ਹੈਦਰਾਬਾਦ: 22 ਜਨਵਰੀ 2025 ਨੂੰ ਸੈਮਸੰਗ ਆਪਣੇ ਸਾਲਾਨਾ ਇਵੈਂਟ ਯਾਨੀ ਸੈਮਸੰਗ ਗਲੈਕਸੀ ਅਨਪੈਕਡ ਈਵੈਂਟ 2025 ਦਾ ਆਯੋਜਨ ਕਰਨ ਜਾ ਰਿਹਾ ਹੈ। ਇਸ ਈਵੈਂਟ 'ਚ ਸੈਮਸੰਗ ਆਪਣੀ ਨਵੀਂ 'S' ਸੀਰੀਜ਼ ਲਾਂਚ ਕਰੇਗਾ, ਜਿਸ 'ਚ ਕਈ ਫਲੈਗਸ਼ਿਪ ਸਮਾਰਟਫੋਨ ਹੋਣਗੇ। ਹਰ ਸਾਲ ਦੀ ਤਰ੍ਹਾਂ ਸੈਮਸੰਗ ਦੇ ਇਸ ਅਨਪੈਕਡ ਈਵੈਂਟ 'ਚ ਸੈਮਸੰਗ ਗਲੈਕਸੀ ਐੱਸ25, ਗਲੈਕਸੀ ਐੱਸ25+ ਅਤੇ ਗਲੈਕਸੀ ਐੱਸ25 ਅਲਟਰਾ ਦੇ ਰੂਪ 'ਚ ਤਿੰਨ ਮਾਡਲਾਂ ਨੂੰ ਲਾਂਚ ਕਰਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ ਪਰ ਕੁਝ ਮੀਡੀਆ ਰਿਪੋਰਟਾਂ ਮੁਤਾਬਕ, ਇਸ ਸਾਲ ਸੈਮਸੰਗ ਆਪਣਾ ਨਵਾਂ ਮਾਡਲ Samsung Galaxy S25 Slim ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਇਹ ਇਸ ਲਾਈਨਅੱਪ ਦਾ ਸਭ ਤੋਂ ਪਤਲਾ ਮਾਡਲ ਹੋ ਸਕਦਾ ਹੈ। ਟਿਪਸਟਰ ਏਵਨ ਬਲੈਕ ਦੀ ਇੱਕ ਪੋਸਟ ਦੇ ਅਨੁਸਾਰ, ਇਸ ਫੋਨ ਦੀ ਕੀਮਤ Galaxy S25 Plus ਅਤੇ Galaxy S25 Ultra ਦੇ ਵਿਚਕਾਰ ਹੋ ਸਕਦੀ ਹੈ। ਸੈਮਸੰਗ ਇਸ ਈਵੈਂਟ 'ਚ ਆਪਣਾ ਐਕਸਟੈਂਡੇਡ ਰਿਐਲਿਟੀ (XR) ਹੈੱਡਸੈੱਟ ਵੀ ਪੇਸ਼ ਕਰ ਸਕਦਾ ਹੈ।
ਇਵੈਂਟ ਦਾ ਸਮਾਂ
ਸੈਮਸੰਗ ਨੇ ਕੁਝ ਹਫਤੇ ਪਹਿਲਾਂ ਹੀ ਇਸ ਈਵੈਂਟ ਦੇ ਵੇਰਵਿਆਂ ਦੀ ਪੁਸ਼ਟੀ ਕੀਤੀ ਸੀ। ਸੈਮਸੰਗ ਦਾ ਗਲੈਕਸੀ ਅਨਪੈਕਡ 2025 ਸੈਨ ਜੋਸ, ਕੈਲੀਫੋਰਨੀਆ ਅਮਰੀਕਾ ਵਿੱਚ ਆਯੋਜਿਤ ਕੀਤਾ ਜਾਵੇਗਾ। ਹਾਲਾਂਕਿ, ਕੰਪਨੀ ਬੈਂਗਲੁਰੂ ਅਤੇ ਭਾਰਤ ਸਮੇਤ ਦੁਨੀਆ ਦੇ ਕਈ ਹੋਰ ਹਿੱਸਿਆਂ ਵਿੱਚ ਜ਼ਮੀਨੀ ਸਮਾਗਮਾਂ ਦੀ ਮੇਜ਼ਬਾਨੀ ਵੀ ਕਰੇਗੀ। ਇਹ ਸਮਾਗਮ 22 ਜਨਵਰੀ 2025 ਨੂੰ ਭਾਰਤੀ ਸਮੇਂ ਅਨੁਸਾਰ ਰਾਤ 11:30 ਵਜੇ ਸ਼ੁਰੂ ਹੋਵੇਗਾ।
ਇਵੈਂਟ ਨੂੰ ਕਿਵੇਂ ਦੇਖੀਏ?
