ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਵਾਪਰਿਆ ਹਾਦਸਾ, ਪਰਾਲੀ ਦੀਆਂ ਗੰਢਾਂ ਨਾਲ ਭਰੀ ਟਰਾਲੇ ਨੂੰ ਲੱਗੀ ਅੱਗ - ACCIDENT OCCURRED ON MALOUT ROAD
Published : Jan 3, 2025, 8:38 PM IST
ਸ਼੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ 'ਤੇ ਪਰਾਲੀ ਨਾਲ ਭਰੇ ਟਰਾਲੀ ਨੂੰ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਕਾਰਨ ਅੱਗ ਲੱਗ ਗਈ । ਜਿਸ ਨਾਲ ਪਰਾਲੀ ਸੜ ਕੇ ਸੁਆਹ ਹੋ ਗਈ। ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ, ਪਰਾਲੀ ਦੀਆਂ ਗੰਢਾਂ ਉੱਚੀਆਂ ਹੋਣ ਕਾਰਨ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਈਆਂ, ਜਿਸ ਨਾਲ ਇਹ ਅੱਗ ਲੱਗ ਗਈ ਹੈ। ਉੱਥੇ ਹੀ ਫਾਇਰ ਬ੍ਰਗੇਡ ਅਫਸਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਦੋ ਵਜੇ ਤਕਰੀਬਨ ਕਾਲ ਆਈ ਸੀ ਕਿ ਇੱਥੇ ਅੱਗ ਲੱਗ ਗਈ। ਉਸ ਤੋਂ ਬਾਅਦ ਫਾਇਰ ਵਿਭਾਗ ਨੇ ਮੌਕੇ ਉੱਤੇ ਪਹੁੰਚ ਮੁਸ਼ੱਕਤ ਦੇ ਨਾਲ ਅੱਗ 'ਤੇ ਕਾਬੂ ਪਾਇਆ ਅਤੇ ਹੋਰ ਨੁਕਸਾਨ ਬਚਾਇਆ।