ਪਟਿਆਲਾ ਪੁਲਿਸ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿਰੋਹ ਦੇ 02 ਮੈਂਬਰ ਕਾਬੂ - Motorcycle thieves arrested - MOTORCYCLE THIEVES ARRESTED
Published : Jul 20, 2024, 3:22 PM IST
ਪਟਿਆਲਾ: ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅੰਨਸਰਾ ਦੇ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਮੋਟਰਸਾਇਕਲ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਨਦੀਪ ਕੌਰ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੰਘੀ 18-07-2024 ਨੂੰ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ 02 ਮੋਟਰਸਾਇਕਲ ਚੋਰਾ ਨੂੰ ਕਾਬੂ ਕੀਤਾ ਗਿਆ। ਜਿਹਨਾਂ ਪਾਸੇ ਚੋਰੀ ਸੁਦਾ 16 ਮੋਟਰਸਾਇਕਲ ਬਰਾਮਦ ਕੀਤੇ ਗਏ ਹਨ। ਮੁਲਜ਼ਮ ਇਹਨਾਂ ਮੋਟਰਸਾਇਕਲਾਂ ਨੂੰ ਚੋਰੀ ਕਰਕੇ ਅੱਗੇ ਬਾਹਰਲੀ ਸਟੇਟਾਂ ਵਿੱਚ ਵੇਚਦੇ ਸਨ। ਮੁਲਜ਼ਮਾਂ ਦੀ ਪਛਾਣ ਅਰਮਾਨ ਖਾਨ ਉਰਫ਼ ਗੁਰੀ ਪੁੱਤਰ ਹਰਮਨ ਸਿੰਘ ਵਾਸੀ ਚਹਿਲਾ ਪੱਤਗੀ ਵੱਡਾ ਗੁਰਦੁਆਰਾ ਸਾਹਿਬ ਭਵਾਨੀਗੜ ਜਿਲ੍ਹਾ ਸੰਗਰੂਰ ਹਾਲ ਵਾਸੀ ਪਿੰਡ ਸੁਧੇਵਾਲ ਥਾਣਾ ਭਾਦਸੋ ਜਿਲ੍ਹਾ ਪਟਿਆਲਾ ਅਤੇ ਤਰਨਵੀਰ ਸਿੰਘ ਉਰਫ ਬੰਟੀ ਪੁੱਤਰ ਲਾਭ ਸਿੰਘ ਵਾਸੀ ਮਾਜਰੀ ਰੈਣ ਥਾਣਾ ਅਮਲੋਹ ਜਿਲ੍ਹਾ ਫਤਿਹਗੜ ਸਾਹਿਬ ਵਜੋਂ ਹੋਈ ਹੈ।