ਪੰਜਾਬ

punjab

ETV Bharat / technology

ਵਟਸਐਪ ਦੇ ਗਰੁੱਪ ਯੂਜ਼ਰਸ ਲਈ ਆ ਰਿਹਾ ਨਵਾਂ ਫੀਚਰ, ਕਰ ਸਕੋਗੇ ਇਹ ਕੰਮ - WhatsApp Group Event Feature

WhatsApp Group Event Feature: ਵਟਸਐਪ ਆਪਣੇ ਯੂਜ਼ਰਸ ਲਈ ਨਵਾਂ ਫੀਚਰ ਲੈ ਕੇ ਆਇਆ ਹੈ। ਦੱਸ ਦਈਏ ਕਿ ਪਹਿਲਾਂ ਇਹ ਫੀਚਰ ਸਿਰਫ਼ ਕਮਿਊਨਿਟੀ ਚੈਟਾਂ ਲਈ ਹੀ ਉਪਲਬਧ ਸੀ, ਪਰ ਹੁਣ ਕੰਪਨੀ ਨੇ ਇਸ ਨੂੰ ਗਰੁੱਪ ਚੈਟ ਲਈ ਵੀ ਰੋਲਆਊਟ ਕਰ ਦਿੱਤਾ ਹੈ। ਇਸ ਫੀਚਰ ਰਾਹੀ ਯੂਜ਼ਰਸ ਨੂੰ ਗਰੁੱਪ ਚੈਟ 'ਚ ਇਵੈਂਟ ਕ੍ਰਿਏਟ ਕਰਨ ਦੀ ਸੁਵਿਧਾ ਮਿਲੇਗੀ।

WhatsApp Group Event Feature
WhatsApp Group Event Feature (Getty Images)

By ETV Bharat Tech Team

Published : Aug 5, 2024, 1:16 PM IST

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ 'ਚ ਗਰੁੱਪ ਚੈਟ ਇਵੈਂਟ ਫੀਚਰ ਪੇਸ਼ ਹੋਣ ਜਾ ਰਿਹਾ ਹੈ। ਕੰਪਨੀ ਇਸ ਫੀਚਰ ਨੂੰ ਸਾਰੇ IOS ਯੂਜ਼ਰਸ ਲਈ ਰੋਲਆਊਟ ਕਰ ਰਹੀ ਹੈ। ਦੱਸ ਦਈਏ ਕਿ ਇਹ ਫੀਚਰ ਪਹਿਲਾ ਕਮਿਊਨਿਟੀ ਚੈਟ ਲਈ ਆਉਦਾ ਸੀ। ਇਸ ਫੀਚਰ ਦੇ ਰੋਲਆਊਟ ਹੋਣ ਬਾਰੇ WABetaInfo ਨੇ ਆਪਣੇ X ਅਕਾਊਂਟ ਰਾਹੀ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਫੀਚਰ ਨੂੰ iOS 24.15.79 'ਚ ਦੇਖਿਆ ਗਿਆ ਹੈ।

ਗਰੁੱਪ 'ਚ ਇਵੈਂਟ ਨੂੰ ਕਰ ਸਕੇਗੇ ਕ੍ਰਿਏਟ: ਵਟਸਐਪ ਦਾ ਇਹ ਫੀਚਰ ਯੂਜ਼ਰਸ ਨੂੰ ਗਰੁੱਪ ਚੈਟਾਂ 'ਚ ਇਵੈਂਟ ਕ੍ਰਿਏਟ ਕਰਨ ਦੀ ਸੁਵਿਧਾ ਦਿੰਦਾ ਹੈ। ਇਸ 'ਚ ਯੂਜ਼ਰਸ ਨੂੰ ਨਾਮ, ਤਰੀਕ, ਡਿਸਕ੍ਰਿਪਸ਼ਨ, ਆਪਸ਼ਨਲ ਲੋਕੇਸ਼ਨ ਭਰਨ ਦੇ ਨਾਲ ਵਾਈਸ ਜਾਂ ਵੀਡੀਓ ਕਾਲ ਦੇ ਵਿਚਕਾਰ ਕਿਸੇ ਇੱਕ ਨੂੰ ਚੁਣਨ ਦਾ ਆਪਸ਼ਨ ਮਿਲੇਗਾ। ਇਸ ਫੀਚਰ ਦਾ ਇਸਤੇਮਾਲ ਕਰਕੇ ਯੂਜ਼ਰਸ ਗਰੁੱਪ 'ਚ ਇਵੈਂਟ ਨੂੰ ਕ੍ਰਿਏਟ ਕਰ ਸਕਣਗੇ। ਇਨਵਾਈਟ ਐਕਸੈਪਟ ਕਰਨ ਤੋਂ ਬਾਅਦ ਇਵੈਂਟ ਸ਼ੁਰੂ ਹੁੰਦੇ ਹੀ ਗਰੁੱਪ ਦੇ ਸਾਰੇ ਮੈਬਰਾਂ ਨੂੰ ਨੋਟੀਫਿਕੇਸ਼ਨ ਮਿਲ ਜਾਵੇਗਾ।

ਗਰੁੱਪ ਇਵੈਂਟ ਫੀਚਰ ਐਂਡ-ਟੂ-ਐਂਡ ਐਨਕ੍ਰਿਪਸ਼ਨ ਹੋਵੇਗਾ। ਐਂਡ-ਟੂ-ਐਂਡ ਐਨਕ੍ਰਿਪਸ਼ਨ ਇਹ ਪੁਸ਼ਟੀ ਕਰਦਾ ਹੈ ਕਿ ਇਵੈਂਟ ਅਤੇ ਉਸ 'ਚ ਹੋਈ ਗੱਲਬਾਤ ਨੂੰ ਸਿਰਫ਼ ਗਰੁੱਪ ਦੇ ਮੈਬਰ ਹੀ ਐਕਸੈਸ ਕਰ ਸਕਦੇ ਹਨ। ਇਹ ਫੀਚਰ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖ ਕੇ ਲਿਆਂਦਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ 'ਚ ਹਰ ਯੂਜ਼ਰਸ ਨੂੰ ਇਹ ਫੀਚਰ ਮਿਲ ਜਾਵੇਗਾ।

ABOUT THE AUTHOR

...view details