ਕੰਗਨਾ ਰਣੌਤ ਨੂੰ ਥੱਪੜ ਮਾਰਨ ਦੇ ਮਾਮਲੇ 'ਚ ਪੰਧੇਰ ਦਾ ਬਿਆਨ, ਗਲਤ ਸ਼ਬਦਾਵਲੀ ਦਾ ਨਤੀਜਾ - CISF Official Slapped Kangana - CISF OFFICIAL SLAPPED KANGANA
Published : Jun 6, 2024, 8:30 PM IST
ਚੰਡੀਗੜ੍ਹ: ਭਾਜਪਾ ਦੀ ਨਵੀਂ ਚੁਣੀ ਸਾਂਸਦ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ CISF ਦੀ ਅਧਿਕਾਰੀ ਵਲੋਂ ਥੱਪੜ ਮਾਰਨ ਦੇ ਮਾਮਲੇ 'ਚ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਬਿਆਨ ਸਾਹਮਣੇ ਆਇਆ ਹੈ। ਜਿਸ 'ਚ ਉਨ੍ਹਾਂ ਕਈ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ, ਪੰਜਾਬੀ ਤੇ ਖਾਸਕਰ ਕਿਸਾਨਾਂ ਬਾਰੇ ਅਕਸਰ ਕੰਗਨਾ ਰਣੌਤ ਦੀ ਗਲਤ ਬਿਆਨਬਾਜ਼ੀ ਰਹੀ ਹੈ, ਜਿਸ ਦੇ ਨਤੀਜੇ ਵਜੋਂ ਇਹ ਘਟਨਾ ਹੋਈ ਲੱਗਦੀ ਹੈ। ਉਨ੍ਹਾਂ ਕਿਹਾ ਕਿ ਕੰਗਨਾ ਵਲੋਂ ਪਹਿਲਾਂ ਵੀ ਕਿਸਾਨ ਬੀਬੀਆਂ ਬਾਰੇ ਗਲਤ ਬਿਆਨ ਦਿੱਤੇ ਗਏ ਸੀ ਤੇ ਹੁਣ ਫਿਰ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿਲਾ ਮੁਲਾਜ਼ਮ ਨੂੰ ਗ੍ਰਿਫ਼ਤਾਰ ਕਰਨਾ ਗਲਤ ਹੈ ਤੇ ਇਸ ਬਾਰੇ ਕਿਸਾਨ ਮੋਰਚਾ ਮੀਟਿੰਗ ਕਰਕੇ ਅਗਲੀ ਰਣਨੀਤੀ ਤਿਆਰ ਕਰੇਗਾ।