ETV Bharat / entertainment

ਲਾਈਵ ਸ਼ੋਅ 'ਚ ਦਿਲਜੀਤ ਦੁਸਾਂਝ ਨੇ ਚੁੰਮਿਆ ਇਸ ਔਰਤ ਦਾ ਮੱਥਾ, ਫਿਰ ਗਾਇਆ ਗੀਤ, ਜਾਣੋ ਕੀ ਹੈ ਗਾਇਕ ਨਾਲ ਇਸ ਦਾ ਰਿਸ਼ਤਾ - Diljit Dosanjh Concert - DILJIT DOSANJH CONCERT

Diljit Dosanjh Manchester Concert: ਦਿਲਜੀਤ ਦੁਸਾਂਝ ਇਸ ਸਮੇਂ ਆਪਣੇ ਲਾਈਵ ਕੰਸਰਟ ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ। ਹਾਲ ਹੀ ਵਿੱਚ ਗਾਇਕ ਨੇ ਲਾਈਵ ਸ਼ੋਅ ਵਿੱਚ ਇੱਕ ਔਰਤ ਨੂੰ ਚੁੰਮਿਆ ਅਤੇ ਉਸ ਲਈ ਗੀਤ ਗਾਇਆ। ਆਓ ਜਾਣਦੇ ਹਾਂ ਕਿ ਇਹ ਔਰਤ ਕੌਣ ਹੈ।

Diljit Dosanjh Manchester Concert
Diljit Dosanjh Manchester Concert (instagram)
author img

By ETV Bharat Entertainment Team

Published : Sep 29, 2024, 4:16 PM IST

ਚੰਡੀਗੜ੍ਹ: ਪੰਜਾਬੀ ਗਾਇਕ ਦਿਲਜੀਤ ਦੁਸਾਂਝ ਸ਼ੁਰੂ ਤੋਂ ਹੀ ਆਪਣੇ ਪਰਿਵਾਰ ਨੂੰ ਲਾਈਮਲਾਈਟ ਤੋਂ ਦੂਰ ਰੱਖਦੇ ਆ ਰਹੇ ਹਨ। ਪਿਛਲੇ ਕੁੱਝ ਸਮੇਂ ਤੋਂ ਗਾਇਕ ਆਪਣੇ ਵਿਆਹ ਨੂੰ ਲੈ ਕੇ ਲਗਾਤਾਰ ਚਰਚਾ ਬਟੋਰ ਰਹੇ ਹਨ। ਹੁਣ ਸ਼ੋਸ਼ਲ ਮੀਡੀਆ ਉਤੇ ਉਨ੍ਹਾਂ ਦਾ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਹਰ ਕਿਸੇ ਨੂੰ ਕਾਫੀ ਪਸੰਦ ਆ ਰਿਹਾ ਹੈ।

ਦਰਅਸਲ, ਇਸ ਵੀਡੀਓ ਵਿੱਚ ਗਾਇਕ ਆਪਣੇ ਲਾਈਵ ਕੰਸਰਟ ਵਿੱਚ ਇੱਕ ਔਰਤ ਨੂੰ ਚੁੰਮਦੇ ਨਜ਼ਰ ਆ ਰਹੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਔਰਤ ਕੌਣ ਹੈ। ਆਓ ਤੁਹਾਡੀ ਇਸ ਮੁਸ਼ਕਲ ਦਾ ਹੱਲ ਕਰੀਏ...।

