ਵਕੀਲਾਂ ਲਈ ਅਦਾਲਤ 'ਚ ਬਣਾਏ ਜਾਣਗੇ 104 ਚੈਂਬਰ - 104 chambers created lawyers - 104 CHAMBERS CREATED LAWYERS
Published : Oct 5, 2024, 8:45 AM IST
ਫਤਿਹਗੜ੍ਹ ਸਾਹਿਬ ਦੀ ਅਦਾਲਤ ਵਿੱਚ 104 ਚੈਂਬਰ ਵਕੀਲਾਂ ਲਈ ਬਣਾਏ ਜਾਣਗੇ। ਜਿਸ ਦੇ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਕੀਲਾਂ ਦੀ ਗਿਣਤੀ ਵੱਧ ਰਹੀ ਹੈ। ਜਿਸ ਨੂੰ ਦੇਖਦੇ ਹੋਏ ਫਤਿਹਗੜ੍ਹ ਸਾਹਿਬ ਦੀ ਅਦਾਲਤ ਵਿੱਚ ਚੈਂਬਰਾਂ ਦੀ ਬਹੁਤ ਜਰੂਰਤ ਹੈ ਅਤੇ ਇਸ ਨੂੰ ਮਨਜੂਰ ਕਰਦੇ ਹੋਏ 104 ਚੈਂਬਰ ਅਲਾਟ ਕੀਤੇ ਗਏ ਹਨ। ਜਿਨਾਂ ਦਾ ਜਲਦ ਹੀ ਨੀਂਹ ਪੱਥਰ ਰੱਖ ਕੇ ਨਿਰਮਾਣ ਕਰਵਾਇਆ ਜਾਵੇਗਾ। ਉੱਥੇ ਹੀ ਉਨ੍ਹਾਂ ਨੇ ਦੱਸਿਆ ਕਿ ਪਾਰਕਿੰਗ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਬਿਲਡਿੰਗ ਦੇ ਥੱਲੇ ਪਾਰਕਿੰਗ ਬਣਾਈ ਜਾਵੇਗੀ।