ਪੰਜਾਬ

punjab

ETV Bharat / videos

ਅਜਨਾਲਾ 'ਚ ਮਿਲੀ ਨੌਜਵਾਨ ਦੀ ਲਾਸ਼, ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਖਦਸ਼ਾ - Drug crisis in punjab - DRUG CRISIS IN PUNJAB

By ETV Bharat Punjabi Team

Published : Aug 15, 2024, 4:50 PM IST

ਅੰਮ੍ਰਿਤਸਰ : ਪੰਜਾਬ ਵਿੱਚ ਨਸ਼ੇ ਦੀ ਓਵਰ ਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਦੀ ਜਾ ਰਹੀ ਹੈ। ਤਾਜ਼ਾ ਮਾਮਲਾ ਅਜਨਾਲਾ ਦੇ ਨਾਲ ਲੱਗਦੇ ਆਈ.ਟੀਆਈ ਰੋਡ ਤੇ ਸਥਿਤ ਸੂਏ ਦੇ ਕੰਢੇ ਤੋਂ ਇੱਕ ਅਣਪਛਾਤੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਲੈਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਉਥੇ ਹੀ ਨੌਜਵਾਨ ਦੀ ਮ੍ਰਿਤਕ ਦੀ ਲਾਸ਼ ਨੂੰ ਅਜਨਾਲਾ ਦੇ ਸਰਕਾਰੀ ਹਸਪਤਾਲ 'ਚ ਪੋਸਟਮਾਰਟਮ ਲਈ ਰਖਵਾ ਦਿੱਤਾ। ਇਸ ਮੌਕੇ 'ਤੇ ਅਜਨਾਲਾ ਦੇ ਐਸਐਚਓ ਅਵਤਾਰ ਸਿੰਘ ਨੇ ਦੱਸਿਆ ਕਿ ਸਾਨੂੰ ਕਿਸੇ ਵੱਲੋਂ ਕਾਲ ਆਈ ਸੀ ਕਿ ਇੱਥੇ ਇੱਕ ਡੈਡ ਬਾਡੀ ਪਈ ਹੋਈ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਮੌਕੇ 'ਤੇ ਆਉਣ ਕੇ ਇਸ ਨੂੰ ਵੇਖਿਆ ਅਤੇ ਇਸ ਨੂੰ ਅਜਨਾਲਾ ਦੇ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਇਸ ਦੀ ਸ਼ਨਾਖਤ ਕਰਕੇ ਫਿਰ ਪਤਾ ਲੱਗੇਗਾ ਕਿ ਇਹ ਕਿੱਥੋਂ ਦੀ ਡੈਡ ਬਾਡੀ ਹੈ। ਇਸ ਕੋਲੋਂ ਕੋਈ ਵੀ ਇਤਰਾਗਯੋਗ ਚੀਜ਼ ਨਹੀਂ ਮਿਲੀ ਨਾ ਹੀ ਸੱਟ ਲੱਗਣ ਦਾ ਨਿਸ਼ਾਨ ਮਿਲਿਆ ਹੈ।  

ABOUT THE AUTHOR

...view details