ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਏ ਦਿਨ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਚੈਟ ਟ੍ਰਾਂਸਫਰ ਫੀਚਰ 'ਤੇ ਕੰਮ ਕਰ ਰਹੀ ਹੈ। ਵਟਸਐਪ ਨੇ ਆਪਣੀ ਐਪ 'ਚ ਇੱਕ ਨਵਾਂ ਆਪਸ਼ਨ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਇਸ ਆਪਸ਼ਨ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਗੂਗਲ ਡਰਾਈਵ ਦੀ ਲੋੜ ਨਹੀਂ ਪਵੇਗੀ ਅਤੇ ਤੁਸੀਂ QR ਕੋਡ ਰਾਹੀ ਆਪਣੀ ਚੈਟ ਹਿਸਟਰੀ ਨੂੰ ਇੱਕ ਡਿਵਾਈਸ ਤੋਂ ਦੂਜੀ ਡਿਵਾਈਸ 'ਚ ਆਸਾਨੀ ਨਾਲ ਟ੍ਰਾਂਸਫਰ ਕਰ ਸਕੋਗੇ। ਇਹ ਆਪਸ਼ਨ ਫਿਲਹਾਲ ਐਂਡਰਾਈਡ ਬੀਟਾ ਯੂਜ਼ਰਸ ਲਈ ਉਪਲਬਧ ਹੈ ਅਤੇ ਜਲਦ ਹੀ ਸਾਰੇ ਯੂਜ਼ਰਸ ਲਈ ਪੇਸ਼ ਕੀਤਾ ਜਾ ਸਕਦਾ ਹੈ।
QR ਕੋਡ ਦੀ ਮਦਦ ਨਾਲ ਕਰੋ ਚੈਟ ਹਿਸਟਰੀ ਟ੍ਰਾਂਸਫਰ: QR ਕੋਡ ਦਾ ਇਸਤੇਮਾਲ ਕਰਕੇ ਚੈਟ ਹਿਸਟਰੀ ਟ੍ਰਾਂਸਫਰ ਕਰਨ ਲਈ ਤੁਹਾਨੂੰ ਪੁਰਾਣੇ ਡਿਵਾਈਸ 'ਤੇ ਵਟਸਐਪ ਓਪਨ ਕਰਨਾ ਪਵੇਗਾ ਅਤੇ ਫਿਰ Chats-Chat History-Import 'ਤੇ ਜਾਣਾ ਹੋਵੇਗਾ। ਹੁਣ ਪੁਰਾਣੇ ਡਿਵਾਈਸ 'ਤੇ ਨਜ਼ਰ ਆ ਰਹੇ QR ਕੋਡ ਨੂੰ ਸਕੈਨ ਕਰੋ ਅਤੇ ਚੈਟ ਹਿਸਟਰੀ ਟ੍ਰਾਂਸਫਰ ਹੋ ਜਾਵੇਗੀ।