ਡੀਆਈਜੀ ਨੇ ਰਾਤ ਸਮੇਂ ਲੱਗੇ ਸਪੈਸ਼ਲ ਨਾਕਿਆਂ ਦੀ ਕੀਤੀ ਚੈਕਿੰਗ, ਲੋਕਾਂ ਨੂੰ ਸੁਰੱਖਿਆ ਦਾ ਦਿੱਤਾ ਭਰੋਸਾ - SPECIAL CHECKPOINTS SET UP AT NIGHT
Published : Dec 17, 2024, 10:18 AM IST
ਪੰਜਾਬ ਪੁਲਿਸ ਵੱਲੋਂ ਨਾਈਟ ਚੈਕਿੰਗ ਦੇ ਦੌਰਾਨ ਸਪੈਸ਼ਲ ਨਾਕਾਬੰਦੀ ਕਰਕੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਦੇ ਲਈ ਮੁਹਿੰਮ ਜਾਰੀ ਹੈ। ਸਪੈਸ਼ਲ ਨਾਕਾਬੰਦੀ ਦੀ ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ ਵੱਲੋਂ ਦੇਰ ਰਾਤ ਮਾਨਸਾ ਵਿਖੇ ਚੈਕਿੰਗ ਕੀਤੀ ਗਈ। ਚੈਕਿੰਗ ਦੇ ਦੌਰਾਨ ਡੀਆਈਜੀ ਨੇ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਰਾਤ ਸਮੇਂ ਸਪੈਸ਼ਲ ਨਾਕਾਬੰਦੀ ਕੀਤੀ ਜਾਂਦੀ ਹੈ ਤਾਂ ਜੋ ਰਾਤ ਸਮੇਂ ਹੋਣ ਵਾਲੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਪੁਲਿਸ ਵੱਲੋਂ ਨਾਕਾਬੰਦੀ ਦੇ ਨਾਲ ਨਾਲ ਪੈਟਰੋਲਿੰਗ ਅਤੇ ਗਸ਼ਤ ਵੀ ਜਾਰੀ ਹੈ। ਡੀਆਈਜੀ ਨੇ ਕਿਹਾ ਕਿ ਪੁਲਿਸ ਦਾ ਕੰਮ ਲੋਕਾਂ ਨੂੰ ਸੁਰੱਖਿਆ ਦੇਣਾ ਹੈ, ਇਸ ਲਈ ਰਾਤ ਸਮੇਂ ਲੋਕਾਂ ਨੂੰ ਮਾੜੇ ਅਨਸਰਾਂ ਤੋਂ ਬਚਾਉਣ ਲਈ ਪੁਲਿਸ ਕੜਾਕੇ ਦੀ ਠੰਢ ਵਿੱਚ ਵੀ ਡਿਊਟੀ ਉੱਤੇ ਤਾਇਨਾਤ ਹੈ।