ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਸੰਸਦ 'ਚ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਇਸ ਦੌਰਾਨ ਉਨ੍ਹਾਂ ਦੇ ਹੱਥ 'ਚ ਸੰਵਿਧਾਨ ਦੀ ਕਾਪੀ ਦਿਖਾਈ ਦਿੱਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਜੈ ਹਿੰਦ, ਜੈ ਸੰਵਿਧਾਨ ਦੇ ਨਾਅਰੇ ਲਾਏ। ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਕੁਰਸੀ ਦੇ ਪਿੱਛੇ ਖੜ੍ਹੇ ਮਾਰਸ਼ਲ ਨਾਲ ਹੱਥ ਵੀ ਮਿਲਾਇਆ। ਇਸ ਦੇ ਨਾਲ ਹੀ ਕਨੌਜ ਲੋਕ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਖਿਲੇਸ਼ ਯਾਦਵ ਵੀ ਹੱਥ 'ਚ ਸੰਵਿਧਾਨ ਦੀ ਕਾਪੀ ਲੈ ਕੇ ਸਹੁੰ ਚੁੱਕਣ ਪਹੁੰਚੇ।
ਸਹੁੰ ਚੁੱਕਣ ਤੋਂ ਬਾਅਦ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕੀਤਾ। ਇਸ ਪੋਸਟ 'ਚ ਉਨ੍ਹਾਂ ਨੇ ਲਿਖਿਆ, 'ਸੰਵਿਧਾਨ ਦੀ ਰੱਖਿਆ ਕਰਨਾ ਹਰ ਦੇਸ਼ ਭਗਤ ਭਾਰਤੀ ਦਾ ਫਰਜ਼ ਹੈ, ਅਸੀਂ ਇਸ ਫਰਜ਼ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ।'
ਸਹੁੰ ਚੁੱਕ ਸਮਾਗਮ ਦੌਰਾਨ ਰਾਹੁਲ ਗਾਂਧੀ ਨੇ ਕਿਹਾ, 'ਮੈਂ, ਰਾਹੁਲ ਗਾਂਧੀ, ਲੋਕ ਸਭਾ ਦਾ ਮੈਂਬਰ ਚੁਣੇ ਜਾਣ 'ਤੇ, ਇਹ ਵਾਅਦਾ ਕਰਦਾ ਹਾਂ ਕਿ ਮੈਂ ਭਾਰਤ ਦੇ ਸੰਵਿਧਾਨ ਪ੍ਰਤੀ ਸੱਚਾ ਵਿਸ਼ਵਾਸ ਅਤੇ ਵਫ਼ਾਦਾਰੀ ਰੱਖਾਂਗਾ, ਮੈਂ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ। ਮੈਂ ਜੋ ਵੀ ਜ਼ਿੰਮੇਵਾਰੀ ਸੰਭਾਲਣ ਜਾ ਰਿਹਾ ਹਾਂ, ਮੈਂ ਉਸ ਨੂੰ ਇਮਾਨਦਾਰੀ ਨਾਲ ਨਿਭਾਵਾਂਗਾ।'
To protect the Constitution is the duty of every patriotic Indian.
— Rahul Gandhi (@RahulGandhi) June 25, 2024
We will fulfill this duty in full measure. pic.twitter.com/8O1JA24cBa
ਓਵੈਸੀ ਨੇ ਲਗਾਇਆ ਜੈ ਫਲਸਤੀਨ ਦਾ ਨਾਅਰਾ: ਇਸ ਦੌਰਾਨ ਹੈਦਰਾਬਾਦ ਦੇ ਸੰਸਦ ਮੈਂਬਰ ਅਤੇ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਲੋਕ ਸਭਾ ਵਿੱਚ ਸਹੁੰ ਚੁੱਕਦੇ ਸਮੇਂ ਜੈ ਫਲਸਤੀਨ ਕਿਹਾ ਤਾਂ ਹੰਗਾਮਾ ਹੋ ਗਿਆ। ਦਰਅਸਲ ਸਹੁੰ ਚੁੱਕਣ ਤੋਂ ਬਾਅਦ ਓਵੈਸੀ ਨੇ ਜੈ ਭੀਮ, ਜੈ ਮੀਮ, ਜੈ ਤੇਲੰਗਾਨਾ, ਜੈ ਫਲਸਤੀਨ ਦੇ ਨਾਅਰੇ ਲਗਾਏ।
ਭਾਜਪਾ ਨੇ ਜਤਾਇਆ ਵਿਰੋਧ: ਇਸ ਕਾਰਨ ਭਾਜਪਾ ਦੇ ਸੰਸਦ ਮੈਂਬਰਾਂ ਨੇ ਆਪਣਾ ਵਿਰੋਧ ਦਰਜ ਕਰਵਾਇਆ ਅਤੇ ‘ਜੈ ਫਲਸਤੀਨ’ ਸ਼ਬਦ ਨੂੰ ਕਾਰਵਾਈ ਤੋਂ ਹਟਾਉਣ ਦੀ ਮੰਗ ਕੀਤੀ। ਭਾਜਪਾ ਦੇ ਵਿਰੋਧ ਨੂੰ ਦੇਖਦੇ ਹੋਏ ਪ੍ਰੋਟੈਮ ਸਪੀਕਰ ਨੇ ਕਿਹਾ ਕਿ ਜੇਕਰ ਓਵੈਸੀ ਦੇ ਸਹੁੰ ਚੁੱਕ ਭਾਸ਼ਣ 'ਚ ਕੋਈ ਇਤਰਾਜ਼ਯੋਗ ਚੀਜ਼ ਪਾਈ ਜਾਂਦੀ ਹੈ ਤਾਂ ਉਸ ਨੂੰ ਕਾਰਵਾਈ ਦੇ ਰਿਕਾਰਡ ਤੋਂ ਹਟਾ ਦਿੱਤਾ ਜਾਵੇਗਾ।
ਤੁਹਾਨੂੰ ਦੱਸ ਦਈਏ ਕਿ 18ਵੀਂ ਲੋਕ ਸਭਾ ਦੇ ਪਹਿਲੇ ਦਿਨ ਯਾਨੀ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਸਮੇਤ ਕੁੱਲ 262 ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ ਸੀ, ਜਦਕਿ ਬਾਕੀ ਸੰਸਦ ਮੈਂਬਰਾਂ ਦੀ ਸਹੁੰ ਮੰਗਲਵਾਰ ਨੂੰ ਹੋਈ ਹੈ।
- ਸੰਸਦ 'ਚ ਸਹੁੰ ਚੁੱਕ ਦੌਰਾਨ ਓਵੈਸੀ ਨੇ ਲਗਾਏ 'ਜੈ ਫਲਸਤੀਨ' ਦਾ ਨਾਅਰੇ, ਮਚਿਆ ਹੰਗਾਮਾ, ਭਾਜਪਾ ਨੇ ਜਤਾਇਆ ਇਤਰਾਜ਼ - Asaduddin Owaisi
- 49 ਸਾਲ ਪਹਿਲਾਂ ਅੱਜ ਦੇ ਹੀ ਦਿਨ ਦੇਸ਼ ਉੱਤੇ ਥੋਪੀ ਗਈ ਸੀ ਐਮਰਜੈਂਸੀ, ਜਾਣੋ ਇਸ ਦੇ ਪਿੱਛੇ ਦੀ ਪੂਰੀ ਕਹਾਣੀ - 50th anniversary of emergency
- ਕੇਰਲ ਦਾ ਨਾਮ ਕਿਉਂ ਬਦਲਣਾ ਚਾਹੁੰਦੇ ਹਨ ਸਿਆਸਤਦਾਨ? ਅਸੈਂਬਲੀ ਵਿੱਚ ਕਈ ਵਾਰ ਪਾਸ ਕੀਤਾ ਜਾ ਚੁੱਕਾ ਹੈ ਪ੍ਰਸਤਾਵ - Kerala Assembly Changing State Name