ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਆਪਣੇ ਗ੍ਰਾਹਕਾਂ ਲਈ 'Similar Channels' ਨਾਮ ਦਾ ਇੱਕ ਫੀਚਰ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀ ਆਪਣੀ ਪਸੰਦ ਦੇ ਹਿਸਾਬ ਨਾਲ ਨਵੇਂ ਚੈਨਲਸ ਨੂੰ ਦੇਖ ਸਕੋਗੇ। ਹਾਲਾਂਕਿ, ਇਹ ਫੀਚਰ ਅਜੇ ਵਿਕਸਿਤ ਪੜਾਅ 'ਚ ਹੈ। ਇਸ ਫੀਚਰ ਨਾਲ ਤੁਹਾਨੂੰ ਇੱਕੋ ਵਰਗੇ ਚੈਨਲਸ ਨੂੰ ਫਾਲੋ ਕਰਨ 'ਚ ਮਦਦ ਮਿਲੇਗੀ।
WABetainfo ਨੇ ਦਿੱਤੀ 'Similar Channels' ਫੀਚਰ ਬਾਰੇ ਜਾਣਕਾਰੀ:ਵਟਸਐਪ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetainfo ਨੇ ਨਵੇਂ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। WABetainfo ਨੇ ਦੱਸਿਆ ਹੈ ਕਿ ਜਲਦ ਹੀ ਯੂਜ਼ਰਸ ਨੂੰ ਇੱਕ 'Similar Channels' ਫੀਚਰ ਮਿਲ ਸਕਦਾ ਹੈ। ਰਿਪੋਰਟ ਅਨੁਸਾਰ, ਇਸ ਫੀਚਰ ਦੇ ਸੰਕੇਤ ਵਟਸਐਪ ਦੇ ਨਵੇਂ ਬੀਟਾ ਵਰਜ਼ਨ WhatsApp beta for Android 2.24.5.15 ਅਪਡੇਟ ਤੋਂ ਮਿਲੇ ਹਨ।