ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਵਿਦਿਆਰਥੀਆਂ ਵੱਲੋਂ ਫਿਲਮ ਐਮਰਜੈਂਸੀ ਖ਼ਿਲਾਫ਼ ਪ੍ਰਦਰਸ਼ਨ, ਕਿਹਾ- ਫਿਲਮ ਰਾਹੀਂ ਸਿੱਖਾਂ ਦੀ ਕੀਤੀ ਗਈ ਕਿਰਦਾਰਕੁਸ਼ੀ - Protest against film emergency
Published : Aug 24, 2024, 6:40 AM IST
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਕੰਗਣਾ ਰਣੌਤ ਦੀ ਨਵੀਂ ਫਿਲਮ ਐਮਰਜੈਂਸੀ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੰਗਣਾ ਰਣੌਤ ਦਾ ਪੁਤਲਾ ਵੀ ਸਾੜਿਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਦੱਸਿਆ ਕਿ ਕੰਗਣਾ ਰਣੌਤ ਦਾ ਪੁਤਲਾ ਸਾੜਨ ਦਾ ਮੁੱਖ ਕਾਰਨ ਇਹ ਹੈ ਕਿ ਉਹਨਾਂ ਵੱਲੋਂ ਐਮਰਜੰਸੀ ਫਿਲਮ ਦੇ ਵਿੱਚ ਸਿੱਖਾਂ ਦਾ ਕਿਰਦਾਰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ,ਇਸ ਨੂੰ ਸਿੱਖ ਭਾਈਚਾਰਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਕੰਗਣਾ ਰਣੌਤ ਹਮੇਸ਼ਾ ਹੀ ਸਿੱਖ ਵਿਰੋਧੀ ਕਾਰਵਾਈਆਂ ਦੇ ਵਿੱਚ ਸ਼ਾਮਿਲ ਰਹੀ ਹੈ, ਕੰਗਨਾ ਰਣੌਤ ਆਪਣੇ ਹੰਕਾਰ ਨੂੰ ਸ਼ਾਂਤ ਕਰਨ ਲਈ ਹਮੇਸ਼ਾ ਸਿੱਖਾਂ ਦੇ ਖਿਲਾਫ ਬੋਲਦੀ ਰਹਿੰਦੀ ਹੈ। ਸਿੱਖ ਭਾਈਚਾਰੇ ਨੂੰ ਵੀ ਅਪੀਲ ਹੈ ਕਿ ਉਹ ਕੰਗਣਾਂ ਦੀ ਇਸ ਫਿਲਮ ਦਾ ਡਟ ਕੇ ਵਿਰੋਧ ਕਰਨ ਅਤੇ ਕੋਈ ਵੀ ਵਿਅਕਤੀ ਉਸ ਦੀ ਫਿਲਮ ਨੂੰ ਦੇਖਣ ਦੇ ਲਈ ਨਾ ਜਾਵੇ।