ਪੰਜਾਬ

punjab

ETV Bharat / videos

ਬਰਨਾਲਾ 'ਚ ਡਾ.ਬਲਜੀਤ ਕੌਰ ਫਹਿਰਾਉਣਗੇ ਤਿਰੰਗਾ ਝੰਡਾ, ਡੀਆਈਜੀ ਨੇ ਸੰਭਾਲੀ ਸੁਰੱਖਿਆ ਪ੍ਰਬੰਧ ਦੀ ਕਮਾਨ - REPUBLIC DAY

By ETV Bharat Punjabi Team

Published : Jan 25, 2025, 8:43 PM IST

ਬਰਨਾਲਾ: ਜਿਲ੍ਹਾ ਪੱਧਰੀ 26 ਜਨਵਰੀ ਦੇ ਸਮਾਗਮ ਲਈ ਪੁਲਿਸ ਨੇ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ। ਬਰਨਾਲਾ ਦੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਜਿਲ੍ਹਾ ਪੱਧਰੀ ਸਮਾਗਮ ਹੋਵੇਗਾ।‌ ਜਿਸ ਵਿੱਚ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਤਿਰੰਗਾ ਝੰਡਾ ਫਹਿਰਾਉਣ ਦੀ ਰਸਮ ਅਦਾ ਕਰਨਗੇ। ਸੁਰੱਖਿਆ ਪ੍ਰਬੰਧ ਨੂੰ ਲੈ ਕੇ ਪੁਲਿਸ ਦੀ ਕਮਾਂਡ ਡੀਆਈਜੀ ਇੰਟੈਲੀਜੈਂਸ ਸੁਖਵੰਤ ਸਿੰਘ ਗਿੱਲ ਨੂੰ ਸੌਂਪੀ ਗਈ ਹੈ। ਉਹਨਾਂ ਅੱਜ ਬਰਨਾਲਾ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ।‌ ਇਸ ਸਬੰਧੀ ਡੀਆਈਜੀ ਸੁਖਵੰਤ ਸਿੰਘ ਗਿੱਲ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ ਗਜ਼ਟਿਡ ਅਫ਼ਸਰਾਂ ਨੂੰ ਤੈਨਾਤ ਕੀਤਾ ਗਿਆ ਹੈ। ਇਸੇ ਤਹਿਤ ਉਹਨਾਂ ਦੀ ਬਤੌਰ ਡੀਆਈਜੀ ਇੰਟੈਲੀਜੈਂਸ ਬਰਨਾਲਾ ਜਿਲ੍ਹੇ ਵਿੱਚ ਡਿਊਟੀ ਲਗਾਈ ਗਈ ਹੈ। ਉਹਨਾਂ ਕਿਹਾ ਕਿ ਇਸ 26 ਜਨਵਰੀ ਦੇ ਸਮਾਗਮ ਨੂੰ ਲੈ ਕੇ ਬਰਨਾਲਾ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ।  ਉਹਨਾਂ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਅਤੇ ਇਸਦਾ ਆਨੰਦ ਲੈਣ। 

ABOUT THE AUTHOR

...view details