ਬਿਨਾਂ ਨੋਟੀਫਿਕੇਸ਼ਨ ਦਿੱਤੇ ਹੀ ਕੱਢਿਆ ਨੌਕਰੀ ਤੋਂ, ਸੰਗਰੂਰ ਦੇ ਮਾਰਕ ਫੈਡ ਦਫ਼ਤਰ ਦੇ ਮੂਹਰੇ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ - Fired without giving notice - FIRED WITHOUT GIVING NOTICE
Published : Jul 5, 2024, 8:54 AM IST
ਸੰਗਰੂਰ: ਪੰਜਾਬ ਸਰਕਾਰ ਦੁਆਰਾ ਚਲਾਈ ਗਈ ਸਕੀਮ ਆਟਾ ਦਾਲ ਘਰ ਵੰਡਣ ਦੇ ਲਈ ਪੰਜਾਬ ਦੇ ਵਿੱਚ ਤਕਰੀਬਨ 1500 ਮੁਲਾਜ਼ਮ ਰੱਖੇ ਗਏ ਸਨ। ਜਿਨ੍ਹਾਂ ਨੂੰ ਬਿਨਾਂ ਨੋਟੀਫਕੇਸ਼ਨ ਦਿੱਤੇ ਹੀ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਜੇਕਰ ਸੰਗਰੂਰ ਦੀ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਤਕਰੀਬਨ 70 ਮੁਲਾਜ਼ਮ ਹਨ ਜੋ ਇਸ ਸਕੀਮ ਤਹਿਤ ਕੰਮ ਕਰ ਰਹੇ ਸਨ। ਜਿਨ੍ਹਾਂ ਨੂੰ ਬਿਨਾਂ ਨੋਟੀਫਿਕੇਸ਼ਨ ਤੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਜਿਸ ਕਾਰਨ ਮੁਲਾਜ਼ਮਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਸੰਗਰੂਰ ਦੇ ਮਾਰਕ ਫੈਡ ਦਫਤਰ ਦੇ ਮੂਹਰੇ ਮੁਲਾਜ਼ਮਾਂ ਵੱਲੋਂ ਇਕੱਠ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮੁਲਾਜ਼ਮਾਂ ਦੇ ਆਗੂ ਨੇ ਦੱਸਿਆ ਕਿ ਅਸੀਂ ਤਕਰੀਬਨ ਤਿੰਨ ਚਾਰ ਸਾਲਾਂ ਤੋਂ ਆਟਾ ਭੰਡਾਰ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਸੀ। ਜੇਕਰ ਸਾਡੀ ਤਨਖਾਹ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ ਇੱਕ ਮੁਲਾਜ਼ਮ ਦੀ 10 ਹਜਾਰ ਤੋਂ ਲੈ ਕੇ 12 ਹਜਾਰ ਤੱਕ ਤਨਖਾਹ ਸੀ ਤਕਰੀਬਨ ਤਿੰਨ ਮਹੀਨੇ ਹੋ ਚੁੱਕੇ ਹਨ ਸਾਨੂੰ ਕੋਈ ਤਨਖਾਹ ਵੀ ਨਹੀਂ ਦਿੱਤੀ ਗਈ।