ਮੋਗਾ ਪੁਲਿਸ ਵੱਲੋ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ, 2 ਕਰੋੜ 78 ਲੱਖ ਦੀ ਜਾਇਦਾਦ ਫ੍ਰੀਜ਼ - ASSETS RS 2 CRORE 78 LAKH SEIZED
Published : Jan 25, 2025, 10:40 AM IST
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਗਈ ਮੁਹਿਮ ਤਹਿਤ ਮੋਗਾ ਵਿੱਚ ਵੀ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ । ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ। ਧਰਮਕੋਟ 'ਚ ਨਸ਼ਾ ਤਸਕਰਾਂ ਦੀ ਕੁੱਲ 2 ਕਰੋੜ 78 ਲੱਖ ਦੀ ਜਾਇਦਾਦ ਫਰੀਜ਼ ਕੀਤੀ ਗਈ ਹੈ। ਡੀਐਸਪੀ ਰਮਨਦੀਪ ਸਿੰਘ ਨੇ ਕਿਹਾ ਕਿ ਕਾਰਵਾਈ ਕਰਦਿਆਂ 69/24 52 ਕਿੱਲੋ ਪੋਸਤ ਫੜ੍ਹੀ ਸੀ। ਇਸ ਦੌਰਾਨ ਮੁਲਜ਼ਮਾਂ ਖਿਲਾਫ ਬਣਦੇ ਕੇਸ ਦਰਜ ਕਰਦੇ ਹੋਏ 2 ਕਰੋੜ 78 ਲੱਖ ਦੀ ਜਾਇਦਾਦ ਜ਼ਬਤ ਕੀਤੀ ਹੈ। ਪੁਲਿਸ ਮੁਤਾਬਿਕ ਇਸ ਵਿੱਚ ਪੰਜ ਦੋਸ਼ੀ ਨੇ ਜੋ ਕਿ ਨਿਸ਼ਾਨ ਸਿੰਘ ਪੁੱਤਰ ਬੋਹੜ ਸਿੰਘ ਅਤੇ ਵੀਰ ਸਿੰਘ ਇਹ ਦੋਨੋਂ ਭਰਾ ਨੇ ਅਤੇ ਸੁਖਵਿੰਦਰ ਸਿੰਘ ਉਰਫ ਕਿੰਦੂ ਹਨ। ਜਿਨ੍ਹਾਂ 'ਚ ਸੋਨਾ ਸਿੰਘ ਪੁੱਤਰ ਗੁਰਮੁੱਖ ਸਿੰਘ ਅਤੇ ਸੁਰਜੀਤ ਸਿੰਘ ਉਰਫ ਕੀੜੂ ਨਾਮ ਸ਼ਾਮਿਲ ਹਨ। ਪੁਲਿਸ ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਵੱਲੋਂ ਸੁਧਾਰ ਨਾ ਕੀਤਾ ਗਿਆਂ ਤਾਂ ਆਉਣ ਵਾਲੇ ਸਮੇਂ 'ਚ ਹੋਰ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।।