ਮੁੰਬਈ: 23 ਜੂਨ ਨੂੰ ਮੁੰਬਈ ਵਿੱਚ ਲੰਮੇਂ ਸਮੇਂ ਦੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਦੇ ਨਾਲ ਵਿਆਹ ਕਰਨ ਦੀਆਂ ਅਫ਼ਵਾਹਾਂ ਦੇ ਵਿਚਕਾਰ ਸੋਨਾਕਸ਼ੀ ਸਿਨਹਾ ਫਿਲਹਾਲ ਸੁਰਖ਼ੀਆਂ ਬਟੋਰ ਰਹੀ ਹੈ। ਉੱਥੇ ਹੀ ਜਿਆਦਾਤਰ ਲੋਕ ਜ਼ਹੀਰ ਦੇ ਬਾਰੇ ਵਿੱਚ ਜਾਣਨ ਲਈ ਉਤਸ਼ਾਹਿਤ ਹਨ। ਹਾਲ ਹੀ ਵਿੱਚ ਉਨ੍ਹਾਂ ਦੇ ਪਿਤਾ ਦੇ ਬਾਰੇ ਵਿੱਚ ਖਬਰ ਸਾਹਮਣੇ ਆਈ ਹੈ ਕਿ ਇੱਕ ਸਮਾਂ ਸੀ ਜਦੋਂ ਉਨ੍ਹਾਂ ਨੇ ਸੋਨਾਕਸ਼ੀ ਦੇ ਕੋ-ਸਟਾਰ ਸਲਮਾਨ ਖਾਨ ਨੂੰ ਲੋਨ ਦਿੱਤਾ ਸੀ, ਆਓ ਜਾਣਦੇ ਹਾਂ ਕਿ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ।
ਇਕਬਾਲ ਰਤਨਸੀ ਨੇ ਸਲਮਾਨ ਖਾਨ ਨੂੰ ਦਿੱਤਾ ਸੀ ਲੋਨ: ਇਕਬਾਲ ਰਤਨਸੀ ਦਾ ਬਾਲੀਵੁੱਡ ਨਾਲ ਵੀ ਕਨੈਕਸ਼ਨ ਹੈ। ਉਹ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਬਹੁਤ ਕਰੀਬੀ ਅਤੇ ਚੰਗੇ ਦੋਸਤ ਹਨ। ਜੋ ਚੰਗੇ ਮਾੜੇ ਸਮੇਂ ਵਿੱਚ ਉਸਦੇ ਨਾਲ ਖੜੇ ਹਨ।
ਖਬਰਾਂ ਮੁਤਾਬਕ ਇਕਬਾਲ ਰਤਨਸੀ ਨੇ 80 ਦੇ ਦਹਾਕੇ 'ਚ ਸਲਮਾਨ ਦੀ ਆਰਥਿਕ ਮਦਦ ਵੀ ਕੀਤੀ ਸੀ। ਸਲਮਾਨ ਖਾਨ ਨੇ ਖੁਦ 2018 ਵਿੱਚ ਇੱਕ ਟਵਿੱਟਰ ਪੋਸਟ ਵਿੱਚ ਇਹ ਦੱਸਿਆ ਸੀ। ਸਲਮਾਨ ਨੇ ਲਿਖਿਆ, 'ਇਕਬਾਲ ਰਤਨਸੀ ਮੇਰੇ ਪ੍ਰਾਈਵੇਟ ਬੈਂਕ ਵਾਂਗ ਕੰਮ ਕਰਦੇ ਸਨ। ਅੱਜ ਵੀ ਮੇਰੇ ਸਿਰ ਉਨ੍ਹਾਂ ਦਾ 2011 ਰੁਪਏ ਦਾ ਕਰਜ਼ਾ ਹੈ। ਰੱਬ ਦਾ ਸ਼ੁਕਰ ਹੈ ਕਿ ਅੱਜ ਤੱਕ ਉਸ ਨੇ ਕਰਜ਼ੇ 'ਤੇ ਵਿਆਜ ਨਹੀਂ ਮੰਗਿਆ।'
ਕੌਣ ਹੈ ਸੋਨਾਕਸ਼ੀ ਸਿਨਹਾ ਦਾ ਬੁਆਏਫ੍ਰੈਂਡ ਜ਼ਹੀਰ ਇਕਬਾਲ: ਦੱਸ ਦੇਈਏ ਕਿ ਜ਼ਹੀਰ ਇਕਬਾਲ ਦਾ ਜਨਮ ਦਸੰਬਰ 1988 ਵਿੱਚ ਹੋਇਆ ਹੈ, ਉਹ ਇੱਕ ਭਾਰਤੀ ਅਦਾਕਾਰ ਹੈ, ਜਿੰਨ੍ਹਾਂ ਨੇ 2019 ਵਿੱਚ ਫਿਲਮ 'ਨੋਟਬੁੱਕ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਬੰਬੇ ਵਿੱਚ ਪੂਰੀ ਕੀਤੀ ਹੈ। ਉਨ੍ਹਾਂ ਦੇ ਪਿਤਾ ਇੱਕ ਬਿਜ਼ਨੈੱਸਮੈਨ ਹਨ, ਜਦੋਂ ਕਿ ਉਨ੍ਹਾਂ ਦੀ ਭੈਣ ਇੱਕ ਮਸ਼ਹੂਰ ਸਟਾਈਲਿਸਟ ਅਤੇ ਕਾਸਟਿਊਮ ਡਿਜ਼ਾਈਨਰ ਹੈ। ਜ਼ਹੀਰ ਇਕਬਾਲ ਦੀ ਪਿਛਲੀ ਰਿਲੀਜ਼ 2022 'ਡਬਲ ਐਕਸਐਲ' ਸੀ, ਜਿਸ ਵਿੱਚ ਸੋਨਾਕਸ਼ੀ ਅਤੇ ਹੁਮਾ ਕੁਰੈਸ਼ੀ ਮੁੱਖ ਭੂਮਿਕਾਵਾਂ ਵਿੱਚ ਸਨ। ਜੋੜੇ ਦਾ ਇੱਕਠੇ ਗੀਤ ਵੀ ਆਇਆ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ।