ਚੋਰਾਂ ਵੱਲੋਂ ਰਾਤ ਦੇ ਹਨੇਰੇ 'ਚ ਸ਼ੋਅਰੂਮ ਨੂੰ ਬਣਾਇਆ ਨਿਸ਼ਾਨਾ, ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ - 3 ACS FROM SHOWROOM IN ZIRA
Published : Jan 25, 2025, 5:53 PM IST
ਫਿਰੋਜ਼ਪੁਰ: ਪੰਜਾਬ ਦੇ ਜ਼ੀਰਾ ਦੇ ਤਲਵੰਡੀ ਰੋਡ 'ਤੇ ਫਰੈਂਡਜ਼ ਇਲੈਕਟ੍ਰਾਨਿਕ ਸ਼ੋਅਰੂਮ ਵਿੱਚੋਂ ਚੋਰਾਂ ਨੇ ਹੱਥ ਸਾਫ ਕਰਦੇ ਹੋਏ ਕਰੀਬ 3 ਏਸੀ ਚੋਰੀ ਕਰ ਲਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੋਅਰੂਮ ਦੇ ਮਾਲਕ ਨੇ ਦੱਸਿਆ ਕਿ ਉਹ ਰਾਤ 7 ਵਜੇ ਦੇ ਕਰੀਬ ਆਪਣਾ ਸ਼ੋਅਰੂਮ ਬੰਦ ਕਰਕੇ ਘਰ ਚਲੇ ਗਏ ਤਾਂ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ ਕਿ ਉਨ੍ਹਾਂ ਦੇ ਸੋ਼ਅਰੂਮ ਦਾ ਸ਼ਟਰ ਟੁੱਟਾ ਹੋਇਆ ਹੈ,ਜਦ ਉਨ੍ਹਾਂ ਨੇ ਸੀਸੀਟੀਵੀ ਕੈਮਰੇ ਦੇਖੇ ਤਾਂ ੳਹ ਹੈਰਾਨ ਹੋ ਗਏ। ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਰਾਤ ਤਿੰਨ ਵਜੇ ਦੇ ਕਰੀਬ ਇੱਕ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਰਾਹੀਂ ਦੋ ਚੋਰ ਸ਼ੋਅਰੂਮ ਕੋਲ ਆਏ ਅਤੇ ਸ਼ਟਰ ਨੂੰ ਤੋੜ ਕੇ ਤਿੰਨ ਏਸੀ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।