ਹੈਦਰਾਬਾਦ: ਇਨੀਂ ਦਿਨੀ ਜੀਵਨਸ਼ੈਲੀ 'ਚ ਬਦਲਾਅ ਹੋਣ ਕਰਕੇ ਕਈ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਅੱਜ ਦੇ ਸਮੇਂ 'ਚ ਲੋਕ ਸਕ੍ਰੀਨ ਟਾਈਮ 'ਤੇ ਬਹੁਤ ਸਮੇਂ ਬਿਤਾਉਦੇ ਹਨ, ਜਿਸ ਕਰਕੇ ਅੱਖਾਂ ਦੀ ਨਜ਼ਰ ਕੰਮਜ਼ੋਰ ਹੋ ਜਾਂਦੀ ਹੈ। ਅੱਖਾਂ ਸਾਡੇ ਸਰੀਰ ਦਾ ਜ਼ਰੂਰੀ ਅੰਗ ਹੁੰਦਾ ਹੈ। ਇਸ ਲਈ ਅੱਖਾਂ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ। ਅੱਜ ਦੇ ਸਮੇਂ 'ਚ ਘਟ ਉਮਰ ਦੇ ਲੋਕਾਂ ਨੂੰ ਵੀ ਐਨਕਾਂ ਲੱਗ ਜਾਂਦੀਆਂ ਹਨ। ਇਸ ਲਈ ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਲਈ ਤੁਸੀਂ ਕੁਝ ਟਿਪਸ ਅਜ਼ਮਾ ਸਕਦੇ ਹੋ।
ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਲਈ ਅਪਣਾਓ ਟਿਪਸ:
ਰੋਜ਼ਾਨਾ ਕਸਰਤ ਕਰੋ: ਅੱਖਾਂ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਕਸਰਤ ਕਰੋ। ਇਸ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ 'ਚ ਮਦਦ ਮਿਲੇਗੀ। ਇਸ ਲਈ ਤੁਸੀਂ ਹਥੇਲੀ, ਝਪਕਣਾ ਅਤੇ ਅੱਖਾਂ ਨੂੰ ਘੁੰਮਾਉਣ ਵਰਗੀਆਂ ਕਸਰਤਾਂ ਕਰ ਸਕਦੇ ਹੋ।
ਸਕ੍ਰੀਨ ਟਾਈਮ ਘਟ ਕਰੋ: ਸਕ੍ਰੀਨ ਟਾਈਮ 'ਤੇ ਕੰਮ ਕਰਨ ਨਾਲ ਅੱਖਾਂ ਕੰਮਜ਼ੋਰ ਹੋਣ ਲੱਗਦੀਆਂ ਹਨ। ਇਸ ਕਰਕੇ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਸਕ੍ਰੀਨ ਟਾਈਮ ਘਟ ਕਰੋ। ਸਕ੍ਰੀਨ ਟਾਈਮ ਘਟ ਕਰਨ ਲਈ 20-20-20 ਨਿਯਮ ਫਾਲੋ ਕਰੋ। ਅੱਖਾਂ ਦਾ ਤਣਾਅ ਘਟ ਕਰਨ ਲਈ 20 ਮਿੰਟ 'ਚ 20 ਸਕਿੰਟ ਲਈ 20 ਫੁੱਟ ਦੂਰ ਕਿਸੇ ਚੀਜ਼ ਨੂੰ ਦੇਖੋ।
ਚੰਗੀ ਰੋਸ਼ਨੀ: ਪੜ੍ਹਦੇ ਜਾਂ ਕੰਮ ਕਰਦੇ ਸਮੇਂ ਸਹੀ ਰੋਸ਼ਨੀ ਦਾ ਧਿਆਨ ਰੱਖੋ। ਜ਼ਿਆਦਾ ਚਮਕਦਾਰ ਰੋਸ਼ਨੀ ਤੋਂ ਬਚੋ। ਅਜਿਹਾ ਕਰਨ ਨਾਲ ਅੱਖਾਂ ਦੀ ਰੋਸ਼ਨੀ ਨੂੰ ਸੁਧਾਰਨ 'ਚ ਮਦਦ ਮਿਲੇਗੀ।
ਹਾਈਡ੍ਰੇਟ ਰਹੋ: ਖੁਦ ਨੂੰ ਸਿਹਤਮੰਦ ਰੱਖਣ ਲਈ ਹਾਈਡ੍ਰੇਟ ਰਹਿਣਾ ਬਹੁਤ ਜ਼ਰੂਰੀ ਹੈ। ਆਪਣੀਆਂ ਅੱਖਾਂ ਨੂੰ ਸਿਹਤਮੰਦ ਰੱਖਣ ਅਤੇ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ਲਈ ਰੋਜ਼ਾਨਾ ਭਰਪੂਰ ਮਾਤਰਾ 'ਚ ਪਾਣੀ ਪੀਓ।
ਧੁੱਪ ਵਾਲੀਆਂ ਐਨਕਾਂ ਲਗਾਓ: ਬਾਹਰ ਜਾਂਦੇ ਸਮੇਂ ਐਨਕਾਂ ਦੀ ਵਰਤੋ ਕਰੋ। ਸੂਰਜ ਦੀਆਂ ਹਾਨੀਕਾਰਕ ਅਲਟ੍ਰਾ ਵਾਈਲੇਟ ਕਿਰਨਾਂ ਵੀ ਅੱਖਾਂ ਨੂੰ ਖਰਾਬ ਕਰ ਸਕਦੀਆਂ ਹਨ। ਇਨ੍ਹਾਂ ਕਿਰਨਾਂ ਤੋਂ ਆਪਣੀਆਂ ਅੱਖਾਂ ਨੂੰ ਬਚਾਉਣ ਲਈ ਬਾਹਰ ਜਾਂਦੇ ਸਮੇਂ ਯੂਵੀ ਕਿਰਨਾਂ ਤੋਂ ਬਚਾਉਣ ਵਾਲੀਆਂ ਐਨਕਾਂ ਦਾ ਇਸਤੇਮਾਲ ਕਰੋ।
ਸਿਹਤਮੰਦ ਖੁਰਾਕ: ਅੱਖਾਂ ਨੂੰ ਸਿਹਤਮੰਦ ਬਣਾਏ ਰੱਖਣ ਲਈ ਵਧੀਆਂ ਖੁਰਾਕ ਨੂੰ ਫਾਲੋ ਕਰੋ। ਖੁਰਾਕ 'ਚ ਵਿਟਾਮਿਨ-ਏ, ਸੀ ਅਤੇ ਈ ਦੇ ਨਾਲ-ਨਾਲ ਜ਼ਿੰਕ ਅਤੇ ਓਮੇਗਾ-3 ਫੈਟੀ ਐਸਿਡ ਵਰਗੇ ਮਿਨਰਲ ਨਾਲ ਭਰਪੂਰ ਫੂਡ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਇਸ ਲਈ ਤੁਸੀਂ ਗਾਜਰ, ਪੱਤੇਦਾਰ ਸਬਜ਼ੀਆਂ, ਖੱਟੇ ਫ਼ਲ, ਮੇਵੇ ਅਤੇ ਮੱਛੀ ਨੂੰ ਖਾ ਸਕਦੇ ਹੋ।