ਕਿਸ ਔਰਤ ਨੂੰ ਚੁੰਮਦੇ ਨਜ਼ਰ ਆਏ ਗਾਇਕ ਦਿਲਜੀਤ ਦੁਸਾਂਝ: ਤੁਹਾਨੂੰ ਦੱਸ ਦੇਈਏ ਕਿ ਲਾਈਮਲਾਈਟ ਤੋਂ ਆਪਣੇ ਪਰਿਵਾਰ ਨੂੰ ਦੂਰ ਰੱਖਣ ਵਾਲੇ ਗਾਇਕ ਦਿਲਜੀਤ ਦੁਸਾਂਝ ਨੇ ਆਪਣੇ ਲਾਈਵ ਸ਼ੋਅ ਦੌਰਾਨ ਕਿਸੇ ਹੋਰ ਨੂੰ ਨਹੀਂ ਬਲਕਿ ਆਪਣੀ ਮਾਂ ਨੂੰ ਚੁੰਮਿਆ। ਇਸ ਦੇ ਨਾਲ ਹੀ ਗਾਇਕ ਨੇ ਮਾਂ ਲਈ ਗੀਤ ਵੀ ਗਾਇਆ। ਇਸ ਤੋਂ ਇਲਾਵਾ ਗਾਇਕ ਨੇ ਆਪਣੀ ਭੈਣ ਨਾਲ ਵੀ ਸਭ ਦੀ ਜਾਣ-ਪਹਿਚਾਣ ਕਰਵਾਈ। ਜੀ ਹਾਂ...ਆਖ਼ਰਕਾਰ ਗਾਇਕ ਦਿਲਜੀਤ ਨੇ ਆਪਣੇ ਪਰਿਵਾਰ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ।

ਉਲੇਖਯੋਗ ਹੈ ਕਿ ਗਾਇਕ ਦਿਲਜੀਤ ਦੁਸਾਂਝ ਇਸ ਸਮੇਂ ਆਪਣੇ ਦਿਲ ਲੁਮਿਨਾਟੀ ਟੂਰ ਉਤੇ ਹਨ, ਜਿਸ ਦੇ ਮੱਦੇਨਜ਼ਰ ਗਾਇਕ ਨੇ ਮਾਨਚੈਸਟਰ ਵਿੱਚ ਆਪਣੇ ਹਾਲ ਹੀ ਦੇ ਸੰਗੀਤ ਸਮਾਰੋਹ ਵਿੱਚ ਆਪਣੀ ਮਾਂ ਅਤੇ ਭੈਣ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਜਾਣੂੰ ਕਰਵਾਇਆ।

ਵਾਇਰਲ ਹੋ ਰਹੀ ਵੀਡੀਓ 'ਚ ਦਿਲਜੀਤ ਦੁਸਾਂਝ ਆਪਣੀ ਮਾਂ ਅਤੇ ਭੈਣ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ। ਉਹ ਕਾਫੀ ਭਾਵੁਕ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਗਾਇਕ ਨੇ ਆਪਣੇ ਗੀਤ 'ਹਸ ਹਸ' ਦੀਆਂ ਲਾਈਨਾਂ 'ਦਿਲ ਤੈਨੂੰ ਦੇ ਦਿੱਤਾ ਮੈਂ ਤਾਂ ਸੋਹਣਿਆ, ਜਾਨ ਤੇਰੇ ਕਦਮਾਂ ਵਿੱਚ ਰੱਖੀ ਹੋਈ ਏ' ਗਾਇਆ। ਦਿਲਜੀਤ ਨੇ ਆਪਣੀ ਮਾਂ ਨੂੰ ਜੱਫੀ ਪਾਈ ਅਤੇ ਉਸ ਦੇ ਸਿਰ ਨੂੰ ਚੁੰਮਿਆ। ਇਸ ਤੋਂ ਬਾਅਦ ਗਾਇਕ ਨੇ ਭੈਣ ਨਾਲ ਸਭ ਨੂੰ ਮਿਲਵਾਇਆ ਅਤੇ ਸਭ ਨੂੰ ਦੱਸਿਆ ਕਿ ਅੱਜ ਇੱਥੇ ਮੇਰਾ ਪਰਿਵਾਰ ਵੀ ਆਇਆ ਹੋਇਆ ਹੈ। ਹੁਣ ਪ੍ਰਸ਼ੰਸਕ ਇਸ ਵੀਡੀਓ ਉਤੇ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.