ਫਿਲਮ 'ਖਿਡਾਰੀ' ਦੇ ਪ੍ਰਮੋਸ਼ਨ ਲਈ ਅੰਮ੍ਰਿਤਸਰ ਪੁੱਜੇ ਗੁਰਨਾਮ ਭੁੱਲਰ-ਸੁਰਭੀ ਜਯੋਤੀ, ਵੀਡੀਓ
Published : Feb 3, 2024, 11:57 AM IST
ਅੰਮ੍ਰਿਤਸਰ: ਪੰਜਾਬੀ ਫਿਲਮ ਅਦਾਕਾਰ-ਗਾਇਕ ਗੁਰਨਾਮ ਭੁੱਲਰ ਅਤੇ ਟੀਵੀ ਅਦਾਕਾਰਾ ਸੁਰਭੀ ਜਯੋਤੀ ਇਸ ਸਮੇਂ ਆਪਣੀ ਨਵੀਂ ਪੰਜਾਬੀ ਫਿਲਮ 'ਖਿਡਾਰੀ' ਨੂੰ ਲੈ ਕੇ ਚਰਚਾ ਵਿੱਚ ਹਨ। ਦੋਵੇਂ ਸਿਤਾਰੇ ਇਸ ਸਮੇਂ ਆਪਣੀ ਫਿਲਮ ਦੇ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ। ਇਸੇ ਲੜੀ ਤਹਿਤ ਇਹ ਸਟਾਰ ਜੋੜੀ ਅੰਮ੍ਰਿਤਸਰ ਪੁੱਜੀ। ਜਿੱਥੇ ਇਹਨਾਂ ਨੇ ਫਿਲਮ ਦੇ ਪ੍ਰਮੋਸ਼ਨ ਕਾਰਜ ਨੂੰ ਸ਼ੁਰੂ ਕੀਤਾ। ਇਹ ਫਿਲਮ 9 ਫਰਵਰੀ ਨੂੰ ਰਿਲੀਜ਼ ਹੋ ਜਾਵੇਗੀ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੁਰਨਾਮ ਸਿੰਘ ਭੁੱਲਰ ਨੇ ਕਿਹਾ ਕਿ 'ਮੈਂ ਫਿਲਮ ਦੇ ਵਿੱਚ ਇੱਕ ਰੈਸਲਰ ਦਾ ਰੋਲ ਅਦਾ ਕਰ ਰਿਹਾ ਹਾਂ।' ਦੂਜੇ ਪਾਸੇ ਅਦਾਕਾਰਾ ਸੁਰਭੀ ਵੀ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਈ।