ਮੁੰਬਈ: 'ਲਵ ਸੈਕਸ ਔਰ ਧੋਖਾ 2' ਨੂੰ ਇਕ ਦਿਲਚਸਪ ਕਹਾਣੀ ਮੰਨਿਆ ਜਾ ਰਿਹਾ ਹੈ ਜੋ ਪਿਆਰ ਦੀ ਕਹਾਣੀ ਨੂੰ ਇੰਟਰਨੈੱਟ ਦੀ ਦੁਨੀਆ 'ਚ ਲੈ ਕੇ ਆਵੇਗੀ। ਤੁਸ਼ਾਰ ਕਪੂਰ ਅਤੇ ਮੌਨੀ ਰਾਏ ਦੇ ਫਿਲਮ 'ਚ ਕੈਮਿਓ ਕਰਨ ਦੀਆਂ ਖਬਰਾਂ ਤੋਂ ਬਾਅਦ ਹੁਣ ਮੇਕਰਸ ਨੇ ਖੁਲਾਸਾ ਕੀਤਾ ਹੈ ਕਿ ਮਸ਼ਹੂਰ ਸੋਸ਼ਲ ਮੀਡੀਆ ਸਨਸਨੀ ਉਰਫੀ ਜਾਵੇਦ 'ਲਵ ਸੈਕਸ ਔਰ ਧੋਖਾ 2' ਨਾਲ ਵੱਡੇ ਪਰਦੇ 'ਤੇ ਡੈਬਿਊ ਕਰੇਗੀ।
ਇਸ ਤੋਂ ਪਹਿਲਾਂ ਖਬਰ ਸੀ ਕਿ ਫਿਲਮ 'ਚ ਅਦਾਕਾਰਾ ਮੌਨੀ ਰਾਏ ਵੀ ਖਾਸ ਭੂਮਿਕਾ ਨਿਭਾਏਗੀ। ਜੀ ਹਾਂ, ਮੌਨੀ ਰਾਏ ਏਕਤਾ ਕਪੂਰ ਦੀ ਮੋਸਟ ਵੇਟਿਡ ਸੀਕਵਲ 'ਲਵ ਸੈਕਸ ਔਰ ਧੋਖਾ 2' 'ਚ ਨਜ਼ਰ ਆਵੇਗੀ। ਏਕਤਾ ਅਤੇ ਮੌਨੀ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ, ਮੌਨੀ ਨੂੰ ਏਕਤਾ ਨੇ ਲਾਂਚ ਕੀਤਾ ਸੀ। ਫਿਲਮ 'ਚ ਮੌਨੀ ਦਾ ਕਿਰਦਾਰ ਉਸ ਤੋਂ ਪਹਿਲਾਂ ਨਿਭਾਏ ਗਏ ਕਿਸੇ ਵੀ ਕਿਰਦਾਰ ਤੋਂ ਵੱਖਰਾ ਹੋਵੇਗਾ।
ਬਾਲਾਜੀ ਮੋਸ਼ਨ ਪਿਕਚਰਜ਼, ਬਾਲਾਜੀ ਟੈਲੀਫਿਲਮਜ਼ ਅਤੇ ਕਲਟ ਮੂਵੀਜ਼, ਦਿਬਾਕਰ ਬੈਨਰਜੀ ਪ੍ਰੋਡਕਸ਼ਨ ਮਿਲ ਕੇ ਲਵ ਸੈਕਸ ਔਰ ਧੋਖਾ 2 ਪੇਸ਼ ਕਰਨ ਜਾ ਰਹੇ ਹਨ। ਜਿਸ ਨੂੰ ਏਕਤਾ ਆਰ ਕਪੂਰ ਅਤੇ ਸ਼ੋਭਾ ਕਪੂਰ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਦਾ ਨਿਰਦੇਸ਼ਨ ਦਿਬਾਕਰ ਬੈਨਰਜੀ ਨੇ ਕੀਤਾ ਹੈ।
ਇਹ ਫਿਲਮ 19 ਅਪ੍ਰੈਲ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਲਵ ਸੈਕਸ ਔਰ ਧੋਖਾ 2 2010 ਵਿੱਚ ਰਿਲੀਜ਼ ਹੋਈ ਲਵ ਸੈਕਸ ਔਰ ਧੋਖਾ ਦਾ ਸੀਕਵਲ ਹੈ। ਜਿਸ ਨੂੰ ਦਿਬਾਕਰ ਬੈਨਰਜੀ ਨੇ ਡਾਇਰੈਕਟ ਕੀਤਾ ਸੀ। ਇਸ ਵਿੱਚ ਰਾਜਕੁਮਾਰ ਰਾਓ, ਨੇਹਾ ਚੌਹਾਨ, ਅੰਸ਼ੁਮਨ ਝਾਅ ਅਤੇ ਨੁਸਰਤ ਭਰੂਚਾ ਵਰਗੇ ਕਲਾਕਾਰਾਂ ਨੇ ਕੰਮ ਕੀਤਾ ਹੈ।