ਹੈਦਰਾਬਾਦ:Vivo ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ Vivo X Fold 3 ਸਮਾਰਟਫੋਨ ਨੂੰ ਪੇਸ਼ ਕਰਨ ਜਾ ਰਿਹਾ ਹੈ। ਕੰਪਨੀ ਕਾਫ਼ੀ ਸਮੇਂ ਤੋਂ ਇਸ ਫੋਨ ਨੂੰ ਟੀਜ਼ ਕਰ ਰਹੀ ਹੈ। ਹੁਣ ਗ੍ਰਾਹਕਾਂ ਦਾ ਇੰਤਜ਼ਾਰ ਜਲਦ ਹੀ ਖਤਮ ਹੋਣ ਜਾ ਰਿਹਾ ਹੈ। ਇਸ ਫੋਨ ਨੂੰ ਅੱਜ ਦੁਪਹਿਰ 12 ਵਜੇ ਇੱਕ ਇਵੈਂਟ 'ਚ ਲਾਂਚ ਕੀਤਾ ਜਾਵੇਗਾ। Vivo X Fold 3 ਸਮਾਰਟਫੋਨ ਨੂੰ ਕਈ ਸ਼ਾਨਦਾਰ ਫੀਚਰਸ ਦੇ ਨਾਲ ਲਿਆਂਦਾ ਜਾ ਰਿਹਾ ਹੈ।
Vivo X Fold 3 ਸਮਾਰਟਫੋਨ ਦਾ ਲਾਂਚ ਇਵੈਂਟ: Vivo X Fold 3 ਸਮਾਰਟਫੋਨ ਦੇ ਲਾਂਚ ਇਵੈਂਟ ਨੂੰ ਤੁਸੀਂ ਅੱਜ ਦੁਪਹਿਰ 12 ਵਜੇ ਵੀਵੋ ਦੇ Youtube ਅਤੇ ਫੇਸਬੁੱਕ ਪਲੇਟਫਾਰਮ 'ਤੇ ਲਾਈਵ ਦੇਖ ਸਕਦੇ ਹੋ।
Vivo X Fold 3 ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ ਚੀਨ 'ਚ 1.17 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਸੀ, ਜਿਸ ਤੋਂ ਉਮੀਦ ਲਗਾਈ ਜਾ ਰਹੀ ਹੈ ਕਿ ਭਾਰਤ 'ਚ ਵੀ Vivo X Fold 3 ਦੀ ਕੀਮਤ ਇਸਦੇ ਕਰੀਬ ਹੋ ਸਕਦੀ ਹੈ।
Vivo X Fold 3 ਸਮਾਰਟਫੋਨ ਦੇ ਫੀਚਰਸ:ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.53 ਇੰਚ ਦੀ AMOLED ਬਾਹਰੀ ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 2200x2480 ਪਿਕਸਲ ਅਤੇ 4500 nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ Vivo X Fold 3 'ਚ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਜਾ ਸਕਦਾ ਹੈ, ਜਿਸ 'ਚ 50MP ਦਾ ਪ੍ਰਾਈਮਰੀ ਸੈਂਸਰ, 50MP ਦਾ ਅਲਟ੍ਰਾਵਾਈਡ ਐਂਗਲ ਲੈਂਸ ਅਤੇ 3x ਆਪਟੀਕਲ ਜ਼ੂਮ ਦੇ ਨਾਲ 64MP ਦਾ ਟੈਲੀਫੋਟੋ ਲੈਂਸ ਦਿੱਤਾ ਜਾ ਸਕਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 32MP ਦਾ ਫਰੰਟ ਫੇਸਿੰਗ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 5,700mAh ਦੀ ਬੈਟਰੀ ਮਿਲੇਗੀ, ਜੋ ਕਿ 100ਵਾਟ ਦੀ ਫਲੈਸ਼ ਚਾਰਜਿੰਗ ਅਤੇ 50ਵਾਟ ਦੀ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।