ਦੁਬਈ 'ਚ ਪਿਛਲੇ 2 ਸਾਲਾਂ ਤੋਂ ਖੱਜਲ ਖੁਆਰ ਹੋ ਰਹੇ ਸ਼ਖ਼ਸ ਦੀ ਹੋਈ ਵਾਪਸੀ, ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪਰਤਿਆ ਘਰ - person trapped in Dubai returned - PERSON TRAPPED IN DUBAI RETURNED
Published : Sep 25, 2024, 3:08 PM IST
ਦੁਬਈ ਵਿੱਚ ਪਿਛਲੇ 2 ਸਾਲਾਂ ਤੋਂ ਖੱਜਲ ਖੁਆਰ ਹੋ ਰਹੇ ਕਪੂਰਥਲਾ ਦੇ ਵਸਨੀਕ ਅਮਰਜੀਤ ਗਿੱਲ ਦੀ ਘਰ ਵਾਪਸੀ ਹੋਈ ਹੈ। ਇਹ ਵਾਪਸੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਸੰਭਵ ਹੋ ਸਕੀ ਹੈ। ਦੱਸ ਦਈਏ ਕਿ ਦੁਬਈ ਵਿੱਚ ਫਸੇ ਅਮਰਜੀਤ ਗਿੱਲ ਨੇ ਕਾਫ਼ੀ ਤਸ਼ੱਦਦ ਝੱਲਿਆ ਹੈ। ਅਮਰਜੀਤ ਗਿੱਲ ਦਾ ਫੋਨ ਕਿਸੇ ਸਾਥੀ ਵੱਲੋਂ ਵਰਤਿਆ ਗਿਆ ਅਤੇ ਫੋਨ ਕਰਕੇ ਪੁਲਿਸ ਅਧਿਕਾਰੀ ਨੂੰ ਮਾੜੀ ਸ਼ਬਦਾਵਲੀ ਬੋਲੀ ਗਈ ਜਿਸ ਕਾਰਣ ਅਮਰਜੀਤ ਨੂੰ ਬਿਨ੍ਹਾਂ ਕਸੂਰ ਜੇਲ੍ਹ ਵਿੱਚ ਡੱਕ ਦਿੱਤਾ ਗਿਆ। 31 ਅਗਸਤ 2024 ਨੂੰ ਅਮਰਜੀਤ ਦੇ ਪਰਿਵਾਰ ਨੇ ਸੰਤ ਸੀਚੇਵਾਲ ਤੱਕ ਸੰਪਰਕ ਸਾਧਿਆ। ਉਹਨਾਂ ਨੇ ਵਿਦੇਸ਼ ਮੰਤਰਾਲੇ ਅਤੇ ਭਾਰਤੀ ਸਫਾਪਤਖਾਨੇ ਦੇ ਸਹਿਯੋਗ ਨਾਲ ਅਮਰਜੀਤ ਗਿੱਲ ਦੀ 03 ਸਤੰਬਰ 2024 ਨੂੰ ਸਹੀ ਸਲਾਮਤ ਵਾਪਸੀ ਕਰਵਾਈ।