ਹੈਦਰਾਬਾਦ: ਗਰਮੀਆਂ ਦੇ ਮੌਸਮ 'ਚ ਸਰੀਰ ਵਿੱਚ ਐਨਰਜ਼ੀ ਦੀ ਕਮੀ ਹੋਣ ਲੱਗਦੀ ਹੈ। ਤੇਜ਼ ਧੁੱਪ ਤੋਂ ਬਚਣ ਲਈ ਖੁਰਾਕ ਦਾ ਸਹੀ ਹੋਣਾ ਅਤੇ ਜੀਵਨਸ਼ੈਲੀ 'ਚ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ। ਕਈ ਲੋਕ ਆਪਣੀ ਖੁਰਾਕ 'ਚ ਕੌਫ਼ੀ ਨੂੰ ਸ਼ਾਮਲ ਕਰ ਲੈਂਦੇ ਹਨ। ਪਰ ਰੋਜ਼ਾਨਾ ਕੌਫ਼ੀ ਪੀਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਗਰਮੀਆ 'ਚ ਜਦੋ ਤਾਪਮਾਨ ਵੱਧ ਜਾਂਦਾ ਹੈ, ਤਾਂ ਸਰੀਰ ਨੂੰ ਠੰਡਾ ਰੱਖਣ ਦੀ ਲੋੜ ਹੁੰਦੀ ਹੈ। ਕੌਫ਼ੀ 'ਚ ਕੌਫ਼ਿਨ ਜ਼ਿਆਦਾ ਹੁੰਦੀ ਹੈ, ਜੋ ਕਿ ਸਿਹਤ 'ਤੇ ਗਲਤ ਅਸਰ ਪਾਉਦੀ ਹੈ। ਇਸ ਲਈ ਤੁਹਾਨੂੰ ਕੌਫ਼ੀ ਦੇ ਨੁਕਸਾਨਾ ਬਾਰੇ ਪਤਾ ਹੋਣਾ ਚਾਹੀਦਾ ਹੈ।
ਕੌਫ਼ੀ ਪੀਣ ਦੇ ਨੁਕਸਾਨ:
ਡੀਹਾਈਡ੍ਰੇਸ਼ਨ ਦੀ ਸਮੱਸਿਆ: ਕੌਫ਼ੀ 'ਚ ਕੌਫਿਨ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ, ਜਿਸ ਨਾਲ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ ਅਤੇ ਪਸੀਨਾ ਜ਼ਿਆਦਾ ਆਉਣ ਲੱਗਦਾ ਹੈ। ਇਸ ਤੋਂ ਇਲਾਵਾ, ਸਰੀਰ 'ਚ ਪਾਣੀ ਦੀ ਕਮੀ ਵੀ ਹੋ ਜਾਂਦੀ ਹੈ। ਇਸ ਲਈ ਕੌਫ਼ੀ ਨੂੰ ਛੱਡ ਕੇ ਭਰਪੂਰ ਮਾਤਰਾ 'ਚ ਪਾਣੀ ਪੀਓ। ਇਸ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ।
ਸਰੀਰ ਦਾ ਤਾਪਮਾਨ ਵੱਧਦਾ: ਕੌਫ਼ੀ ਪੀਣ ਨਾਲ ਸਰੀਰ ਦਾ ਤਾਪਮਾਨ ਵੱਧ ਸਕਦਾ ਹੈ ਅਤੇ ਜ਼ਿਆਦਾ ਪਸੀਨਾ ਆਉਣ ਵਰਗੀ ਸਮੱਸਿਆ ਹੋ ਸਕਦੀ ਹੈ, ਜੋ ਥਕਾਵਟ ਅਤੇ ਚੱਕਰ ਆਉਣ ਦਾ ਕਾਰਨ ਬਣਦੀ ਹੈ। ਇਸ ਲਈ ਕੌਫ਼ੀ ਪੀਣ ਤੋਂ ਪਰਹੇਜ਼ ਕਰੋ।
- ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਇਨ੍ਹਾਂ 4 ਸਮੱਸਿਆਵਾਂ ਦਾ ਹੋ ਸਕਦੈ ਖਤਰਾ, ਹੋ ਜਾਓ ਸਾਵਧਾਨ - Morning tea side effects
- ਜਾਣੋ ਕਿਵੇਂ ਹੋਈ ਸੀ ਅੰਤਰਰਾਸ਼ਟਰੀ ਚਾਹ ਦਿਵਸ ਦੀ ਸ਼ੁਰੂਆਤ, ਚਾਹ ਪੀਣ ਨਾਲ ਮਿਲ ਸਕਦੈ ਨੇ ਤੁਹਾਨੂੰ ਕਈ ਸਿਹਤ ਲਾਭ - International Tea Day 2024
- ਪਾਟੀ ਹੋਈ ਅੱਡੀ ਤੋਂ ਹੋ ਪਰੇਸ਼ਾਨ, ਤਾਂ ਇੱਥੇ ਦਿੱਤੇ 3 ਘਰੇਲੂ ਤਰੀਕਿਆਂ ਨੂੰ ਕਰੋ ਟਰਾਈ, ਮਿਲੇਗੀ ਰਾਹਤ - Cracked Heels
ਨੀਂਦ ਦੀ ਕਮੀ: ਕਈ ਲੋਕ ਰਾਤ ਨੂੰ ਕੌਫ਼ੀ ਪੀਂਦੇ ਹਨ, ਪਰ ਰਾਤ ਦੇ ਸਮੇਂ ਕੌਫ਼ੀ ਪੀਣ ਨਾਲ ਨੀਂਦ 'ਤੇ ਗਲਤ ਅਸਰ ਪੈਂਦਾ ਹੈ। ਇਸ ਕਾਰਨ ਰਾਤ ਦੀ ਨੀਂਦ ਖਰਾਬ ਹੋ ਜਾਂਦੀ ਹੈ ਅਤੇ ਵਿਅਕਤੀ ਥਕਾਵਟ ਮਹਿਸੂਸ ਕਰਨ ਲੱਗਦਾ ਹੈ।
ਹਾਰਟ ਅਟੈਕ ਦਾ ਖਤਰਾ: ਜ਼ਿਆਦਾ ਕੌਫ਼ੀ ਪੀਣ ਨਾਲ ਹਾਰਟ ਅਟੈਕ ਦਾ ਵੀ ਖਤਰਾ ਹੋ ਸਕਦਾ ਹੈ। ਜੇਕਰ ਤੁਸੀਂ ਪਹਿਲਾ ਤੋਂ ਹੀ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਸ਼ਿਕਾਰ ਹੋ, ਤਾਂ ਕੌਫ਼ੀ ਤੁਹਾਡੇ ਲਈ ਖਤਰਨਾਕ ਹੋ ਸਕਦੀ ਹੈ।