ਪੰਜਾਬ

punjab

ETV Bharat / videos

ਸਰਹੱਦੀ ਖੇਤਰ ਵਿੱਚ ਪਏ ਤੇਜ਼ ਮੀਂਹ ਤੇ ਹਨੇਰੀ ਕਾਰਨ ਸੜਕਾਂ 'ਤੇ ਡਿੱਗੇ ਦਰੱਖਤ - heavy rain in Ajnala - HEAVY RAIN IN AJNALA

By ETV Bharat Punjabi Team

Published : Jun 20, 2024, 5:05 PM IST

ਅੰਮ੍ਰਿਤਸਰ: ਪੰਜਾਬ 'ਚ ਕਈ ਮਹੀਨਿਆਂ ਦੀ ਤਪਸ਼ ਤੋਂ ਬਾਅਦ ਬੀਤੇ ਦਿਨ ਜਦ ਮੌਸਮ ਨੇ ਕਰਵਟ ਬਦਲੀ ਤਾਂ ਲੋਕਾਂ ਨੂੰ ਸੁੱਖ ਦਾ ਸਾਹ ਤਾਂ ਜ਼ਰੂਰ ਆਇਆ ਪਰ ਨਾਲ ਹੀ ਭਾਰੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪਿਆ। ਦਰਅਸਲ ਪੰਜਾਬ ਦੇ ਸਰਹੱਦੀ ਖੇਤਰਾਂ ਵਿਚ ਬੀਤੇ ਦਿਨ ਭਾਰੀ ਮੀਂਹ ਦੇ ਨਾਲ-ਨਾਲ ਗੜੇਮਾਰੀ ਵੀ ਹੋਈ,ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਓਧਰ ਸਰਹੱਦੀ ਖੇਤਰ 'ਚ ਕਈਆਂ ਥਾਵਾਂ 'ਤੇ ਸੜਕਾਂ 'ਤੇ ਦਰਖ਼ਤ ਡਿੱਗਣ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਅਤੇ ਤੇਜ਼ ਹਨੇਰੀ ਝੱਖੜ ਕਰਕੇ ਬਿਜਲੀ ਦੇ ਖੰਭੇ ਵੀ ਡਿੱਗੇ ਹਨ। ਜਿਸ ਕਾਰਨ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਅਜਨਾਲਾ ਨੇੜਲੇ ਇਕ ਪਿੰਡ ਵਿਚ ਤੇਜ਼ ਹਨੇਰੀ ਦੌਰਾਨ ਇਕ ਬੈਟਰੀ ਰਿਕਸ਼ਾ ਨਹਿਰ ਵਿੱਚ ਡਿੱਗ ਗਿਆ ਪਰ ਨਹਿਰ ਵਿਚ ਪਾਣੀ ਨਾ ਹੋਣ ਕਾਰਨ ਸਵਾਰੀਆਂ ਦਾ ਵਾਲ -ਵਾਲ ਬਚਾਅ ਹੋ ਗਿਆ। ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ, ਕਿਉਂਕਿ ਕਿਸਾਨਾਂ ਨੂੰ ਝੋਨਾ ਲਗਾਉਣ ਵਿੱਚ ਅਸਾਨੀ ਹੋ ਜਾਵੇਗੀ । ਉਥੇ ਹੀ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਵੀ ਲੋਕਾਂ ਨੂੰ ਰਾਹਤ ਮਿਲੀ ਹੈ ਪਿਰ ਅਜਿਹੇ ਹਾਦਸੇ ਚਿੰਤਾ ਵਿਚ ਵੀ ਵਾਧਾ ਕਰਦੇ ਹਨ।

ABOUT THE AUTHOR

...view details