ਭਦੋਹੀ/ਉੱਤਰ ਪ੍ਰਦੇਸ਼: ਜ਼ਿਲ੍ਹੇ ਦੇ ਔਰਈ ਥਾਣਾ ਖੇਤਰ ਦੇ ਬੇਜਵਾ ਉਗਾਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਿਤਾ ਨੇ ਆਪਣੀਆਂ ਹੀ 14 ਮਹੀਨੇ ਦੀਆਂ ਜੁੜਵਾਂ ਬੇਟੀਆਂ ਨੂੰ ਦੁੱਧ 'ਚ ਜ਼ਹਿਰ ਪਾ ਕੇ ਮਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ। ਐਤਵਾਰ ਦੇਰ ਰਾਤ ਵਾਪਰੀ ਇਸ ਘਟਨਾ ਕਾਰਨ ਇਲਾਕੇ ਵਿੱਚ ਸਨਸਨੀ ਦਾ ਮਹੌਲ ਹੈ। ਪਿਤਾ ਦੀ ਲਾਸ਼ ਘਰ ਤੋਂ 500 ਮੀਟਰ ਦੂਰ ਬਰਾਮਦ ਕੀਤੀ ਗਈ ਹੈ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਅਤੇ ਫੋਰੈਂਸਿਕ ਟੀਮ ਘਟਨਾ ਸਥਾਨ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪਤਾ ਲੱਗਾ ਹੈ ਕਿ ਲੜਕੀਆਂ ਦੀ ਮਾਂ ਪਿਛਲੇ ਕਈ ਦਿਨਾਂ ਤੋਂ ਲਾਪਤਾ ਹੈ ਅਤੇ ਪਿਤਾ ਨੇ 21 ਨਵੰਬਰ ਨੂੰ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ।
ਪੁਲਿਸ ਜਾਂਚ ਤੋਂ ਪਤਾ ਚੱਲਿਆ ਹੈ ਕਿ ਓਮਪ੍ਰਕਾਸ਼ ਯਾਦਵ (27) ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀਆਂ ਜੁੜਵਾਂ ਬੇਟੀਆਂ ਆਸੀ ਅਤੇ ਪ੍ਰਿਆਂਸ਼ੀ, ਜੋ ਕਿ 14 ਮਹੀਨੇ ਦੀਆਂ ਸੀ, ਨੂੰ ਦੁੱਧ ਵਿੱਚ ਜ਼ਹਿਰ ਮਿਲਾ ਕੇ ਪਿਲਾ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਘਰ ਤੋਂ ਦੂਰ ਜਾ ਕੇ ਖੁਦਕੁਸ਼ੀ ਕਰ ਲਈ। ਇਹ ਵੀ ਖੁਲਾਸਾ ਹੋਇਆ ਹੈ ਕਿ ਓਮਪ੍ਰਕਾਸ਼ ਦੀ ਪਤਨੀ 19 ਨਵੰਬਰ ਨੂੰ ਲਾਪਤਾ ਹੋ ਗਈ ਸੀ। ਪ੍ਰੇਮ ਸਬੰਧਾਂ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਓਮਪ੍ਰਕਾਸ਼ ਆਪਣੀ ਪਤਨੀ ਦੀ ਭਾਲ ਕਰ ਰਿਹਾ ਸੀ, ਪਰ ਉਸਨੂੰ ਕੁਝ ਪਤਾ ਨਹੀਂ ਲੱਗਾ। ਫਿਰ 21 ਨਵੰਬਰ ਨੂੰ ਔਰਈ ਥਾਣੇ ਵਿੱਚ ਉਸਨੇ ਆਪਣੀ ਪਤਨੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਕਿਹਾ ਜਾ ਰਿਹਾ ਹੈ ਕਿ ਓਮਪ੍ਰਕਾਸ਼ ਨੂੰ ਉਸ ਦੀ ਪਤਨੀ ਦੇ ਛੱਡਣ ਤੋਂ ਬਾਅਦ ਸਦਮਾ ਲੱਗਾ ਸੀ, ਜਿਸ ਕਰਕੇ ਉਹ ਉਦਾਸ ਚੱਲ ਰਿਹਾ ਸੀ। ਇਸੇ ਦੌਰਾਨ ਐਤਵਾਰ ਦੇਰ ਰਾਤ ਉਸ ਨੇ ਇਹ ਖਤਰਨਾਕ ਕਦਮ ਚੁੱਕ ਲਿਆ, ਜਿਸ ਵਿੱਚ ਉਸ ਦੀਆਂ ਦੋ ਬੇਟੀਆਂ ਅਤੇ ਉਸ ਦੀ ਮੌਤ ਹੋ ਗਈ। ਫਿਲਹਾਲ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਥਾਣਾ ਇੰਚਾਰਜ ਅਜੀਤ ਸ਼੍ਰੀਵਾਸਤਵ ਮੁਤਾਬਕ ਫੋਰੈਂਸਿਕ ਟੀਮ ਨੇ ਜਾਂਚ ਕੀਤੀ ਹੈ। ਸ਼ੱਕ ਹੈ ਕਿ ਓਮਪ੍ਰਕਾਸ਼ ਨੇ ਪਹਿਲਾਂ ਆਪਣੀਆਂ ਦੋ ਬੇਟੀਆਂ ਨੂੰ ਜ਼ਹਿਰ ਦਿੱਤਾ ਅਤੇ ਫਿਰ ਖੁਦਕੁਸ਼ੀ ਕੀਤੀ।
ਇਹ ਵੀ ਪੜ੍ਹੋ:-