ਇਹ ਇਵੈਂਟ ਸੈਮਸੰਗ ਡਾਟ ਕਾਮ, ਸੈਮਸੰਗ ਨਿਊਜ਼ਰੂਮ ਅਤੇ ਸੈਮਸੰਗ ਦੇ ਅਧਿਕਾਰਿਤ ਯੂਟਿਊਬ ਚੈਨਲ 'ਤੇ ਲਾਈਵ ਲਾਂਚ ਸਟ੍ਰੀਮਿੰਗ ਕਰੇਗਾ। ਜੇਕਰ ਤੁਸੀਂ ਚਾਹੋ ਤਾਂ ਇਨ੍ਹਾਂ ਪਲੇਟਫਾਰਮਾਂ 'ਤੇ ਜਾ ਕੇ ਇਸ ਇਵੈਂਟ ਨੂੰ ਦੇਖ ਸਕਦੇ ਹੋ।
ਇਵੈਂਟ 'ਚ ਕੀ-ਕੀ ਹੋਵੇਗਾ ਲਾਂਚ?
Galaxy S25 Series: ਸੈਮਸੰਗ ਦੇ ਇਸ ਆਉਣ ਵਾਲੇ ਈਵੈਂਟ ਦੀ ਸਭ ਤੋਂ ਖਾਸ ਗੱਲ ਗਲੈਕਸੀ S25 ਸੀਰੀਜ਼ ਹੈ। ਇਸ ਸੀਰੀਜ਼ ਵਿੱਚ ਘੱਟੋ-ਘੱਟ ਤਿੰਨ ਸਮਾਰਟਫ਼ੋਨ ਲਾਂਚ ਹੋਣ ਦੀ ਉਮੀਦ ਹੈ, ਜਿਸ ਵਿੱਚ Galaxy S25, S25+, ਅਤੇ S25 Ultra ਸ਼ਾਮਲ ਹੋਣਗੇ। ਇਨ੍ਹਾਂ ਤੋਂ ਇਲਾਵਾ, ਕੰਪਨੀ ਇਸ ਸਾਲ ਆਪਣੇ S ਲਾਈਨਅੱਪ 'ਚ ਨਵਾਂ ਮਾਡਲ ਵੀ ਲਾਂਚ ਕਰ ਸਕਦੀ ਹੈ, ਜਿਸ ਦਾ ਨਾਂ Samsung Galaxy S25 Slim ਹੋ ਸਕਦਾ ਹੈ।
AI ਵਿਸ਼ੇਸ਼ਤਾਵਾਂ: ਇਸ ਈਵੈਂਟ ਬਾਰੇ ਸੈਮਸੰਗ ਨੇ ਇੱਕ ਗੱਲ ਬਹੁਤ ਸਪੱਸ਼ਟ ਕਰ ਦਿੱਤੀ ਹੈ ਕਿ ਕੰਪਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ AI ਸਮਰੱਥਾ ਨੂੰ ਅੱਗੇ ਵਧਾਉਣ 'ਤੇ ਧਿਆਨ ਦੇਵੇਗੀ। ਇਸ ਦਾ ਮਤਲਬ ਹੈ ਕਿ ਸੈਮਸੰਗ ਦੇ ਇਨ੍ਹਾਂ ਆਉਣ ਵਾਲੇ ਫਲੈਗਸ਼ਿਪ ਸਮਾਰਟਫੋਨਜ਼ 'ਚ ਹੋਰ ਵੀ ਜ਼ਿਆਦਾ ਇਨੋਵੇਟਿਵ ਅਤੇ ਨਵੇਂ AI ਫੀਚਰ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਸੈਮਸੰਗ ਆਪਣੇ ਸਾਫਟਵੇਅਰ ਯਾਨੀ Galaxy AI ਨੂੰ ਵੀ ਅੱਗੇ ਵਧਾ ਸਕਦਾ ਹੈ ਅਤੇ ਇਸ ਦਾ ਨਵਾਂ ਵਰਜ਼ਨ ਵੀ ਪੇਸ਼ ਕਰ ਸਕਦਾ ਹੈ।
Project Moohan XR headset: ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ, ਸੈਮਸੰਗ ਨੇ ਇੱਕ ਹੋਰ ਨਵਾਂ ਉਤਪਾਦ ਲਾਂਚ ਕਰਨ ਦੀ ਪੁਸ਼ਟੀ ਕੀਤੀ ਹੈ, ਜਿਸਦਾ ਨਾਮ ਹੈ Project Moohan XR ਹੈੱਡਸੈੱਟ। ਸੈਮਸੰਗ ਦਾ ਇਹ ਆਉਣ ਵਾਲਾ VR ਹੈੱਡਸੈੱਟ ਗੂਗਲ ਦੇ ਨਵੇਂ ਹੈੱਡਸੈੱਟ ਓਰੀਐਂਟਿਡ ਓਪਰੇਟਿੰਗ ਸਿਸਟਮ ਐਂਡਰਾਇਡ XR 'ਤੇ ਚੱਲੇਗਾ।