ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ ਸੋਨੂੰ ਸੂਦ, ਸਾਂਝੀਆਂ ਕੀਤੀਆਂ ਦਿਲੀ ਭਾਵਨਾਵਾਂ - SONU SOOD
Published : Dec 29, 2024, 4:03 PM IST
ਅੰਮ੍ਰਿਤਸਰ: ਬਾਲੀਵੁੱਡ ਸਟਾਰ ਅਤੇ ਉੱਘੇ ਸਮਾਜ ਸੇਵੀ ਸੋਨੂੰ ਸੂਦ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ, ਜਿੱਥੇ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ, ਉਥੇ ਹੀ ਉਨ੍ਹਾਂ ਨੇ ਬਾਣੀ ਦਾ ਆਨੰਦ ਵੀ ਮਾਣਿਆ। ਇਸ ਤੋਂ ਇਲਾਵਾ ਅਦਾਕਾਰ ਨੇ ਆਪਣੀ ਪੰਜਾਬੀ ਫਿਲਮ 'ਫਤਿਹ' ਲਈ ਚੜਦੀਕਲਾ ਦੀ ਅਰਦਾਸ ਵੀ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸੋਨੂੰ ਸੂਦ ਨੇ ਦੱਸਿਆ ਕਿ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਬਹੁਤ ਹੀ ਸਕੂਨ ਮਿਲਦਾ ਹੈ। ਅਦਾਕਾਰ ਨੇ ਅੱਗੇ ਕਿਹਾ, 'ਅਸੀਂ ਆਪਣੀ ਪੰਜਾਬੀ ਫਿਲਮ 'ਫਤਿਹ' ਦੀ ਸ਼ੂਟਿੰਗ ਦੀ ਸ਼ੁਰੂਆਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅਰਦਾਸ ਕਰਕੇ ਕੀਤੀ ਸੀ ਅਤੇ ਹੁਣ 10 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਫਤਿਹ' ਦੀ ਚੜਦੀਕਲਾ ਲਈ ਅਰਦਾਸ ਕੀਤੀ ਹੈ ਅਤੇ ਵਾਹਿਗੁਰੂ ਨੇ ਚਾਹਿਆ ਤਾਂ ਜਲਦ ਹੀ 'ਫਤਿਹ 2' ਦੀ ਸ਼ੁਰੂਆਤ ਵੀ ਕਰਾਂਗੇ ਅਤੇ ਫਿਲਮ ਦੀ ਕਮਾਈ ਸਮਾਜ ਸੇਵਾ ਦੇ ਕਾਰਜਾਂ ਵਿੱਚ ਲਗਾਵਾਂਗੇ।