ਹੈਦਰਾਬਾਦ:ਵਟਸਐਪ ਦਾ ਇਸਤੇਨਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਵਟਸਐਪ ਆਪਣੇ ਯੂਜ਼ਰਸ ਨੂੰ ਸਭ ਤੋਂ ਵੱਡਾ ਅਪਡੇਟ ਦੇਣ ਜਾ ਰਿਹਾ ਹੈ। ਦਰਅਸਲ, ਕੰਪਨੀ EU ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਥਰਡ ਪਾਰਟੀ ਚੈਟ ਫੀਚਰ ਨੂੰ ਐਪ 'ਚ ਦੇਣ ਜਾ ਰਹੀ ਹੈ, ਤਾਂਕਿ ਜਿਹੜੇ ਲੋਕ ਵਟਸਐਪ ਦਾ ਇਸਤੇਮਾਲ ਨਹੀਂ ਕਰਦੇ, ਉਹ ਵਟਸਐਪ ਚਲਾਉਣ ਵਾਲੇ ਲੋਕਾਂ ਨੂੰ ਮੈਸੇਜ ਭੇਜ ਸਕਣ। ਅਜਿਹੇ ਮੈਸੇਜ ਵਟਸਐਪ 'ਚ ਥਰਡ ਪਾਰਟੀ ਚੈਟ ਫੋਲਡਰ ਦੇ ਅੰਦਰ ਨਜ਼ਰ ਆਉਣਗੇ। ਫਿਲਹਾਲ, ਇਹ ਅਪਡੇਟ IOS ਬੀਟਾ ਟੈਸਟਰਾਂ ਨੂੰ ਮਿਲ ਚੁੱਕਾ ਹੈ। ਵਟਸਐਪ ਮਾਰਚ 2024 ਤੱਕ ਇਸ ਅਪਡੇਟ ਨੂੰ ਯੂਜ਼ਰਸ ਲਈ ਲਾਈਵ ਕਰ ਸਕਦੀ ਹੈ। ਇਸ ਫੀਚਰ 'ਤੇ ਕੰਪਨੀ ਕਾਫ਼ੀ ਸਮੇਂ ਤੋਂ ਕੰਮ ਕਰ ਰਹੀ ਹੈ।
ਵਟਸਐਪ ਯੂਜ਼ਰਸ ਲਈ 'ਥਰਡ ਪਾਰਟੀ ਚੈਟ' ਫੀਚਰ ਹੋਇਆ ਲਾਈਵ, ਜਾਣੋ ਕੀ ਹੋਵੇਗਾ ਖਾਸ - ਵਟਸਐਪ ਥਰਡ ਪਾਰਟੀ ਚੈਟ ਫੀਚਰ
WhatsApp Third Party Chat Feature: EU ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਵਟਸਐਪ ਨੇ ਥਰਡ ਪਾਰਟੀ ਚੈਟ ਫੀਚਰ ਦਾ ਸਪੋਰਟ ਯੂਜ਼ਰਸ ਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਇਹ ਫੀਚਰ ਸਿਰਫ਼ IOS ਬੀਟਾ ਟੈਸਟਰਾਂ ਲਈ ਜਾਰੀ ਕੀਤਾ ਗਿਆ ਹੈ।
Published : Jan 24, 2024, 12:15 PM IST
