ਨਸ਼ੇ ਨੇ ਨਿਗਲਿਆ 22 ਸਾਲਾ ਨੌਜਵਾਨ, ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ - 22year old youth - 22YEAR OLD YOUTH
Published : Sep 1, 2024, 1:28 PM IST
ਬਠਿੰਡਾ: ਬਠਿੰਡਾ ਦੇ ਸਰਕਾਰੀ ਨਸ਼ਾ ਛੜਾਊ ਕੇਂਦਰ ਵਿੱਚ ਕੁਝ ਦਿਨ ਪਹਿਲਾਂ ਮੁਕਤਸਰ ਤੋਂ 22 ਸਾਲਾਂ ਦਾ ਨੌਜਵਾਨ ਜੋ ਨਸ਼ੇ ਦਾ ਆਦੀ ਸੀ ਉਸ ਨੂੰ ਦਾਖਲ ਕਰਵਾਇਆ ਗਿਆ ਸੀ। ਰਾਤ ਸਮੇਂ ਉਸ ਦੇ ਅਚਾਨਕ ਦਰਦ ਹੋਇਆ, ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਨਸ਼ਾ ਛੜਾਊ ਕੇਂਦਰ ਦੇ ਮਾਹਰ ਡਾਕਟਰ ਅਰੁਣ ਬਾਂਸਲ ਦਾ ਕਹਿਣਾ ਹੈ ਕਿ ਇਹ ਇਸ ਤੋਂ ਪਹਿਲਾਂ ਵੀ ਕਈ ਵਾਰ ਸਾਡੇ ਕੋਲ ਦਾਖਲ ਹੋਇਆ ਸੀ। ਰਾਤ ਇਸ ਦੇ ਅਚਾਨਕ ਦਰਦ ਹੋਇਆ, ਜਿਸ ਤੋਂ ਬਾਅਦ ਐਂਮਰਜੈਂਸੀ ਦੇ ਵਿੱਚ ਇਸਨੂੰ ਲਿਆਂਦਾ ਗਿਆ। ਜਿੱਥੇ ਇਸ ਦੀ ਇਲਾਜ ਦੌਰਾਨ ਮੌਤ ਹੋ ਗਈ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਕਿਉਂਕਿ ਨਸ਼ਾ ਕਰਨ ਵਾਲੇ ਲੋਕਾਂ ਨੂੰ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹਨ। ਦੂਜੇ ਪਾਸੇ ਉਸ ਦੀ ਮਾਤਾ ਦਾ ਕਹਿਣਾ ਹੈ ਕਿ ਤਿੰਨ ਭੈਣਾਂ ਦਾ ਇੱਕ ਭਰਾ ਸੀ ਜੋ ਪਿਛਲੇ ਕੁਝ ਸਮੇਂ ਤੋਂ ਚਿੱਟਾ ਹੈਰਾਨ ਦਾ ਨਸ਼ਾ ਕਰਨ ਲੱਗ ਪਿਆ ਸੀ। ਇਸ ਦਾ ਅਸੀਂ ਕਈ ਵਾਰ ਬਠਿੰਡਾ ਦੇ ਵਿੱਚ ਇਲਾਜ ਕਰਵਾਇਆ ਪਰ ਬੜਾ ਦੁੱਖ ਹੋਇਆ ਕਿ ਇਕਲੌਤਾ ਜਵਾਕ ਸੀ ਜੋ ਚਿੱਟੇ ਦੀ ਭੇਟ ਚੜ ਗਿਆ। ਪਹਿਲਾਂ ਇਹ ਪੱਲੇਦਾਰੀ ਦਾ ਕੰਮ ਕਰਦਾ ਸੀ।