ETV Bharat / health

ਸਰੀਰ ਦੀ ਕੰਮਜ਼ੋਰੀ ਅਤੇ ਬਿਮਾਰੀਆਂ ਨੂੰ ਦੂਰ ਕਰੇਗਾ ਇਹ ਲੱਡੂ, ਘਰ 'ਚ ਬਣਾਉਣਾ ਆਸਾਨ - Health Tips - HEALTH TIPS

Health Tips: ਕਈ ਵਾਰ ਸਰੀਰ 'ਚ ਅਚਾਨਕ ਕੰਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ। ਇਸ ਕੰਮਜ਼ੋਰੀ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇੱਕ ਲੱਡੂ ਨੂੰ ਘਰ 'ਚ ਹੀ ਆਸਾਨੀ ਨਾਲ ਬਣਾ ਕੇ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।

Health Tips
Health Tips (Getty and Twitter)
author img

By ETV Bharat Health Team

Published : Jul 31, 2024, 1:42 PM IST

ਹੈਦਰਾਬਾਦ: ਸਰੀਰ ਨੂੰ ਸਾਰਾ ਦਿਨ ਐਕਟਿਵ ਰੱਖਣ ਲਈ ਐਨਰਜ਼ੀ ਦੀ ਬਹੁਤ ਲੋੜ ਹੁੰਦੀ ਹੈ। ਇਸ ਲਈ ਸਿਹਤਮੰਦ ਖੁਰਾਕ ਦਾ ਹੋਣਾ ਬਹੁਤ ਜ਼ਰੂਰੀ ਹੈ। ਐਨਰਜ਼ੀ ਦੀ ਕਮੀ ਕਰਕੇ ਕਈ ਵਾਰ ਸਰੀਰ 'ਚ ਕੰਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ। ਇਸਦੇ ਨਾਲ ਹੀ, ਕੰਮਜ਼ੋਰੀ ਕਈ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੀ ਹੈ। ਸਰੀਰ 'ਚ ਹੋ ਰਹੀ ਕੰਮਜ਼ੋਰੀ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਘਰ 'ਚ ਹੀ ਇੱਕ ਸਿਹਤਮੰਦ ਲੱਡੂ ਤਿਆਰ ਕਰ ਸਕਦੇ ਹੋ। ਇਹ ਲੱਡੂ ਸਿਹਤਮੰਦ ਚੀਜ਼ਾਂ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ, ਜਿਸ ਨਾਲ ਸਰੀਰ ਦੀ ਕੰਮਜ਼ੋਰੀ ਅਤੇ ਕਈ ਬਿਮਾਰੀਆਂ ਤੋਂ ਰਾਹਤ ਪਾਉਣ 'ਚ ਮਦਦ ਮਿਲ ਸਕਦੀ ਹੈ।

ਸਰੀਰ ਦੀ ਕੰਮਜ਼ੋਰੀ ਤੋਂ ਰਾਹਤ ਪਾਉਣ ਲਈ ਲੱਡੂ: ਸਰੀਰ ਦੀ ਕੰਮਜ਼ੋਰੀ ਅਤੇ ਬਿਮਾਰੀਆਂ ਨੂੰ ਦੂਰ ਕਰਨ ਲਈ ਸਭ ਤੋਂ ਪਹਿਲਾ 10-15 ਅੰਜੀਰ ਲਓ ਅਤੇ ਇਸਨੂੰ ਗਰਮ ਪਾਣੀ 'ਚ 15 ਮਿੰਟ ਲਈ ਭਿਓ ਕੇ ਰੱਖੋ। 15 ਮਿੰਟ ਹੋਣ ਤੋਂ ਬਾਅਦ ਅੰਜੀਰ ਨੂੰ ਪਾਣੀ 'ਚੋ ਬਾਹਰ ਕੱਢ ਕੇ ਟੁੱਕੜਿਆਂ 'ਚ ਕੱਟ ਲਓ। ਇਸ ਤੋਂ ਬਾਅਦ ਇੱਕ ਕੜਾਹੀ ਲਓ ਅਤੇ ਕੜਾਹੀ 'ਚ ਦੇਸੀ ਘਿਓ ਪਾ ਲਓ। ਫਿਰ ਦੇਸੀ ਘਿਓ 'ਚ ਬਦਾਮ, ਕਾਜੂ, ਪਿਸਤਾ ਅਤੇ ਖਰਬੂਜੇ ਦੇ ਬੀਜ ਪਾ ਕੇ ਭੁੰਨ ਲਓ। ਇਸਨੂੰ ਚੰਗੀ ਤਰ੍ਹਾਂ ਭੁੰਨ ਕੇ ਇਨ੍ਹਾਂ ਸਾਰੇ ਡਰਾਈ ਫਰੂਟਸ ਨੂੰ ਚਾਕੂ ਨਾਲ ਬਾਰੀਕ ਕੱਟ ਲਓ।

ਇਸ ਤੋਂ ਬਾਅਦ ਲੱਡੂ ਨੂੰ ਮਿਠਾਸ ਦੇਣ ਲਈ ਖਜੂਰ ਦੇ ਬੀਜਾਂ ਨੂੰ ਅਲੱਗ ਕੱਢ ਕੇ ਖਜੂਰ ਨੂੰ ਕੜਾਹੀ 'ਚ ਪਾ ਲਓ। ਫਿਰ ਕੜਾਹੀ 'ਚ ਘਿਓ ਪਾ ਕੇ ਕੱਟੀ ਹੋਈ ਅੰਜੀਰ ਨੂੰ ਕੜਾਹੀ 'ਚ ਪਾ ਦਿਓ ਅਤੇ ਕੱਟੇ ਹੋਏ ਡਰਾਈ ਫਰੂਟਸ ਵੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਤੋਂ ਬਾਅਦ ਮਖਾਨੇ ਅਤੇ ਭੁੰਨੇ ਹੋਏ ਛੋਲਿਆਂ ਨੂੰ ਮਿਕਸੀ 'ਚ ਪੀਸ ਕੇ ਕੜਾਹੀ 'ਚ ਪਾ ਲਓ। ਇਸ ਤੋਂ ਬਾਅਦ ਸਾਰੇ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਮਿਕਸ ਕਰਨ ਤੋਂ ਬਾਅਦ ਇਸਦੇ ਹੱਥਾਂ ਨਾਲ ਲੱਡੂ ਤਿਆਰ ਕਰੋ। ਇਨ੍ਹਾਂ ਲੱਡੂਆਂ ਨੂੰ ਖਾਣ ਨਾਲ ਸਰੀਰ 'ਚ ਹੋ ਰਹੀ ਕੰਮਜ਼ੋਰੀ ਨੂੰ ਦੂਰ ਕਰਨ ਅਤੇ ਕਈ ਬਿਮਾਰੀਆਂ ਤੋਂ ਰਾਹਤ ਪਾਉਣ 'ਚ ਮਦਦ ਮਿਲੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.