ETV Bharat / entertainment

ਅਵਨੀਤ ਕੌਰ ਦੀ ਨਵੀਂ ਫਿਲਮ 'ਲਵ ਕੀ ਅਰੇਂਜ ਮੈਰਿਜ' ਦਾ ਐਲਾਨ, ਇਸ ਓਟੀਟੀ ਪਲੇਟਫਾਰਮ ਉਤੇ ਹੋਵੇਗੀ ਰਿਲੀਜ਼ - film luv ki arrange marriage - FILM LUV KI ARRANGE MARRIAGE

Luv Ki Arrange Marriage First Look: ਹਾਲ ਹੀ ਵਿੱਚ ਅਵਨੀਤ ਕੌਰ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ, ਜਿਸ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ। ਇਹ ਫਿਲਮ ਓਟੀਟੀ ਪਲੇਟਫਾਰਮ ਉਤੇ ਰਿਲੀਜ਼ ਕੀਤੀ ਜਾਵੇਗੀ।

Luv Ki Arrange Marriage First Look
Luv Ki Arrange Marriage First Look (instagram)
author img

By ETV Bharat Entertainment Team

Published : May 30, 2024, 4:55 PM IST

ਚੰਡੀਗੜ੍ਹ: ਬਾਲੀਵੁੱਡ ਦੇ ਬਿਹਤਰੀਨ ਅਤੇ ਉੱਚ-ਕੋਟੀ ਲੇਖਕਾਂ ਵਿੱਚ ਅਪਣਾ ਸ਼ੁਮਾਰ ਕਰਵਾ ਰਹੇ ਰਾਜ ਸ਼ਾਂਡਿਲਿਆ ਬਤੌਰ ਨਿਰਮਾਤਾ ਅਤੇ ਨਿਰਦੇਸ਼ਕ ਵੀ ਨਵੇਂ ਅਯਾਮ ਕਾਇਮ ਕਰਦੇ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਲਗਾਤਾਰ ਦਿਲਚਸਪ ਫਿਲਮਾਂ ਸਾਹਮਣੇ ਲਿਆਉਣ ਦੀ ਜਾਰੀ ਅਪਣੀ ਕਵਾਇਦ ਨੂੰ ਜਾਰੀ ਰੱਖਦਿਆਂ ਅੱਜ ਨਿਰਮਾਤਾ ਦੇ ਰੂਪ ਵਿੱਚ ਅਪਣੀ ਨਵੀਂ ਫਿਲਮ 'ਲਵ ਕੀ ਅਰੇਂਜ ਮੈਰਿਜ' ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ, ਜੋ ਸਿਨੇਮਾ ਦੀ ਬਜਾਏ ਓਟੀਟੀ ਪਲੇਟਫ਼ਾਰਮ 'ਤੇ ਆਨ ਸਟਰੀਮ ਹੋਣ ਜਾ ਰਹੀ ਹੈ।

'ਏ ਭਾਨੂਸ਼ਾਲੀ ਸਟੂਡਿਓਜ਼ ਲਿਮਿਟਡ' ਵੱਲੋਂ 'ਥਿੰਕਿਕ ਪਿਕਚਰਜ਼' ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫਿਲਮ ਦਾ ਨਿਰਮਾਣ ਰਾਜ ਸ਼ਾਂਡਿਲਿਆ ਅਤੇ ਜੀ5 ਉਰੀਜਨਲ ਦੁਆਰਾ ਕੀਤਾ ਗਿਆ ਹੈ, ਜਦਕਿ ਇਸ ਦੇ ਨਿਰਦੇਸ਼ਕ ਇਸ਼ਰਤ ਆਰ ਖਾਨ ਹਨ, ਜੋ ਬਾਲੀਵੁੱਡ ਦੀਆਂ ਕਈ ਵੱਡੀਆਂ ਫਿਲਮਾਂ ਨੂੰ ਸ਼ਾਨਦਾਰ ਵਜ਼ੂਦ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਉਕਤ ਸੰਬੰਧੀ ਹੀ ਰਸਮੀ ਜਾਣਕਾਰੀ ਸਾਂਝੀ ਕਰਦਿਆਂ ਨਿਰਮਾਤਾ ਰਾਜ ਸ਼ਾਂਡਿਲਿਆ ਨੇ ਕਿਹਾ ਕਿ 'ਬੈਂਡ, ਬਾਜਾ, ਬਾਰਾਤ' ਅਤੇ ਪਰਿਵਾਰ ਉਤੇ ਕੇਂਦਰਿਤ ਇਹ ਫਿਲਮ ਅਨੌਖੇ ਇੰਟਰਟੇਨਮੈਂਟ ਨਾਲ ਭਰਪੂਰ ਹੋਵੇਗੀ, ਜਿਸ ਨੂੰ ਬਹੁਤ ਹੀ ਉਮਦਾ ਅਤੇ ਨਿਵੇਕਲੇ ਕਹਾਣੀ-ਸਾਰ ਅਧੀਨ ਸਾਹਮਣੇ ਲਿਆਂਦਾ ਹੈ, ਜੋ ਦਰਸ਼ਕਾਂ ਨੂੰ ਤਰੋ-ਤਾਜ਼ਗੀ ਭਰੀ ਸਿਨੇਮਾ ਸਿਰਜਣਾ ਦਾ ਵੀ ਅਹਿਸਾਸ ਕਰਵਾਏਗੀ।

ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾਵਾਂ ਵਿਨੋਦ ਭਾਨੂਸ਼ਾਲੀ, ਕਮਲੇਸ਼ ਭਾਨੂਸ਼ਾਲੀ, ਵਿਮਲ ਲੁਹਾਟੀ ਅਤੇ ਰਾਜ ਸ਼ਾਂਡਿਲਿਆ ਵੱਲੋਂ ਬਿੱਗ ਸੈਟਅੱਪ ਅਧੀਨ ਪੇਸ਼ ਕੀਤੀ ਜਾ ਰਹੀ ਇਹ ਫਿਲਮ ਜੀ5 ਉਤੇ ਹੀ ਆਨ ਸਟਰੀਮ ਹੋਣ ਜਾ ਰਹੀ ਹੈ।

ਨੌਜਵਾਨੀ ਮਨਾਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਹਿੰਦੀ ਸਿਨੇਮਾ ਦੇ ਚਰਚਿਤ ਚਿਹਰੇ ਸੰਨੀ ਸਿੰਘ ਅਤੇ ਅਵਨੀਤ ਕੌਰ ਲੀਡ ਜੋੜੀ ਵੱਲੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਅਨੂ ਕਪੂਰ, ਸ਼ੁਪਰੀਆ ਪਾਠਕ, ਰਾਜਪਾਲ ਯਾਦਵ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰ ਅਦਾ ਕੀਤੇ ਗਏ ਹਨ।

ਇੰਨੀਂ ਦਿਨੀਂ ਆਪਣੀ ਇੱਕ ਹੋਰ ਡਾਇਰੈਕਟੋਰੀਅਲ ਅਤੇ ਬਹੁ-ਚਰਚਿਤ ਫਿਲਮ 'ਵਿੱਕੀ ਵਿੱਦਿਆ ਕਾ ਵੋਹ ਵਾਲਾ ਵੀਡੀਓ' ਨੂੰ ਵੀ ਆਖਰੀ ਪੋਸਟ ਪ੍ਰੋਡੋਕਸ਼ਨ ਛੋਹਾਂ ਦੇ ਰਹੇ ਹਨ ਲੇਖਕ-ਨਿਰਮਾਤਾ ਨਿਰਦੇਸ਼ਕ ਰਾਜ ਸ਼ਾਂਡਿਲਿਆ, ਜਿੰਨ੍ਹਾਂ ਦੀ ਇਸ ਵੱਡੀ ਫਿਲਮ ਵਿੱਚ ਰਾਜਕੁਮਾਰ ਰਾਓ ਅਤੇ ਤ੍ਰਿਪਤੀ ਡਿਮਰੀ ਵੱਲੋਂ ਲੀਡਿੰਗ ਕਿਰਦਾਰ ਅਦਾ ਕੀਤੇ ਗਏ ਹਨ।

ਉੱਤਰਾਖੰਡ ਦੀਆਂ ਵੱਖ-ਵੱਖ ਲੋਕੇਸ਼ਨਾਂ ਉਤੇ ਫਿਲਮਾਈ ਗਈ ਇਹ ਫਿਲਮ ਵੀ ਜਲਦ ਹੀ ਸਿਨੇਮਾਂ ਘਰਾਂ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ, ਜਿਸ ਵਿੱਚ ਪੰਜਾਬੀ ਸਿਨੇਮਾ ਨਾਲ ਜੁੜੇ ਕੁਝ ਮੰਨੇ-ਪ੍ਰਮੰਨੇ ਕਲਾਕਾਰ ਵੀ ਅਹਿਮ ਭੂਮਿਕਾਵਾਂ ਵਿਖਾਈ ਦੇਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.