾ ਨੁਕਸਾਨਦੇਹ ਹੋ ਸਕਦਾ ਹੈ। ਇਨ੍ਹਾਂ ਚੀਜ਼ਾਂ ਵਿੱਚ ਆਲੂ, ਚੌਲ ਅਤੇ ਮੱਛੀ ਆਦਿ ਸ਼ਾਮਲ ਹਨ। ਰੋਜ਼ਾਨਾ ਭੋਜਨ ਪਕਾਉਣ ਲਈ ਲੋਕ ਕੁੱਕਰ ਦਾ ਇਸਤੇਮਾਲ ਕਰਦੇ ਹਨ, ਕਿਉਂਕਿ ਇਸ 'ਚ ਭੋਜਨ ਬਣਾਉਣਾ ਆਸਾਨ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਅਜਿਹੇ ਭੋਜਨ ਹਨ ਜੋ ਕਦੇ ਵੀ ਕੁੱਕਰ ਵਿੱਚ ਨਹੀਂ ਪਕਾਏ ਜਾਣੇ ਚਾਹੀਦੇ ਹਨ? ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਭੋਜਨ ਦਾ ਸਵਾਦ ਅਤੇ ਬਣਤਰ ਖਰਾਬ ਹੋ ਸਕਦੀ ਹੈ। ਇਸਦੇ ਨਾਲ ਹੀ, ਸਿਹਤ ਨੂੰ ਨੁਕਸਾਨ ਵੀ ਹੋ ਸਕਦਾ ਹੈ।

ਭੋਪਾਲ ਦੇ ਆਯੁਰਵੈਦਿਕ ਡਾਕਟਰ ਰਾਜੇਸ਼ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਆਲੂ, ਤਲੇ ਹੋਏ ਭੋਜਨ,ਪਾਸਤਾ, ਚੌਲ ਅਤੇ ਮੱਛੀ ਸਮੇਤ ਹੋਰ ਵੀ ਕਈ ਭੋਜਨਾਂ ਨੂੰ ਕੁੱਕਰ 'ਚ ਨਹੀਂ ਪਕਾਉਣਾ ਚਾਹੀਦਾ ਹੈ। ਜੇਕਰ ਤੁਸੀਂ ਇਹ ਭੋਜਨ ਕੁੱਕਰ 'ਚ ਪਕਾਉਦੇ ਹੋ ਤਾਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।-ਭੋਪਾਲ ਦੇ ਆਯੁਰਵੈਦਿਕ ਡਾਕਟਰ ਰਾਜੇਸ਼ ਸ਼ਰਮਾ

ਕੁੱਕਰ 'ਚ ਨਾ ਪਕਾਓ ਇਹ ਚੀਜ਼ਾਂ

  1. ਆਲੂ: ਕੁੱਕਰ 'ਚ ਆਲੂ ਵਰਗੀਆਂ ਸਬਜ਼ੀਆਂ ਨੂੰ ਪਕਾਉਣਾ ਨੁਕਸਾਨਦੇਹ ਹੋ ਸਕਦਾ ਹੈ। ਦਰਅਸਲ, ਕੁੱਕਰ ਵਿੱਚ ਪੈਦਾ ਹੋਣ ਵਾਲੀ ਗਰਮੀ ਆਲੂ ਵਿੱਚ ਪਾਈ ਜਾਣ ਵਾਲੀ ਕੁਦਰਤੀ ਸ਼ੂਗਰ ਨੂੰ ਹੋਰ ਗਰਮ ਕਰਦੀ ਹੈ, ਜਿਸ ਨਾਲ ਇਸ ਦੇ ਪੌਸ਼ਟਿਕ ਤੱਤ ਘੱਟ ਜਾਂਦੇ ਹਨ। ਇਸ ਤੋਂ ਇਲਾਵਾ ਉਬਲੇ ਹੋਏ ਆਲੂ 'ਚ ਜ਼ਿਆਦਾ ਮਾਤਰਾ 'ਚ ਐਂਟੀ ਨਿਊਟ੍ਰੀਐਂਟਸ ਹੁੰਦੇ ਹਨ ਅਤੇ ਕੁੱਕਰ 'ਚ ਇਸ ਸਬਜ਼ੀ ਨੂੰ ਬਣਾਉਣ ਨਾਲ ਸਰੀਰ ਨੂੰ ਆਲੂ 'ਚ ਮੌਜ਼ੂਦ ਪੋਸ਼ਕ ਤੱਤ ਠੀਕ ਤਰ੍ਹਾਂ ਨਾਲ ਨਹੀਂ ਮਿਲ ਪਾਉਂਦੇ ਹਨ।
  2. ਫਰਾਈਡ ਫੂਡਜ਼: ਜੇਕਰ ਤੁਸੀਂ ਕਰੰਚੀ ਅਤੇ ਤਲੇ ਹੋਏ ਭੋਜਨ ਖਾਣਾ ਚਾਹੁੰਦੇ ਹੋ ਤਾਂ ਕੁੱਕਰ ਵਿੱਚ ਇਨ੍ਹਾਂ ਨੂੰ ਪਕਾਉਣ ਤੋਂ ਪਰਹੇਜ਼ ਕਰੋ। ਜੇਕਰ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਬਣਾਉਣ ਲਈ ਕੁੱਕਰ ਦਾ ਇਸਤੇਮਾਲ ਕਰਦੇ ਹੋ ਤਾਂ ਤਲੇ ਹੋਏ ਭੋਜਨਾਂ ਨੂੰ ਪਕਾਉਣਾ ਸਵਾਦ ਨੂੰ ਖਰਾਬ ਕਰ ਸਕਦਾ ਹੈ।
  3. ਮੱਛੀ ਪਕਾਉਣ ਤੋਂ ਪਰਹੇਜ਼ ਕਰੋ: ਕੁੱਕਰ ਵਿੱਚ ਮੱਛੀ ਪਕਾਉਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਕੁੱਕਰ ਵਿੱਚ ਮੱਛੀ ਪਕਾਉਣ ਨਾਲ ਇਸ ਵਿੱਚ ਮੌਜੂਦ ਪੋਸ਼ਕ ਤੱਤ ਅਤੇ ਓਮੇਗਾ-3 ਫੈਟੀ ਐਸਿਡ ਨਸ਼ਟ ਹੋ ਜਾਂਦੇ ਹਨ।
  4. ਪਾਲਕ ਅਤੇ ਪੱਤੇਦਾਰ ਸਬਜ਼ੀਆਂ: ਪਾਲਕ ਅਤੇ ਪੱਤੇਦਾਰ ਸਬਜ਼ੀਆਂ ਜਿਵੇਂ ਕਿ ਪਾਲਕ ਅਤੇ ਸਲਾਦ ਵਰਗੀਆਂ ਪੱਤੇਦਾਰ ਸਬਜ਼ੀਆਂ ਨੂੰ ਕੁੱਕਰ ਵਿੱਚ ਨਹੀਂ ਪਕਾਉਣਾ ਚਾਹੀਦਾ ਹੈ। ਜੇਕਰ ਕੋਈ ਵਿਅਕਤੀ ਇਨ੍ਹਾਂ ਪੱਤੇਦਾਰ ਸਬਜ਼ੀਆਂ ਨੂੰ ਕੁੱਕਰ ਵਿੱਚ ਪਕਾਉਂਦਾ ਹੈ, ਤਾਂ ਇਨ੍ਹਾਂ ਸਬਜ਼ੀਆਂ ਦੇ ਅੰਦਰ ਮੌਜੂਦ ਆਕਸੀਲੇਟਸ ਘੁਲ ਜਾਂਦੇ ਹਨ, ਜਿਸ ਨਾਲ ਗੁਰਦੇ ਦੀ ਪੱਥਰੀ ਹੋ ਸਕਦੀ ਹੈ। ਇਸ ਦੇ ਨਾਲ ਹੀ, ਇਨ੍ਹਾਂ ਦਾ ਰੰਗ ਅਤੇ ਸਵਾਦ ਵੀ ਖਰਾਬ ਹੋ ਸਕਦਾ ਹੈ।
  5. ਕੁੱਕਰ 'ਚ ਚੌਲ ਨਾ ਪਕਾਓ: ਜ਼ਿਆਦਾਤਰ ਲੋਕ ਕੁੱਕਰ 'ਚ ਚੌਲ ਪਕਾਉਦੇ ਹਨ। ਹਾਲਾਂਕਿ, ਅਜਿਹਾ ਕਰਨਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਦਰਅਸਲ, ਜਦੋਂ ਚੌਲਾਂ ਨੂੰ ਕੁੱਕਰ ਵਿੱਚ ਪਕਾਇਆ ਜਾਂਦਾ ਹੈ, ਤਾਂ ਉਸ ਵਿੱਚੋਂ ਸਟਾਰਚ ਐਕਰੀਲਾਮਾਈਡ ਨਾਮਕ ਇੱਕ ਰਸਾਇਣ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਜੋ ਸਿਹਤ ਲਈ ਹਾਨੀਕਾਰਕ ਹੁੰਦਾ ਹੈ।
  6. ਕੁੱਕਰ ਵਿੱਚ ਸਬਜ਼ੀਆਂ ਨੂੰ ਪਕਾਉਣ ਤੋਂ ਪਰਹੇਜ਼ ਕਰੋ: ਸਬਜ਼ੀਆਂ ਨੂੰ ਵੀ ਕੁੱਕਰ ਵਿੱਚ ਨਹੀਂ ਪਕਾਉਣਾ ਚਾਹੀਦਾ ਹੈ। ਕੁੱਕਰ ਵਿੱਚ ਖਾਣਾ ਪਕਾਉਂਦੇ ਸਮੇਂ ਤਾਪਮਾਨ ਕਾਫ਼ੀ ਜ਼ਿਆਦਾ ਹੁੰਦਾ ਹੈ। ਇਸ ਕਾਰਨ ਸਬਜ਼ੀਆਂ 'ਚ ਮੌਜੂਦ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਫਿਰ ਤੁਹਾਡੇ ਸਰੀਰ ਨੂੰ ਸਬਜ਼ੀਆਂ ਖਾਣ ਨਾਲ ਕੋਈ ਫਾਇਦਾ ਨਹੀਂ ਹੋਵੇਗਾ।
  7. ਕੇਕ ਅਤੇ ਬੇਕਡ ਚੀਜ਼ਾਂ: ਕੁੱਕਰ ਬੇਕਿੰਗ ਲਈ ਨਹੀਂ ਬਣਾਏ ਗਏ ਹਨ। ਇਸ ਲਈ ਬੇਕਡ ਚੀਜ਼ਾਂ ਕੁੱਕਰ 'ਚ ਨਾ ਬਣਾਓ, ਕਿਉਕਿ ਅਜਿਹਾ ਕਰਨ ਨਾਲ ਬੇਕਡ ਚੀਜ਼ਾਂ ਦੀ ਬਣਤਰ ਅਤੇ ਸਵਾਦ ਖਰਾਬ ਹੋ ਸਕਦਾ ਹੈ।
  8. ਪਾਸਤਾ: ਪਾਸਤਾ ਸਟਾਰਚ ਨਾਲ ਭਰਪੂਰ ਹੁੰਦਾ ਹੈ ਅਤੇ ਇਹ ਬਹੁਤ ਜ਼ਿਆਦਾ ਪਾਣੀ ਜਜ਼ਬ ਕਰ ਸਕਦਾ ਹੈ। ਇਸ ਲਈ ਪਾਸਤੇ ਨੂੰ ਵੀ ਕੁੱਕਰ 'ਚ ਨਾ ਬਣਾਓ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.