ਮੈਸੇਜ ਰਹਿਣਗੇ ਐਂਡ-ਟੂ-ਐਂਡ ਐਨਕ੍ਰਿਪਟਡ: ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਕੋਈ ਵਿਅਕਤੀ ਤੁਹਾਨੂੰ ਦੂਜੇ ਐਪਸ ਤੋਂ ਮੈਸੇਜ ਕਰੇ, ਤਾਂ ਤੁਸੀਂ ਇਸ ਆਪਸ਼ਨ ਤੋਂ ਬਾਹਰ ਰਹਿ ਸਕਦੇ ਹੋ। Interoperability ਫੀਚਰ ਦੇ ਤਹਿਤ ਭੇਜੇ ਗਏ ਸਾਰੇ ਮੈਸੇਜ ਐਂਡ-ਟੂ-ਐਂਡ ਏਨਕ੍ਰਿਪਟ ਅਤੇ ਤੁਹਾਡੇ ਰਿਸੀਵਰ ਦੇ ਵਿਚਕਾਰ ਸੀਮਤ ਹੋਣਗੇ। ਇਸ ਅਪਡੇਟ ਦੀ ਜਾਣਕਾਰੀ ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਨੇ ਸ਼ੇਅਰ ਕੀਤੀ ਹੈ। ਫਿਲਹਾਲ, ਇਹ ਫੀਚਰ IOS ਬੀਟਾ ਟੈਸਟਰਾਂ ਦੇ ਕੋਲ੍ਹ ਉਪਲਬਧ ਹੈ। ਆਉਣ ਵਾਲੇ ਸਮੇਂ 'ਚ ਇਸ ਫੀਚਰ ਨੂੰ ਐਂਡਰਾਈਡ ਯੂਜ਼ਰਸ ਲਈ ਵੀ ਪੇਸ਼ ਕੀਤਾ ਜਾਵੇਗਾ।
ਵਟਸਐਪ ਯੂਜ਼ਰਸ ਨੂੰ ਮਿਲੇਗਾ ਫਾਈਲ ਸ਼ੇਅਰਿੰਗ ਫੀਚਰ: ਇਸ ਤੋਂ ਇਲਾਵਾ,ਵਟਸਐਪ ਨੇ ਆਪਣੇ ਯੂਜ਼ਰਸ ਲਈ ਫਾਈਲ ਸ਼ੇਅਰਿੰਗ ਫੀਚਰ ਵੀ ਪੇਸ਼ ਕੀਤਾ ਹੈ। ਇਸ ਫੀਚਰ ਨੂੰ ਐਂਡਰਾਈਡ ਬੀਟਾ ਟੈਸਟਰਾਂ ਲਈ ਜਾਰੀ ਕੀਤਾ ਗਿਆ ਹੈ। ਆਉਣ ਵਾਲੇ ਸਮੇਂ 'ਚ ਇਸ ਫੀਚਰ ਨੂੰ ਸਾਰੇ ਯੂਜ਼ਰਸ ਲਈ ਲਾਈਵ ਕੀਤਾ ਜਾ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਲੋਕਾਂ ਨੂੰ ਫਾਈਲ ਟ੍ਰਾਂਸਫਰ ਕਰ ਸਕੋਗੇ। ਇਸ ਲਈ ਤੁਹਾਨੂੰ ਐਪ 'ਚ ਸ਼ੇਅਰ ਫਾਈਲਸ ਦਾ ਆਪਸ਼ਨ ਮਿਲੇਗਾ, ਜਿਸਦੇ ਅੰਦਰ 'People nearby' ਦਾ ਆਪਸ਼ਨ ਮਿਲੇਗਾ। ਫਾਈਲ ਟ੍ਰਾਂਸਫਰ ਕਰਨ ਲਈ ਯੂਜ਼ਰਸ ਨੂੰ 'People nearby' ਦੇ ਆਪਸ਼ਨ ਨੂੰ ਆਨ ਰੱਖਣਾ ਹੋਵੇਗਾ। ਫਾਈਲ ਚੁਣਨ ਤੋਂ ਬਾਅਦ ਸਾਹਮਣੇ ਵਾਲੇ ਯੂਜ਼ਰ ਦੇ ਮੋਬਾਈਲ 'ਚ ਇੱਕ ਬੇਨਤੀ ਆਵੇਗੀ, ਜੋ ਉਸਨੂੰ ਉਦੋ ਮਿਲੇਗੀ, ਜਦੋ ਉਹ ਆਪਣੇ ਫੋਨ ਨੂੰ ਸ਼ੇਕ ਕਰਨਗੇ। ਬੇਨਤੀ ਐਕਸੈਪਟ ਕਰਦੇ ਹੀ ਫਾਈਲ ਟ੍ਰਾਂਸਫਰ ਹੋਣ ਲੱਗੇਗੀ।