SSP ਰੋਪੜ ਗੁਲਨੀਤ ਸਿੰਘ ਖੁਰਾਨਾ ਵੱਲੋਂ ਰੋਪੜ ਦੇ ਪਤੰਗ ਬਾਜ਼ਾਰ ਦੀ ਕੀਤੀ ਅਚਨਚੇਤ ਚੈਕਿੰਗ - POLICE CHECKING KITE SHOPS
Published : Jan 21, 2025, 9:15 PM IST
ਰੂਪਨਗਰ : ਐਸਐਸਪੀ ਰੋਪੜ ਗੁਲਨੀਤ ਸਿੰਘ ਖੁਰਾਨਾ ਵੱਲੋਂ ਅੱਜ ਰੋਪੜ ਦੇ ਪਤੰਗ ਬਾਜ਼ਾਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਐਸਐਸਪੀ ਵੱਲੋਂ ਖਾਸ ਤੌਰ ਉੱਤੇ ਦੁਕਾਨਦਾਰਾਂ ਨੂੰ ਚਾਈਨਾ ਡੋਰ ਦੇ ਖਿਲਾਫ ਵਿੱਢੀ ਗਈ ਮੁਹਿੰਮ ਬਾਬਤ ਜਾਣਕਾਰੀ ਦਿੱਤੀ ਗਈ। ਐਸਐਸਪੀ ਨੇ ਦੱਸਿਆ ਕਿ ਚਾਈਨਾ ਡੋਰ ਵੇਚਣਾ ਕਾਨੂੰਨੀ ਜੁਰਮ ਹੈ, ਜੇਕਰ ਕਿਸੇ ਦੁਕਾਨਦਾਰ ਵੱਲੋਂ ਚਾਈਨਾ ਡੋਰ ਦੀ ਵਿਕਰੀ ਕੀਤੀ ਜਾਵੇਗੀ ਤਾਂ ਉਸ ਉੱਤੇ ਬਣਦੀ ਕਾਰਵਾਈ ਦਰਜ ਕੀਤੀ ਜਾਵੇਗੀ। ਇਸ ਮੌਕੇ ਐਸਐਸਪੀ ਖੁਰਾਣਾ ਨੇ ਕਿਹਾ ਕਿ ਚਾਈਨਾ ਡੋਰ ਪਤੰਗ ਉਡਾਣ ਦੇ ਲਈ ਨਹੀਂ ਬਣੀ ਗਈ ਹੈ। ਇਹ ਕਿਸੇ ਹੋਰ ਮਕਸਦ ਦੇ ਲਈ ਬਣਾਏ ਗਏ ਸੀ ਪਰ ਇਸ ਦੀ ਹੁਣ ਦੁਰਵਰਤੋਂ ਪਤੰਗ ਉਡਾਉਣ ਦੇ ਲਈ ਕੀਤੀ ਜਾ ਰਹੀ ਹੈ ਤੇ ਜਿਸ ਨਾਲ ਕਈ ਵੱਡੇ ਹਾਦਸੇ ਸਾਹਮਣੇ ਆ ਰਹੇ ਹਨ। ਕਈ ਹਾਦਸਿਆਂ ਦੇ ਵਿੱਚ ਤਾਂ ਲੋਕਾਂ ਦੀ ਜਾਨ ਤੱਕ ਚਲੀ ਗਈ ਹੈ।