ਹਿਮਾਚਲ ਪ੍ਰਦੇਸ਼ ਦੇ MLA ਦੀ ਗੱਡੀ 'ਤੇ ਹੋਏ ਹਮਲੇ ਬਾਅਦ ਹੁਸ਼ਿਆਰਪੁਰ ਪੁਲਿਸ ਨੇ ਵਰਤੀ ਸਖ਼ਤਾਈ, ਦੋ ਨੌਜਵਾਨ ਕੀਤੇ ਕਾਬੂ - Attack on MLA of Himachal Pradesh - ATTACK ON MLA OF HIMACHAL PRADESH
Published : Aug 17, 2024, 11:03 PM IST
ਹੁਸ਼ਿਆਰਪੁਰ: ਬੇੜੀਆਂ ਦੇ ਬੀਤੇ ਦੋ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਐਮਐਲਏ ਵਿਵੇਕ ਸ਼ਰਮਾ ਜੀ ਗੱਡੀ 'ਤੇ ਹੋਏ ਹਮਲੇ ਤੋਂ ਬਾਅਦ ਹੁਸ਼ਿਆਰਪੁਰ ਪੁਲਿਸ ਵੱਲੋਂ ਸਖ਼ਤੀ ਦਿਖਾਉਂਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮੌਕੇ 'ਤੇ ਐਸਪੀ ਮਨੋਜ ਠਾਕੁਰ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਦੋਵਾਂ ਨੌਜਵਾਨਾਂ ਤੋਂ ਪੁੱਛਗਿੱਛ ਕਰਕੇ ਇਹ ਪਤਾ ਲੱਗਾ ਹੈ ਕੀ ਇਨ੍ਹਾਂ ਦੋਵਾਂ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਜਦੋਂ ਇਹ ਆਪਣੀ ਐਕਟੀਵਾ ਤੇ ਵਾਪਸ ਹੁਸ਼ਿਆਰਪੁਰ ਵੱਲ ਨੂੰ ਆ ਰਹੇ ਸੀ ਤਾਂ ਗੱਡੀ ਹੁਸ਼ਿਆਰਪੁਰ ਵੱਲੋਂ ਹਿਮਾਚਲ ਨੂੰ ਜਾ ਰਹੀ ਸੀ ਤਾਂ ਇਨ੍ਹਾਂ ਨੂੰ ਲੱਗਾ ਕਿ ਗੱਡੀ ਇਨ੍ਹਾਂ ਦੇ ਉੱਤੇ ਚਾੜ ਦਿੱਤੀ ਜਾਵੇਗੀ। ਜਿਸ ਕਰਕੇ ਇਨ੍ਹਾਂ ਨੇ ਲੋਹੇ ਦੀ ਰਾਡ ਨਾਲ ਸ਼ੀਸ਼ੇ ਦੇ ਉੱਤੇ ਵਾਰ ਕੀਤਾ। ਇਨ੍ਹਾਂ ਦੋਵਾਂ 'ਤੇ 150 ਨੰਬਰ ਐਫਆਈਆਰ ਦੇ ਤਹਿਤ ਧਾਰਾ 126 314 1 427 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਐਸਪੀ ਨੇ ਕਿਹਾ ਕਿ ਮਾਨਯੋਗ ਅਦਾਲਤ ਤੋਂ ਇਨ੍ਹਾਂ ਦੋਵਾਂ ਦਾ ਰਿਮਾਂਡ ਮੰਗਿਆ ਜਾਵੇਗਾ ਤਾਂ ਜੋ ਇਨ੍ਹਾਂ ਤੋਂ ਹੋਰ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਸਕੇ।