ਵਾਸ਼ਿੰਗਟਨ: ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਦੇ ਕਤਲ ਦੀ ਨਕਾਮ ਕੋਸ਼ਿਸ਼ ਵਿੱਚ ਪੰਨੂ ਦੀ ਸ਼ਿਕਾਇਤ ਮਗਰੋਂ ਨਾਮਜ਼ਦ ਕੀਤੇ ਗਏ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਦੇ ਹਵਾਲੇ ਕਰਨ ਮਗਰੋਂ ਹੁਣ ਅਦਾਲਤ ਵਿੱਚ ਨਿਖਿਲ ਗੁਪਤਾ ਦੀ ਪੇਸ਼ੀ ਹੋਈ ਹੈ। ਅਮਰੀਕਾ ਦੀ ਇਕ ਸੰਘੀ ਅਦਾਲਤ ਵਿੱਚ ਗੁਪਤਾ ਨੇ ਦੋਸ਼ੀ ਨਾ ਹੋਣ ਦੀ ਗੱਲ ਆਖੀ ਹੈ।
ਹਿਰਾਸਤ 'ਚ ਹੀ ਰਹੇਗਾ ਗੁਪਤਾ: ਨਿਊਜ਼ ਏਜੰਸੀ ਏਐੱਨਆਈ ਮੁਤਾਬਿਕ "ਗੁਪਤਾ ਨਿਊਯਾਰਕ ਸਿਟੀ ਦੇ ਮੈਨਹਟਨ ਫੈਡਰਲ ਕੋਰਟਹਾਊਸ ਵਿੱਚ ਦੁਪਹਿਰ 12:30 ਵਜੇ ਸਥਾਨਕ ਸਮੇਂ ਮੁਤਾਬਿਕ ਪਹੁੰਚਿਆ ਅਤੇ ਅਦਾਲਤ ਵਿੱਚ ਦੋਸ਼ੀ ਨਾ ਹੋਣ ਸਬੰਧੀ ਬੇਨਤੀ ਕੀਤੀ। ਗੁਪਤਾ ਨੂੰ ਸ਼ੁੱਕਰਵਾਰ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਗੁਪਤਾ ਦੇ ਅਮਰੀਕਾ ਸਥਿਤ ਵਕੀਲ, ਅਟਾਰਨੀ ਜੈਫਰੀ ਚੈਬਰੋਏ ਨੇ ਕਿਹਾ ਕਿ ਉਹ ਬਾਅਦ 'ਚ ਜ਼ਮਾਨਤ ਦੀ ਅਰਜ਼ੀ ਦਾਇਰ ਕਰਨਗੇ, ਮਤਲਬ ਗੁਪਤਾ ਨੂੰ ਹਿਰਾਸਤ 'ਚ ਰੱਖਿਆ ਜਾਣਾ ਜਾਰੀ ਰਹੇਗਾ। 20 ਮਿੰਟ ਦੀ ਸੁਣਵਾਈ ਦੌਰਾਨ, ਚੈਬਰੋ ਨੇ ਗੁਪਤਾ ਦੀ ਨਜ਼ਰਬੰਦੀ ਦੀਆਂ ਸ਼ਰਤਾਂ 'ਤੇ ਜ਼ੋਰ ਦਿੱਤਾ ਕਿ ਜਦੋਂ ਤੋਂ ਉਹ ਸ਼ੁੱਕਰਵਾਰ ਨੂੰ ਬਰੁਕਲਿਨ ਦੀ ਨਜ਼ਰਬੰਦੀ ਸਹੂਲਤ 'ਤੇ ਪਹੁੰਚਿਆ ਸੀ, ਉਦੋਂ ਤੋਂ ਉਸ ਨੂੰ ਸ਼ਾਕਾਹਾਰੀ ਭੋਜਨ ਨਹੀਂ ਦਿੱਤਾ ਗਿਆ ਸੀ। ਗੁਪਤਾ ਨਾਲ ਦੁਬਾਰਾ ਗੱਲ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਅਗਲੀ ਸੁਣਵਾਈ 28 ਜੂਨ ਨੂੰ ਹੈ।
