ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਸ਼ਾਹਕੋਟ' ਵਿੱਚ ਨਜ਼ਰ ਆਏ ਗਾਇਕ ਅਤੇ ਅਦਾਕਾਰ ਗੁਰਸ਼ਬਦ ਕਈ ਹੋਰ ਪੰਜਾਬੀ ਫਿਲਮਾਂ ਵਿੱਚ ਵੀ ਮਹੱਤਵਪੂਰਨ ਅਤੇ ਸਪੋਰਟਿੰਗ ਭੂਮਿਕਾਵਾਂ ਨਿਭਾ ਚੁੱਕੇ ਹਨ, ਜੋ ਹੁਣ ਬਤੌਰ ਸੋਲੋ ਐਕਟਰ ਅਪਣੀ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਇਸ ਨਵ ਸਿਨੇਮਾ ਆਮਦ ਦਾ ਇਜ਼ਹਾਰ ਕਰਵਾਉਣ ਜਾ ਰਹੀ ਉਨ੍ਹਾਂ ਦੀ ਨਵੀਂ ਫਿਲਮ 'ਮੁਹੱਬਤ ਨਾਮਾ', ਜੋ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
'ਸ਼੍ਰੀ ਬਦਰੀਨਾਥ ਸੇਲਜ਼' ਅਤੇ 'ਰਾਪਾ ਨਿਊਇਸ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ਗੌਰੀ ਸ਼ਰਮਾ ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਸਚਿਨ ਅਰੋੜਾ ਕਰ ਰਹੇ ਹਨ, ਜਿੰਨ੍ਹਾਂ ਦੀ ਇਹ ਪਹਿਲੀ ਵੱਡੀ ਡਾਇਰੈਕਟੋਰੀਅਲ ਫਿਲਮ ਹੋਵੇਗੀ।
ਸੰਗੀਤਮਈ ਪ੍ਰੇਮ ਕਹਾਣੀ ਅਧਾਰਿਤ ਇਸ ਖੂਬਸੂਰਤ ਫਿਲਮ ਵਿੱਚ ਗਾਇਕ ਅਤੇ ਅਦਾਕਾਰ ਗੁਰਸ਼ਬਦ ਲੀਡ ਰੋਲ ਅਦਾ ਕਰਨ ਜਾ ਰਹੇ ਹਨ, ਜਿੰਨ੍ਹਾਂ ਦੇ ਨਾਲ ਅਦਾਕਾਰਾ ਇਰਵਿਨਮੀਤ ਨਜ਼ਰ ਆਵੇਗੀ, ਜੋ ਅੱਜਕੱਲ੍ਹ ਪਾਲੀਵੁੱਡ ਦਾ ਚਰਚਿਤ ਚਿਹਰਾ ਬਣਦੀ ਜਾ ਰਹੀ ਹੈ, ਜਿੰਨ੍ਹਾਂ ਵੱਲੋਂ ਹਾਲ ਹੀ ਦੇ ਸਿਨੇਮਾ ਸਫ਼ਰ ਦੌਰਾਨ ਕੀਤੀਆਂ ਗਈਆਂ ਫਿਲਮਾਂ ਅਤੇ ਪੰਜਾਬੀ ਵੈੱਬ ਸੀਰੀਜ਼ ਵਿੱਚ 'ਭੋਲੇ ਓ ਭੋਲੇ' ਅਤੇ 'ਜੋਇੰਟ ਪੇਨ ਫੈਮਿਲੀ' ਆਦਿ ਸ਼ਾਮਿਲ ਰਹੀਆਂ ਹਨ।
ਪੰਜਾਬੀ ਸੰਗੀਤ ਦੇ ਖੇਤਰ ਵਿੱਚ ਵੱਡੇ ਅਤੇ ਸਫ਼ਲ ਨਾਂਅ ਵਜੋਂ ਜਾਣੇ ਜਾਂਦੇ ਹਨ ਗਾਇਕ ਗੁਰਸ਼ਬਦ, ਜੋ ਪੰਜਾਬੀ ਫਿਲਮ ਉਦਯੋਗ ਵਿੱਚ ਵੀ ਅਪਣਾ ਅਧਾਰ ਦਾਇਰਾ ਕਾਫ਼ੀ ਵਿਸ਼ਾਲ ਕਰਦੇ ਜਾ ਰਹੇ ਹਨ, ਜਿੰਨ੍ਹਾਂ ਦੁਆਰਾ ਅਦਾਕਾਰਾ ਦੇ ਰੂਪ ਵਿੱਚ ਕੀਤੀਆਂ ਗਈਆਂ ਫਿਲਮਾਂ ਵਿੱਚ ਸਾਲ 2019 ਵਿੱਚ ਆਈ ਅਤੇ ਸੁਪਰ-ਡੁਪਰ ਹਿੱਟ ਰਹੀ 'ਚੱਲ ਮੇਰਾ ਪੁੱਤ' ਤੋਂ ਇਲਾਵਾ 'ਚੱਲ ਮੇਰਾ ਪੁੱਤ 2', 'ਗੋਲਕ ਬੁਗਨੀ ਬੈਂਕ ਤੇ ਬਟੂਆ', 'ਚੱਲ ਮੇਰਾ ਪੁੱਤ 3', 'ਲਾਈਏ ਜੇ ਯਾਰੀਆਂ', 'ਜੋੜੀ' ਅਤੇ 'ਅੰਗਰੇਜ਼' ਆਦਿ ਸ਼ੁਮਾਰ ਰਹੀਆਂ ਹਨ, ਹਾਲਾਂਕਿ ਇੰਨ੍ਹਾਂ ਸਭਨਾਂ 'ਚ ਉਨ੍ਹਾਂ ਸਪੋਰਟਿੰਗ ਕਿਰਦਾਰ ਹੀ ਨਿਭਾਏ, ਜੋ ਹੁਣ ਪਹਿਲੀ ਵਾਰ ਉਕਤ ਫਿਲਮ ਦੁਆਰਾ ਸੋਲੋ ਹੀਰੋ ਵਜੋਂ ਸਿਲਵਰ ਸਕ੍ਰੀਨ ਉਪਰ ਅਪਣੀ ਪ੍ਰੈਜੈਂਸ ਦਰਜ ਕਰਵਾਉਣਗੇ।
ਇਹ ਵੀ ਪੜ੍ਹੋ:
- ਇੱਕ ਦੇ ਪਈ ਜੁੱਤੀ ਅਤੇ ਇੱਕ ਉਤੇ ਚੱਲਦੇ ਸ਼ੋਅ ਦੌਰਾਨ ਹੋਇਆ ਜਾਨਲੇਵਾ ਹਮਲਾ, ਇਸ ਸਾਲ ਇੰਨ੍ਹਾਂ ਵੱਡੇ ਵਿਵਾਦਾਂ 'ਚ ਉਲਝੇ ਰਹੇ ਪੰਜਾਬੀ ਗਾਇਕ
- ਇੱਕ ਨੇ ਕੀਤੀ 100 ਕਰੋੜ ਦੀ ਕਮਾਈ ਅਤੇ ਕਈ ਰਹੀਆਂ ਸੁਪਰ ਫਲਾਪ, ਪੰਜਾਬੀ ਫਿਲਮਾਂ ਦੇ ਮਾਮਲੇ 'ਚ ਕੁੱਝ ਇਸ ਤਰ੍ਹਾਂ ਦਾ ਰਿਹਾ ਸਾਲ 2024
- ਬਾਲੀਵੁੱਡ 'ਚ ਛਾਈ ਸੋਗ ਦੀ ਲਹਿਰ, ਵੱਡੇ ਫਿਲਮ ਮੇਕਰ ਨੇ ਫਾਨੀ ਸੰਸਾਰ ਨੂੰ ਕਿਹਾ ਅਲਵਿਦਾ, ਜਾਣੋ ਕਿਹੜੀ ਬਿਮਾਰੀ ਨਾਲ ਪੀੜਤ ਸਨ?