- ਭਾਰਤੀ ਵਿਦੇਸ਼ ਮੰਤਰਾਲੇ ਦਾ ਬਿਆਨ, ਭਾਰਤ ਯੂਕਰੇਨ ਵਿੱਚ ਸਥਾਈ ਸ਼ਾਂਤੀ ਹਾਸਲ ਕਰਨ ਵਿੱਚ ਮਦਦ ਲਈ ਸਾਰੀਆਂ ਧਿਰਾਂ ਨਾਲ ਗੱਲਬਾਤ ਰੱਖੇਗਾ ਜਾਰੀ - peace in Ukraine
- ਅਮਰੀਕਾ 'ਚ ਦੱਖਣੀ ਕੈਲੀਫੋਰਨੀਆ 'ਚ ਵਿੰਟੇਜ ਜਹਾਜ਼ ਕ੍ਰੈਸ਼, 2 ਦੀ ਮੌਤ - Vintage plane crash in California
- ਟੇਸਲਾ ਸੀਈਓ ਐਲੋਨ ਮਸਕ ਨੇ EVM 'ਤੇ ਦਿੱਤਾ ਵੱਡਾ ਬਿਆਨ, ਵਿਰੋਧੀ ਪਾਰਟੀਆਂ ਹੋਣਗੀਆਂ ਖੁਸ਼ - Elon Musks big statement on EVM
ਸੁਰਖੀਆਂ 'ਚ ਦੋਵਾਂ ਮੁਲਕਾਂ ਦੇ ਸਬੰਧ: ਅਮਰੀਕਾ ਦੇ ਸੰਘੀ ਵਕੀਲਾਂ ਨੇ ਨਿਖਿਲ ਗੁਪਤਾ 'ਤੇ ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤ ਸਰਕਾਰ ਦੇ ਅਧਿਕਾਰੀ ਨਾਲ ਮਿਲ ਕੇ ਮਾਰਨ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਲਗਾਇਆ ਹੈ। ਅਮਰੀਕਾ ਵਿੱਚ ਪੰਨੂ ਵਿਰੁੱਧ ਕਥਿਤ ਕਤਲ ਦੀ ਸਾਜ਼ਿਸ਼ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਸੁਰਖੀਆਂ ਵਿੱਚ ਲਿਆ ਦਿੱਤਾ ਹੈ। ਨਵੀਂ ਦਿੱਲੀ ਨੇ ਪੰਨੂ ਵਿਰੁੱਧ ਸਾਜ਼ਿਸ਼ ਨੂੰ ਭਾਰਤ ਸਰਕਾਰ ਦੀ ਨੀਤੀ ਦੇ ਵਿਰੁੱਧ ਦੱਸਦੇ ਹੋਏ ਆਪਣੇ ਆਪ ਨੂੰ ਮਜ਼ਬੂਤੀ ਨਾਲ ਵੱਖ ਕਰ ਲਿਆ ਹੈ। ਰਾਜਧਾਨੀ ਦਿੱਲੀ ਵਿੱਚ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਵਾਸ਼ਿੰਗਟਨ ਦੁਆਰਾ ਉਠਾਏ ਗਏ ਸੁਰੱਖਿਆ ਚਿੰਤਾਵਾਂ ਦੀ ਰਸਮੀ ਤੌਰ 'ਤੇ ਜਾਂਚ ਕਰੇਗਾ। ਅਮਰੀਕੀ ਨਿਆਂ ਵਿਭਾਗ ਨੇ ਇਲਜ਼ਾਮ ਲਗਾਇਆ ਹੈ ਕਿ ਗੁਪਤਾ ਭਾਰਤ ਸਰਕਾਰ ਦਾ ਇੱਕ ਸਹਿਯੋਗੀ ਹੈ ਉਸ ਨੇ ਆਪਣੇ ਸਾਥੀਆਂ ਨੇ ਮਿਲ ਕੇ ਨਿਊਯਾਰਕ ਸਿਟੀ ਵਿੱਚ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਵਿੱਚ ਮਦਦ ਕੀਤੀ ਸੀ।